ਕੋਰੋਨਾ ਪੀੜਤਾਂ ਨੂੰ ਚੜ੍ਹਦੀ ਕਲਾ ਵਿੱਚ ਕਰੇਗਾ ਮਾਸ ਮੀਡੀਆ ਵਿੰਗ
Fri 17 Apr, 2020 0ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ, ਠੱਲ੍ਹ ਰਹੇ ਨੇ ਅਫ਼ਵਾਹਾਂ
ਰਾਕੇਸ਼ ਬਾਵਾ / ਪਰਮਿੰਦਰ ਸਿੰਘ
ਸਰਹਾਲੀ ਕਲਾਂ 16 ਅਪ੍ਰੈਲ 2020
: ਗੱਲ ਲੋਕਾਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣ ਦੀ ਹੋਵੇ ਜਾਂ ਸਿਹਤ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਦੀ, ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਦਾ ਮਾਸ ਮੀਡੀਆ ਵਿੰਗ ਹਮੇਸ਼ਾਂ ਹੀ ਰਾਹ ਦਸੇਰਾ ਬਣਿਆ ਹੈ। ਭਾਵੇਂ ਮੀਜ਼ਲ ਰੁਬੈਲਾ ਮੁਹਿੰਮ ਵਿੱਚ ਗੁੰਮਰਾਹ ਹੋ ਗਏ ਲੋਕਾਂ ਨੂੰ ਸਮਝਾਉਣ ਦਾ ਕੰਮ ਹੋਵੇ ਜਾਂ ਫਿਰ ਪਲਸ ਪੋਲੀਓ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਨ ਦਾ ਹੋਵੇ, ਮਾਸ ਮੀਡੀਆ ਵਿੰਗ ਨੇ ਜਿ਼ਲ੍ਹਾ ਪੱਧਰ ਤੋਂ ਲੈ ਕੇ ਪਿੰਡ ਪੱਧਰ ਤਕ ਹਰ ਕੰਮ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ।ਹੁਣ ਜਦੋਂ ਕੋਰੋਨਾ ਮਹਾਮਾਰੀ ਫੈਲੀ ਹੈ ਤਾਂ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਜਾਗਰੂਕਤਾ ਦੀ ਅਲਖ ਜਗਾ ਰਿਹਾ ਹੈ। ਭਾਵੇਂ ਆਮ ਲੋਕਾਂ ਦੇ ਕੋਰੋਨਾ ਮਹਾਮਾਰੀ ਸਬੰਧੀ ਸਵਾਲ ਜਵਾਬ ਹੋਣ ਜਾਂ ਫਿਰ ਕੁਝ ਜਾਣਕਾਰੀ ਹਾਸਲ ਕਰਨ ਦੀ ਜਿਗਿਆਸਾ , ਜਿ਼ਲ੍ਹਾ ਮਾਸ ਮੀਡੀਆ ਤੇ ਐਜੂਕੇਸ਼ਨ ਇੰਫਰਮੇਸ਼ਨ ਅਫ਼ਸਰ, ਡਿਪਟੀ ਮਾਸ ਮੀਡੀਆ ਅਫ਼ਸਰ ਅਤੇ ਬਲਾਕ ਪੱਧਰ ਉੱਤੇ ਬਲਾਕ ਐਕਸਟੈਂਸ਼ਨ ਐਜੂਕੇਟਰਜ਼ ਵੱਲੋਂ ਆਈਈਸੀ ਦਾ ਕੰਮ ਬਾਖੂਬੀ ਨਿਭਾਇਆ ਜਾ ਰਿਹਾ ਹੈ।ਮਾਸ ਮੀਡੀਆ ਵਿੰਗ ਵੱਲੋਂ ਜਿੱਥੇ ਪੋਸਟਰਾਂ ਬੈਨਰਾਂ ਨਾਲ ਕੋਰੋਨਾ ਵਾਇਰਸ ਖਿ਼ਲਾਫ਼ ਪ੍ਰਚਾਰ / ਪ੍ਰਸਾਰ ਦਾ ਕੰਮ ਕਰਵਾਇਆ ਹੈ ਉੱਥੇ ਪਿੰਡ ਪਿੰਡ ਵਿੱਚ ਸਰਵੇ ਵੀ ਕਰਵਾਇਆ ਜਾ ਰਿਹਾ ਹੈ। ਇਸ ਕੰਮ ਵਿੱਚ ਮਲਟੀਪਰਪਜ਼ ਹੈਲਥ ਵਰਕਰ, ਏਐੱਨਐੱਮ ਅਤੇ ਆਸ਼ਾ ਵਰਕਰਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਮਾਸ ਮੀਡੀਆ ਵਿੰਗ ਹਰੇਕ ਕੈਟਾਗਰੀ ਨੂੰ ਇੱਕ ਕੜੀ ਵਿੱਚ ਪਰੋ ਕੇ ਸਿਹਤ ਵਿਭਾਗ ਦੇ ਏਜੰਡੇ ਵੀ ਪੂਰੇ ਕਰ ਰਿਹਾ ਹੈ ਤੇ ਆਮ ਲੋਕਾਂ ਨੂੰ ਜਾਗਰੂਕ ਵੀ ਰਿਹਾ ਹੈ।ਇਸ ਵਿੰਗ ਵੱਲੋਂ ਸੋਸ਼ਲ ਮੀਡੀਆ ਉੱਤੇ ਵੀ ਵੱਖ ਵੱਖ ਪੇਜ਼ ਬਣਾ ਕੇ ਲੋਕਾਂ ਨੂੰ ਲੌਕਡਾਊਨ ਵਿੱਚ ਘਰ ਬੈਠਿਆਂ ਨੂੰ ਸਟੀਕ ਜਾਣਕਾਰੀ ਮਿਲ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਕੋਰੋਨਾ ਮਹਾਮਾਰੀ ਦੀਆਂ ਪਿੰਡ ਪਿੰਡ ਅਫਵਾਹਾਂ ਫੈਲ ਰਹੀਆਂ ਸਨ ਤਾਂ ਮਾਸ ਮੀਡੀਆ ਵਿੰਗ ਨੇ ਪ੍ਰਿੰਟ ਮੀਡੀਆ ਅਤੇ ਬਿਜਲਈ ਮੀਡੀਆ ਦੇ ਸਹਿਯੋਗ ਨਾਂਲ ਪ੍ਰੈਸ ਨੋਟ ਜਾਰੀ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ।ਮਾਸ ਮੀਡੀਆ ਵਿੰਗ ਵੱਲੋਂ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ , ਐੱਲਐੱਚਵੀ, ਮਲਟੀਪਰਪਜ਼ ਹੈਲਥ ਵਰਕਰ, ਏਐੱਨਐੱਮ ਅਤੇ ਆਸ਼ਾ ਵਰਕਰਾਂ ਨੂੰ ਜਿ਼ਲ੍ਹਾ ਪੱਧਰ ਤੋਂ ਆਉਂਦੀਆਂ ਹਦਾਇਤਾਂ ਬਾਰੇ ਜਾਗਰੂਕ ਕਰਕੇ ਫੀਲਡ ਵਿੱਚ ਕੋਰੋਨਾ ਮਹਾਮਾਰੀ ਦਾ ਟਾਕਰਾ ਕੀਤਾ ਜਾ ਰਿਹਾ ਹੈ।ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਦੀ ਮੈਂਟਲ ਹੈਲਥ ਦਾ ਖਾਸ ਖਿਆਲ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਕੰਮ ਵਿੱਚ ਵੀ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੀ ਮੱਦਦ ਲਈ ਜਾਵੇ।
---------------------
ਮਾਸ ਮੀਡੀਆ ਵਿੰਗ ਸਿਹਤ ਵਿਭਾਗ ਦੀ ਰੀੜ ਦੀ ਹੱਡੀ : ਡਾ ਗਿੱਲ
ਸੀਐੱਚਸੀ ਸਰਹਾਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਸ ਮੀਡੀਆ ਵਿੰਗ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਰੀੜ ਦੀ ਹੱਡੀ ਹੈ।ਉਹਨਾ ਕਿਹਾ ਕਿ ਮਾਸ ਮੀਡੀਆ ਵਿੰਗ ਸਾਰੀਆਂ ਕੈਟਾਗਰੀਆਂ ਨੂੰ ਇੱਕ ਤਾਰ ਪਰੋ ਕੇ ਰੱਖਦਾ ਹੈ ਤੇ ਸੂਬਾ ਪੱਧਰ ਤੋਂ ਸ਼ੁਰੂ ਕਰਵਾਈਆਂ ਜਾਂਦੀਆਂ ਸਿਹਤ ਸਕੀਮਾਂ ਨੂੰ ਪਿੰਡ ਪੱਧਰ ਉੱਤ ਲਾਗੂ ਕਰਵਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ।ਉਹਨਾਂ ਕਿਹਾ ਕਿ ਸੀਐੱਚਸੀ ਪੱਧਰ ਉੱਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ।
Comments (0)
Facebook Comments (0)