
ਆਟਾ ਦਾਲ ਸਕੀਮ ਹੇਠ ਭਿੱਖੀਵਿੰਡ ਵਿਖੇ ਵੰਡੀ ਕਣਕ
Mon 22 Jul, 2019 0
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਕਿਸੇ ਵੀ ਵਿਅਕਤੀ ਨੂੰ ਭੁੱਖਾ ਨਹੀ ਸੌਣ ਦੇਵੇਗੀ !ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਬਾਦੀ ਬਾਬਾ ਸੋਢੀ ਦੇ ਸਰਪੰਚ ਮਨਦੀਪ ਸਿੰਘ ਸੰਧੂ ਨੇ ਨੀਲੇ ਕਾਰਡ ਹੋਲਡਰਾਂ ਨੂੰ ਕਣਕ ਵੰਡਣ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ, ਤੇ ਆਖਿਆ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ ਹੇਠ ਪਿੰਡ ਦੇ ਵਿਕਾਸ ਕੰਮਾਂ ਨੂੰ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ, ਉੱਥੇ ਸਰਕਾਰ ਵੱਲੋਂ ਭੇਜੀਆਂ ਜਾ ਰਹੀਅਾ ਲਾਭਪਾਤਰੀ ਸਕੀਮਾਂ ਨੂੰ ਇੱਕ ਗਰੀਬਾਂ ਤਕ ਸਮੇਂ ਸਿਰ ਪੁਜਦਾ ਕੀਤਾ ਜਾ ਰਿਹਾ ਹੈ ! ਇਸ ਮੌਕੇ ਇੰਸਪੈਕਟਰ ਅੰਗਰੇਜ਼ ਸਿੰਘ ,ਪੰਚ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ,ਜਗੀਰ ਸਿੰਘ ,ਰਜਿੰਦਰ ਕੁਮਾਰ ਸ਼ਰਮਾ, ਮਨਪ੍ਰੀਤ ਸਿੰਘ ,ਹਰਪਾਲ ਸਿੰਘ ਵਾੜਾ ,ਮਨਜਿੰਦਰ ਸਿੰਘ , ਡੀਪੂ ਫੋਲਡਰ ਬਲਵਿੰਦਰ ਕੌਰ ਆਦਿ ਹਾਜ਼ਰ ਸਨ !
Comments (0)
Facebook Comments (0)