ਕੌਮੀਂ ਅੱਖਾਂ ਦਾਨ ਪੰਦਰਵਾੜੇ ਤਹਿਤ ਵਿਅਕਤੀਆਂ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ : ਡਾਕਟਰ ਗਿੱਲ
Thu 29 Aug, 2024 0ਚੋਹਲਾ ਸਾਹਿਬ 29 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਵੱਲੋਂ ਅੱਜ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆਂ ਕਿ ਇਹ ਪੰਦਰਵਾੜਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 25 ਅਗਸਤ ਤੋ 8 ਸਤੰਬਰ ਤੱਕ ਮਨਾਇਆਂ ਜਾ ਰਿਹਾਂ ਹੈ ।ਉਹਨਾਂ ਕਿਹਾ ਕਿ ਅੱਖਾਂ ਦਾਨ ਮਹਾਦਾਨ ਹੈ ਅਤੇ ਅਸੀਂ ਅੱਖਾਂ ਦਾਨ ਕਰਕੇ ਕਿਸੇ ਦੀ ਹਨੇਰੀ ਜਿੰਦਗੀ ਵਿੱਚ ਰੌਸ਼ਨੀ ਪੈਦਾ ਕਰ ਸਕਦੇ ਹਾਂ।ਉਹਨਾਂ ਦੱਸਿਆ ਕਿ ਮੌਤ ਤੋਂ ਛੇ ਘੰਟੇ ਦੇ ਵਿੱਚ ਵਿੱਚ ਅੱਖਾਂ ਦਾਨ ਕਰ ਦੇਣੀਆਂ ਚਾਹੀਦੀਆਂ ਹਨ ।ਉਹਨਾਂ ਦੱਸਿਆ ਕਿ ਸਰਹਾਲੀ ਹਸਪਤਾਲ ਵਿਖੇ ਰੋਜਾਨਾ ਮਰੀਜਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਜਾਂਦਾ ਹੈ ਅਤੇ ਜਰੂਰਤ ਅਨੁਸਾਰ ਮਰੀਜਾਂ ਨੂੰ ਐਨਕਾਂ ਦਿੱਤੀਆਂ ਜਾਂਦੀਆਂ ਹਨ।ਉਹਨਾਂ ਦੱਸਿਆ ਅੱਜ ਲਗਪਗ 12 ਵਿਅਕਤੀਆਂ ਵੱਲੋਂ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਗਏ ਹਨ।ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਅੱਖਾਂ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਤੁਰੰਤ ਸਰਹਾਲੀ ਸਿਹਤ ਕੇਂਦਰ ਦੇ ਮੁਲਾਜਮਾਂ ਨਾਲ ਸੰਪਰਕ ਕਰ ਸਕਦਾ ਹੈ।ਉਹਨਾਂ ਦੱਸਿਆ ਕਿ ਜੇਕਰ ਸਾਡੀਆਂ ਦਾਨ ਕੀਤੀਆਂ ਅੱਖਾਂ ਨਾਲ ਕਿਸੇ ਦੀ ਜਿੰਦਗੀ ਰੌਸ਼ਨ ਹੁੰਦੀ ਹੈ ਤਾਂ ਇਯਦਾ ਵੱਡਾ ਪੁੰਨ ਅਤੇ ਦਾਨ ਹੋਰ ਕੋਈ ਨਹੀਂ ਹੁੰਦਾ।ਇਸ ਸਮੇਂ ਸਟਾਫ ਨਰਸ ਰੁਪਿੰਦਰ ਕੌਰ,ਫਾਰਮੇਸੀ ਅਫਸਰ ਅਰਸ਼ਮੀਤ ਕੌਰ,ਜਤਿੰਦਰ ਕੌਰ ਐਲ ਟੀ,ਸਰਬਜੀਤ ਕੌਰ ਐਲ ਟੀ,ਡਾਕਟਰ ਵਿਵੇਕ ਸ਼ਰਮਾਂ,ਐਸ ਆਈ ਸਤਨਾਮ ਸਿੰਘ,ਬੀ ਈ ਈ ਬਲਰਾਜ ਸਿੰਘ,ਸੁਖਦੀਪ ਸਿੰਘ ਅੋਲਖ ਹੈਲਥ ਵਰਕਰ,ਰਾਜੀਵ ਕੁਮਾਰ ਹੈਲਥ ਵਰਕਰ,ਰਜਿੰਦਰ ੰਿਸੰਘ ਹੈਲਥ ਵਰਕਰ,ਤੇਜਿੰਦਰ ੰਿਸੰਘ ਵਾਰਡ ਅਟੈਡਡ ਆਦਿ ਹਾਜਰ ਸਨ।
Comments (0)
Facebook Comments (0)