ਤਰਨ ਤਾਰਨ ਸ਼ਹਿਰ ਅਤੇ ਪਿੰਡ ਵੜਿੰਗ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਜੀ ਦਾ ਸਨਮਾਨ

ਤਰਨ ਤਾਰਨ ਸ਼ਹਿਰ ਅਤੇ ਪਿੰਡ ਵੜਿੰਗ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ  ਜੀ ਦਾ ਸਨਮਾਨ

ਚੋਹਲਾ ਸਾਹਿਬ, 2 ਦਸੰਬਰ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ ) 
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁੱਖਾ ਸਿੰਘ ਦੀਆਂ ਸੇਵਾਵਾਂ ਬਦਲੇ ਵੱਖ ਵੱਖ ਇਲਾਕਿਆਂ ਦੀ ਸੰਗਤ ਵਲੋਂ ਉਹਨਾਂ ਦਾ ਸਨਮਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਬਾਬਾ ਸੁੱਖਾ ਸਿੰਘ ਨੂੰ ਗੁਰੂ ਅਰਜਨ ਦੇਵ ਨਗਰ, (ਤਰਨ ਤਾਰਨ ਸ਼ਹਿਰ) ਅਤੇ ਪਿੰਡ ਵੜਿੰਗ ਦੀ ਸੰਗਤ ਵੱਲੋਂ ਸਨਮਾਨਿਤ ਕੀਤਾ ਗਿਆ। ਤਰਨ ਤਾਰਨ ਵਿਖੇ ਭਾਈ ਰਜਿੰਦਰ ਪਾਲ ਸਿੰਘ ਪੰਨੂ ਨੇ ਬੋਲਦਿਆਂ ਆਖਿਆ ਕਿ ਅਸੀਂ ਸੰਤ ਬਾਬਾ ਸੁੱਖਾ ਸਿੰਘ ਜੀ ਦੀਆਂ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹਾਂ। ਆਪ ਜੀ ਨੇ ਬਿਪਤਾ ਭਰੇ ਸਮੇਂ ਦੇ ਵਿੱਚ ਹੜ ਪੀੜਤਾਂ ਦੇ ਦੁੱਖਾਂ ਨੂੰ ਆਪਣੇ ਸਿਰ ਤੇ ਲੈ ਲਿਆ। ਬਾਬਾ ਜੀ ਵਲੋਂ ਹੜ੍ਹ ਪੀੜਤ ਲੋਕਾਂ ਲਈ ਰਾਸ਼ਨ-ਪਾਣੀ , ਪਸ਼ੂਆਂ ਲਈ ਚਾਰਾ ਅਤੇ ਹਰੇਕ ਕਿਸੇ ਦੀ ਜਰੂਰਤ ਅਨੁਸਾਰ ਨੂੰ ਲੋੜ ਨੂੰ ਪੂਰਾ ਕੀਤਾ ਗਿਆ। ਆਪ ਜੀ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਕਈ ਨੌਜਵਾਨ ਸਿੱਖੀ ਜੀਵਨ ਜਾਚ ਦੇ ਧਾਰਨੀ ਬਣੇ ਹਨ। ਅੱਜ ਸਾਡੇ ਸ਼ਹਿਰ ਵਿੱਚ ਸੰਤ ਬਾਬਾ ਸੁੱਖਾ ਸਿੰਘ ਆਏ ਹਨ। ਅਸੀਂ ਇਹਨਾਂ ਦਾ ਅਤੀ ਧੰਨਵਾਦ ਕਰਦੇ ਹਾਂ ਅਤੇ ਸਮੂਹ ਸੰਗਤ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਬੇਨਤੀ ਹੈ ਕਿ ਭਵਿੱਖ ਦੀਆਂ ਸਾਰੀਆਂ ਸੇਵਾਵਾਂ ਲਈ ਸਾਨੂੰ ਜਰੂਰ ਦੱਸਿਆ ਜਾਵੇ। ਅਸੀਂ ਸੰਗਤ ਲੈ ਕੇ ਜਰੂਰ ਪਹੁੰਚਾਂਗੇ। ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ, ੌ ਦਰਿਆਵਾਂ ਨੂੰ ਬੰਨ ਮਾਰਨ ਦੇ ਸਾਰੇ ਕਾਰਜ   ਬਹੁਤ ਵੱਡੇ ਸਨ, ਜੋ ਸੰਗਤਾਂ ਦੇ ਸਹਿਯੋਗ ਨਾਲ ਹੀ ਪੂਰੇ ਹੋਏ ਹਨ। ਅਸੀਂ ਸਾਰੀ ਸੰਗਤ ਦਾ ਤਹਿ-ਦਿਲੋਂ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ  ਸਰਬੱਤ ਸੰਗਤ ਨੂੰ ਖੁਸ਼ੀਆਂ ਬਖਸ਼ੇ ਅਤੇ ਹਰ ਮੈਦਾਨ ਫਤਿਹ ਬਖਸ਼ੇ।ੌ ਇਸ ਮੌਕੇ  ਸੂਰਤ ਸਿੰਘ ਪੰਨੂੰ, ਰਜਿੰਦਰਪਾਲ ਸਿੰਘ ਪੰਨੂ, ਜਥੇਦਾਰ ਚੈਂਚਲ ਸਿੰਘ, ਸਾਹਿਬ ਸਿੰਘ, ਸੁਖਪਾਲ ਸਿੰਘ, ਵਰਿੰਦਰਪਾਲ ਸਿੰਘ ਪੰਨੂੰ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ। ਇਸੇ ਤਰ੍ਹਾਂ ਪਿੰਡ ਵੜਿੰਗ ਵਿੱਚ ਸ। ਹਰਦੀਪ ਸਿੰਘ ਨੇ ਬੋਲਦਿਆਂ ਆਖਿਆ, ੌ ਅਸੀਂ ਸਮੂਹ ਗ੍ਰਾਮ ਪੰਚਾਇਤ ਅਤੇ ਸਿੱਖ ਸੰਗਤ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਹਾਰਦਿਕ ‘ਜੀ ਆਇਆਂ’ ਆਖਦੇ ਹਾਂ। ਅਸੀਂ ਵੱਡੇਭਾਗਾਂ ਵਾਲੇ ਹਾਂ, ਜੋ ਸਾਨੂੰ ਬਾਬਾ ਜੀ ਨੇ ਸੇਵਾ ਦੇ ਮੌਕੇ ਬਖਸ਼ੇ।  ਸਾਡਾ ਨਗਰ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਸੇਵਾਵਾਂ ਲਈ ਹਾਜ਼ਰ ਰਹੇਗਾ। ਅੱਜ ਅਸੀਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਮੌਕੇ   ਹਰਦੀਪ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਕੁਲਤਾਰ ਸਿੰਘ, ਡਾ ਹੀਰਾ ਸਿੰਘ, ਸੁਖਦੇਵ ਸਿੰਘ ਬਾਬਾ ਪੂਹਲਾ, ਜਗਰੂਪ ਸਿੰਘ, ਅਵਤਾਰ ਸਿੰਘ ਲਾਡੀ, ਕੁਲਵਿੰਦਰ ਸਿੰਘ ਪ੍ਰਧਾਨ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਮੈਂਬਰ ਪੰਚਾਇਤ, ਅਵਤਾਰ ਸਿੰਘ ਮਠਾੜੂ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।