
ਸਰਪੰਚੀ ਉਮੀਦਵਾਰ ਪਹਿਲਵਾਨ ਮਨਮੋਹਨ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਨਿੱਤਰੇ ਸੈਕੜੇ ਲੋਕ : ਡੀ ਆਰ ਤਰਲੋਚਨ ਸਿੰਘ।
Sun 13 Oct, 2024 0
ਚੋਹਲਾ ਸਾਹਿਬ 12 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਵਿਖੇ ਕਾਂਗਰਸ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਪਹਿਲਵਾਨ ਅਤੇ ਰਿਟਾਇਰਡ ਥਾਣੇਦਾਰ ਮਨਮੋਹਨ ਸਿੰਘ ਦੇ ਹੱਕ ਵਿੱਚ ਅੱਜ ਸਾਬਕਾ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਅਗਵਾਈ ਹੇਠ ਚੋਣ ਪ੍ਰਚਾਰ ਕੀਤਾ ਗਿਆ।ਇਸ ਸਮੇਂ ਪਹਿਲਵਾਨ ਮਨਮੋਹਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਗਰਸ ਪਾਰਟੀ ਦੇ ਸਾਬਕਾ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਜਿੰਮੇਵਾਰੀਆਂ ਤੋਂ ਖੁਸ਼ ਹੋਕੇ ਉਹਨਾਂ ਨੂੰ ਚੋਹਲਾ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਸਰਪੰਚੀ ਦਾ ਉਮੀਦਵਾਰ ਐਲਾਨਿਆ ਹੈ ਜਿਸ ਤੇ ਕਾਂਗਰਸੀ ਵਰਕਰ ਖੁਸ਼ ਹਨ ਅਤੇ ਸਾਰੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।ਉਹਨਾਂ ਦੱਸਿਆ ਕਿ ਅੱਜ ਚੋਹਲਾ ਸਾਹਿਬ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਬਜਾਰ ਚੋਹਲਾ ਸਾਹਿਬ ਅਤੇ ਪਿੰਡ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹੈ ਅਤੇ ਸੈਕੜੇ ਲੋਕਾਂ ਦਾ ਇੱਕਠ ਉਹਨਾਂ ਦੇ ਹੱਕ ਵਿੱਚ ਨਿਤਰਿਆ ਹੈ।ਉਹਨਾਂ ਅਪੀਲ ਕੀਤੀ ਕਿ ਚੋਹਲਾ ਸਾਹਿਬ ਦੇ ਲੋਕ ਉਹਨਾਂ ਨੂੰ ਇੱਕ ਮੌਕਾ ਜਰੂਰ ਦੇਣ ਉਹਨਾਂ ਕਿਹਾ ਕਿ ਉਹ ਇਲਾਕਾ ਨਿਵਾਸੀਆਂ ਨੂੰ ਇਹ ਯਕੀਨ ਦਵਾਉਦੇ ਹਨ ਕਿ ਉਹ ਸਰਪੰਚ ਬਣਕੇ ਚੋਹਲਾ ਸਾਹਿਬ ਦਾ ਵਿਕਾਸ ਜੰਗੀ ਪੱਧਰ ਤੇ ਕਰਨਗੇ ਅਤੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ।ਇਸ ਸਮੇਂ ਡੀ ਆਰ ਤਰਲੋਚਨ ਸਿੰਘ ਨੇ ਦੱਸਿਆ ਕਿ ਸਰਪੰਚੀ ਦੇ ਉਮੀਦਵਾਰ ਪਹਿਲਵਾਨ ਮਨਮੋਹਨ ਸਿੰਘ ਦੇ ਹੱਕ ਵਿੱਚ ਸੈਕੜੇ ਲੋਕ ਚੋਣ ਪ੍ਰਚਾਰ ਦੌਰਾਨ ਨਿੱਤਰ ਰਹੇ ਹਨ।ਇਸ ਸਮੇਂ ਸਾਬਕਾ ਸਰਪੰਚ ਰਾਏ ਦਵਿੰਦਰ ਸਿੰਘ,ਚੇਅਰਮੈਨ ਕੁਲਵੰਤ ਸਿੰਘ,ਚੇਅਰਮੈਨ ਰਵਿੰਦਰ ਸਿੰਘ ਸ਼ੈਟੀ,ਮਨਦੀਪ ਸਿੰਘ ਮਣੀ,ਰਾਕੇਸ਼ ਬਿੱਲਾ,ਅਜਮੇਰ ਸਿੰਘ,ਲਖਵਿੰਦਰ ਸਿੰਘ ਸਰਪੰਚ,ਦਾਰਾ ਸਿੰਘ ਨੰਬਰਦਾਰ,ਡੀ ਆਰ ਤਰਲੋਚਨ ਸਿੰਘ,ਲੱਖਾ ਸਿੰਘ,ਕੁਲਵੰਤ ਸਿੰਘ ਘੀਟੋ,ਨਿਸ਼ਾਨ ਸਿੰਘ,ਬਾਬਾ ਨਿਰਵੈਰ ਸਿੰਘ,ਬਾਬਾ ਸੱਜਣ ਸਿੰਘ,ਜਤਿੰਦਰ ਸਿੰਘ ਪਿੰਕਾ,ਜਸਗੋਬਿੰਦਪਾਲ ਸਿੰਘ ਟੋਨੀ ਮੀਡੀਆ ਇੰਚਾਰਜ,ਗੁਰਵਿੰਦਰ ਸਿੰਘ ਟਿੰਕਾ,ਗੁਰਚਰਨ ਸਿੰਘ ਮਸਕਟ,ਗੁਰਜਿੰਦਰ ਸਿੰਘ ਮੈਂਬਰ,ਸੂਰਤਾ ਸਿੰਘ ਮੈਂਬਰ,ਬਾਬਾ ਰਾਜੂ,ਸੂਬੇਦਾਰ ਕਰਮ ਸਿੰਘ,ਦਿਲਬਾਗ ਸਿੰਘ ਬਾਗਾ ਆਦਿ ਹਾਜਰ ਸਨ।
Comments (0)
Facebook Comments (0)