ਕਨੇਡੀਅਨ ਐਨ ਆਰ ਆਈ ਮੁਖਵਿੰਦਰਪਾਲ ਸਿੰਘ ਉੱਪਲ ਵਲੋਂ ਖਾਲਸਾ ਕਾਲਜ, ਸਰਹਾਲੀ ਦੇ ਬੁਨਿਆਦੀ ਢਾਚੇ ਲਈ 6,30,000ੇ- ਰੁਪਏ ਦੀ ਰਕਮ ਦਾਨ
Sun 3 Dec, 2023 0ਚੋਹਲਾ ਸਾਹਿਬ 2 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਦੀ ਸਥਾਪਨਾ ਸੰਤ ਬਾਬਾ ਤਾਰਾ ਸਿੰਘ ਨੇ ਵਿਿਦਆ ਦਾ ਚਾਨਣ ਘਰ-ਘਰ ਪਹੁੰਚਾਉਣ ਅਤੇ ਉੱਚ ਸਿਿਖਆ ਪ੍ਰਦਾਨ ਕਰਨ ਦੇ ਮਕਸਦ ਨਾਲ ਸੰਨ 1970 ਵਿੱਚ ਕੀਤੀ ਸੀ। ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਦੀ ਰਹਿਨੁਮਾਈ ਹੇਠ ਵਿਿਦਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਇਸ ਕਾਲਜ ਵਿੱਚ ਪੋਸਟ-ਗਰੈਜੁਏਟ ਪੱਧਰ ਤੱਕ ਦੇ ਆਰਟਸ, ਸਾਇੰਸ, ਕਾਮਰਸ ਅਤੇ ਆਈ।ਟੀ ਨਾਲ ਸਬੰਧਿਤ ਪ੍ਰੋਫੈਸ਼ਨਲ ਕੋਰਸ ਲੰਮੇ ਸਮੇਂ ਤੋਂ ਕਾਮਯਾਬੀ ਨਾਲ ਚੱਲ ਰਹੇ ਹਨ। ਕਾਲਜ ਦੇ ਪ੍ਰਿੰਸੀਪਲ ਡਾ: ਜਸਬੀਰ ਸਿੰਘ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਦੇ ਪੇਂਡੂ ਕਾਲਜਾਂ ਵਿੱਚ ਵੱਖਰੀ ਪਛਾਣ ਰੱਖਦੇ ਇਸ ਕਾਲਜ ਬਾਰੇ ਕੁੱਝ ਦਿਨ ਪਹਿਲਾਂ ਪ੍ਰਾਈਮ ਏਸ਼ੀਆ ਟੀ।ਵੀ। ਚੈਨਲ ਦੇ ਜਤਿੰਦਰ ਪੰਨੂ ਅਤੇ ਨਵਜੀਤ ਦੇ ਸਹਿਯੋਗ ਨਾਲ ਇਕ ਡਾਕੂਮੈਂਟਰੀ ਰਿਪੋਰਟ ਚੈਨਲ ‘ਤੇ ਪ੍ਰਸਾਰਿਤ ਕੀਤੀ ਗਈ ਸੀ, ਜਿਸ ਤੋਂ ਮੁਤਾਸਿਰ ਹੋ ਕੇ ਕਨੇਡੀਅਨ ਐਨ। ਆਰ। ਆਈ। ਮੁਖਵਿੰਦਰਪਾਲ ਸਿੰਘ ਉੱਪਲ ਅੱਜ ਕਾਲਜ ਪਹੁੰਚੇ ਅਤੇ ਕਾਲਜ ਸਟਾਫ਼ ਅਤੇ ਵਿਿਦਆਰਥੀਆਂ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਮੁਖਵਿੰਦਰਪਾਲ ਸਿੰਘ ਉੱਪਲ ਵਲੋਂ ਸਮੇਂ ਦੇ ਨਾਲ ਬਦਲਦੀਆਂ ਕਾਲਜ ਦੀਆਂ ਬੁਨਿਆਦੀ ਢਾਂਚੇ ਨਾਲ ਜੁੜੀਆਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ 6,30,000ੇ- ਰੁਪਏ ਕਾਲਜ ਨੂੰ ਦਾਨ ਕੀਤੇ ਗਏ। ਸ੍ਰ ਉੱਪਲ ਜੀ ਨੇ ਕਿਹਾ ਕਿ ਪੰਜਾਬ ਦੀ ਨਵੀਂ ਪੀੜ੍ਹੀ ਮਿਆਰੀ ਉੱਚ ਸਿੱਖਿਆ ਹਾਸਲ ਕਰਕੇ ਸਮੇਂ ਦਾ ਹਾਣੀ ਬਣੇ। ਇਸ ਮੌਕੇ ੋਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਹਰਜਿੰਦਰ ਸਿੰਘ ਬਿੱਲਿਆਂਵਾਲਾ ਨੇ ਕਾਲਜ ਪ੍ਰਬੰਧਕੀ ਕਮੇਟੀ, ਸਟਾਫ਼ ਅਤੇ ਵਿਿਦਆਰਥੀਆਂ ਵੱਲੋਂ ਉਹਨਾਂ ਦਾ ਇਸ ਇਮਦਾਦ ਲਈ ਤਹਿ ਦਿਲੋਂ ਧੰਨਵਾਦ ਕੀਤਾ।
Comments (0)
Facebook Comments (0)