ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਨੇ 10 ਵਾਂ ਇਨਾਮ ਵੰਡ ਸਾਲਾਨਾ ਸਮਾਗਮ ਕਰਵਾਇਆ

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਨੇ 10 ਵਾਂ ਇਨਾਮ ਵੰਡ ਸਾਲਾਨਾ ਸਮਾਗਮ ਕਰਵਾਇਆ

 

ਦੇਸ਼ ਲਈ ਮਰ ਮਿਟਣ ਵਾਲੀ ਕੋਰੀਓਗ੍ਰਾਫੀ ਨੇ ਸਮਾਗਮ ਵਿੱਚ ਬੰਨ੍ਹਿਆ ਸਮਾਂ

 

ਐਸ ਸਿੰਘ 

ਗੋਇੰਦਵਾਲ ਸਾਹਿਬ 3 ਦਸੰਬਰ 2018

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵੱਲੋ 10 ਸਾਲਾਨਾ ਇਨਾਮ ਵੰਡ ਸਮਾਗਮ ਬੜੀ ਸ਼ਾਨੋ ਸ਼ੌਕਤ ਨਾਲ  ਕਰਵਾਇਆ ਗਿਆ।ਜਿਸ ਵਿੱਚ ਅਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ (P.C.S.) ਜ਼ਿਲ੍ਹਾ ਤਰਨ ਤਾਰਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਸਮਾਗਮ ਵਿੱਚ ਗੁਰੂ ਅਮਰਦਾਸ ਗਰੁੱਪ ਔਫ ਸਕੂਲਜ਼ ਦੀ ਮੈਨੇਜ਼ਮੈਂਟ ਕਮੇਟੀ ਅਤੇ ਪ੍ਰਿੰਸੀਪਲ ਸਾਹਿਬਾਨ ਉਚੇਚੇ ਤੌਰ ਤੇ ਪਹੁੰਚੇ। ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸ਼ਮਾ ਰੌਸ਼ਨ ਕਰਨ ਤੋਂ ਬਾਅਦ ਕੀਤੀ ਗਈ।ਇਸ ਮੌਕੇ ਤੇ ਵਿਦਿਆਰਥੀਆਂ ਦੁਆਰਾ `ਉਡਾਨ` ਵਿਸ਼ੇ ਅਧੀਨ ਵੱਖ-ਵੱਖ ਲੋਕ ਨਾਚ,ਨਾਟਕ ਆਦਿ ਪੇਸ਼ ਕੀਤੇ ਗਏ ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਦੇ ਜਜ਼ਬੇ ਨਾਲ ਜੁੜੀ ਬਾਕਮਾਲ ਕੋਰੀਓਗ੍ਰਾਫੀ ਪੇਸ਼ ਕਰ ਆਏ ਮਹਿਮਾਨਾਂ ਨੂੰ ਹੈਰਾਨ ਕਰ ਦਿੱਤਾ ਸਕੂਲ ਪ੍ਰਿੰਸੀਪਲ ਮਨੀਸ਼ਾ ਸੂਦ ਵੱਲੋ ਸੰਸਥਾ ਦੀ ਸਾਲਾਨਾ ਕਾਰਗੁਜ਼ਾਰੀ ਤੇ ਝਾਤ ਮਾਰਦੀ ਰਿਪੋਰਟ ਪੜ੍ਹਕੇ ਸੁਣਾਈ  ਅਤੇ ਪੂਰੇ ਸਾਲ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵੱਲੋ ਇਨਾਮਾਂ ਦੀ ਵੰਡ ਕੀਤੀ ਗਈ। ਆਏ ਹੋਏ ਸਾਰੇ ਮਹਿਮਾਨਾਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਮੌਕੇ ਸੰਦੀਪ ਰਿਸ਼ੀ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਹਰ ਪੱਖੋਂ ਵਧੀਆਂ ਸਿੱਖਿਆ ਪ੍ਰਦਾਨ ਕਰਕੇ ਇਲਾਕੇ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਅਖੀਰ ਵਿੱਚ ਸੰਸਥਾ ਦੇ ਚੇਅਰਪਰਸਨ ਸ. ਜਸਪਾਲ ਸਿੰਘ ਰੰਧਾਵਾ ਜੀ, ਪ੍ਰੈਜ਼ੀਡੈਂਟ ਸ੍ਰੀਮਤੀ ਬਲਜੀਤ ਕੌਰ ਰੰਧਾਵਾ ਜੀ, ਡਾਇਰੈਕਟਰ ਸ. ਜਤਿੰਦਰਪਾਲ ਸਿੰਘ ਰੰਧਾਵਾ ਜੀ, ਵਾਇਸ ਪ੍ਰੈਜ਼ੀਡੈਂਟ ਰਮਨਦੀਪ ਕੌਰ ਰੰਧਾਵਾ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਮਨੀਸ਼ਾ ਸੂਦ ਜੀ ਨੇ ਆਏ ਹੋਏ ਮੁੱਖ ਮਹਿਮਾਨ ਸ੍ਰੀ ਸੰਨਦੀਪ ਰਿਸ਼ੀ ਜੀ ਅਤੇ ਆਏ ਹੋਏ ਬਾਕੀ ਮਹਿਮਾਨਾਂ ਨੂੰ ਸਨਮਾਨਿਤ  ਕੀਤਾ ਅਤੇ ਸਕੂਲ ਦੀ ਹਰ ਪੱਖੋਂ ਤਰੱਕੀ ਦਾ ਵਾਅਦਾ ਕੀਤਾ।