ਕਾਂਗਰਸੀ ਸਤਾ ਦੇ ਖੁਆਬ ਬੁਣ ਰਹੇ ਹਨ ਪਰ ਇਨਾ ਦੀ ਕਰਾਰੀ ਹਾਰ ਸਭ ਦੇ ਸਾਹਮਣੇ ਆਵੇਗੀ: ਸਤਨਾਮ ਸਿੰਘ ਚੋਹਲਾ
Mon 7 Feb, 2022 0ਚੋਹਲਾ ਸਾਹਿਬ 7 ਫਰਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ )
ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਸਾਂਝੇ ਉਮੀਦਵਾਰ ਹਲਕਾ ਖਡੂਰ ਸਾਹਿਬ ਤੋ ਸਾਬਕਾ ਮੰਤਰੀ ਤੇ ਬਜੁਰਗ ਸਿਆਸਤਦਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੋਹਲਾ ਸਾਹਿਬ ਵਿਖੇ ਵੱਡਾ ਇਕੱਠ ਕੀਤਾ ਸੀ,ਜਿਸ ਚ ਉਨਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਪ੍ਰਣ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਇਨਾ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਕਿਉਕਿ ਕਾਂਗਰਸ ਦਾ ਮੌਜੂਦਾ ਵਿਧਾਇਕ ਹਲਕਾ ਖਡੂਰ ਸਾਹਿਬ ਦਾ ਸਤਾ ਚ ਹੈ ਪਰ ਉਸ ਨੇ ਨਾਂ ਤਾਂ ਲੋਕਾਂ ਦੇ ਕੰਮ ਸਵਾਰੇ ਹਨ ਨਾ ਹੀ ਹਲਕੇ ਦਾ ਵਿਕਾਸ ਕੀਤਾ ,ਸਗੋਂ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਇਹ ਗੱਲਾਂ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਸਤਨਾਮ ਸਿੰਘ ਚੋਹਲਾ ਨੇ ਪੱਤਰਕਾਰਾਂ ਨਾਲ ਕੀਤਾ ।ਚੋਹਲਾ ਨੇ ਸਪੱਸ਼ਟ ਕੀਤਾ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਇਕ ਵਾਰ ਲੋਕ ਸਭਾ ਮੈਂਬਰ ਤੇ ਤਿੰਨ ਵਾਰ ਮੰਤਰੀ ਰਹਿ ਚੁੱਕੇ ਹਨ ,ਜਿਨਾ ਦੀ ਬਦੌਲਤ ਹੀ ਹਲਕਾ ਖਡੂਰ ਸਾਹਿਬ ਦਾ ਅਥਾਹ ਵਿਕਾਸ ਹੋਇਆ ਹੈ । ਪਿੰਡਾਂ ਵਿੱਚ ਸੜਕਾਂ ਦਾ ਜਾਲ ਵੀ ਜਥੇਦਾਰ ਬ੍ਰਹਮਪੁਰਾ ਦੇ ਸਮੇਂ ਹੋਇਆ ਸੀ ਪਰ ਕਾਂਗਰਸ ਨੇ ਸੜਕਾਂ ਤਾਂ ਕੀ ਬਣਾਉਣੀਆਂ ਸੀ ਉਨਾ ਦੀ ਮੁਰੰਮਤ ਹੀ ਨਹੀ ਕਰਵਾ ਸਕੀ। ਸਗੋਂ ਲੋਕਾਂ ਤੇ ਝੂਠੇ ਪਰਚੇ ਦਰਜ ਕਰਵਾਏ ਗਏ ਹਨ।ਚੋਹਲਾ ਨੇ ਦੋਸ਼ ਲਾਇਆ ਕਿ ਕਾਂਗਰਸ ਚ ਪਾਟੋ-ਧਾੜ ਸਿਰੇ ਦੇ ਪੱਧਰ ਤੇ ਫੈਲੀ ਹੈ ,ਹਰ ਕੋਈ ਮੁੱਖ ਮੰਤਰੀ ਲਈ ਕਾਹਲਾ ਹੈ ਪਰ ਇਨਾ ਕਾਰਨਾਂ ਕਰਕੇ ਲੋਕ ਮੱਸਲੇ ਕਾਂਗਰਸ ਨੇ ਵਿਸਾਰ ਦਿੱਤੇ ਹਨ ।ਉਨਾ ਕਿਹਾ ਕਿ ਅੱਜ ਪੰਜਾਬ ਦੀ ਇਹ ਹਾਲਤ ਹੈ ਕਿ ਬੇਰੁਜਗਾਰੀ,ਭ੍ਰਿਸ਼ਟਾਚਾਰ,ਕਿਸਾਨੀ ਕਰਜੇ,ਮਜਦੂਰਾਂ ਦੀਆਂ ਸਮੱਸਅਿਾਵਾਂ,ਸਿੱਖਿਆ,ਸਿਹਤ,ਥਾਂ ਥਾਂ ਧਰਨੇ,ਅਧਿਆਪਕ ਸੜਕਾਂ ਤੇ ਰੁੱਲ ਰਹੇ ਹਨ । ਬਲਾਕ ਸੰਮਤੀ ਮੈਂਬਰ ਚੋਹਲਾ ਨੇ ਪੱਤਰਕਾਰਾਂ ਵਲੋ ਪੁੱਛੇ ਗਏ ਸਵਾਲ ਚ ਕਿਹਾ ਕਿ ਪਹਿਲਾਂ ਤਾਂ ਕਾਂਗਰਸ ਨੇ ਸਾਰਾ ਦੋਸ਼ ਸਾਬਕਾ ਮੁੱਖ ਮੰਤਰੀ ਸਿਰ ਮੜ ਦਿੱਤਾ ਸੀ ਉਸ ਨੇ ਸਾਢੇ ਚਾਰ ਸਾਲਾ ਚ ਕੀਤਾ ਕਿ ਪਰ ਹੁਣ ਤਾਂ ਮੌਜੂਦਾ ਮੁੱਖ ਮੰਤਰੀ ਤੋਂ ਸਮਾਂ ਸੀ ਉਸ ਨੇ ਕੀ ਕੀਤਾ ਹੈ ? ਛੋਟੇ ਕਿਸਾਨਾਂ ਦੇ ਕਰਜੇ ਮੁਆਫ ਨਹੀ ਹੋਏ ਇਹ ਸਮੁੱਚੇ ਕਰਜਿਆਂ ਤੇ ਕਿਵੇ ਲੀਕ ਮਾਰ ਦੇਣਗੇ । ਇਹ ਸਭ ਮੋਮੋ ਠੱਗਣੀਆਂ ਗੱਲਾਂ ਹਨ ,ਜਿਸ ਨਾਲ ਪੰਜਾਬ ਦੇ ਲੋਕ ਇਨਾਂ ਦੇ ਮੱਕੜ ਜਾਲ ਚ ਫਸ ਜਾਂਦੇ ਹਨ ਪਰ ਇਸ ਵਾਰ ਅਜਿਹਾ ਨਹੀ ਹੋਵੇਗਾ । ਸਾਬਕਾ ਸਰਪੰਚ ਚੋਹਲਾ ਨੇ ਸਖਤ ਲਹਿਜੇ ਨਾਲ ਕਿਹਾ ਕਿ ਕਾਂਗਰਸੀ ਸਤਾ ਦੇ ਖੁਆਬ ਬੁਣ ਰਹੇ ਹਨ ਪਰ ਇਨਾ ਕਰਾਰੀ ਹਾਰ ਸਭ ਦੇ ਸਾਹਮਣੇ ਆਵੇਗੀ ।
Comments (0)
Facebook Comments (0)