ਭਿਆਨਕ ਬਿਮਾਰੀਆਂ ਤੋਂ ਬਚਣਾ ਹੈ ਤਾਂ ਬੂਟੇ ਲਗਾਓ : ਸਤਨਾਮ ਸਿੰਘ ਸੱਤਾ

ਭਿਆਨਕ ਬਿਮਾਰੀਆਂ ਤੋਂ ਬਚਣਾ ਹੈ ਤਾਂ ਬੂਟੇ ਲਗਾਓ : ਸਤਨਾਮ ਸਿੰਘ ਸੱਤਾ

ਸ਼ੁੱਧ ਹਵਾ ਲਈ ਦਾਣਾ ਮੰਡੀ ਤੇ ਪਾਰਕ ਵਿੱਚ ਲਗਾਏ ਬੂਟੇ 

 

ਚੋਹਲਾ ਸਾਹਿਬ 30 ਜੁਲਾਈ 2019

ਵਾਤਾਵਰਣ ਦੀ ਸ਼ੁੱਧਤਾ ਤੇ ਸਾਂਭ ਸੰਭਾਲ ਲਈ ਬਲੱਡ ਵੈਲਟ ਟੀਮ ਵੱਲੋਂ ਚਲਾਈ ਮੁਹਿੰਮ ਤਹਿਤ ਅੱਜ ਪਿੰਡ ਚੋਹਲਾ ਸਾਹਿਬ ਵਿਖੇ ਬਲਾਕ ਸੰਮਤੀ ਮੇਂਬਰ ਸਤਨਾਮ ਸਿੰਘ ਸੱਤਾ ਦੀ ਯੋਗ ਅਗਵਾਈ ਹੇਠ ਦਾਣਾ ਮੰਡੀ ਤੇ ਸ਼ਹੀਦ ਸ਼ਿੰਗਾਰਾ ਸਿੰਘ ਪਾਰਕ ਵਿੱਚ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ ਗਏ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਜਥੇਦਾਰ ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਬਲੱਡ ਵੈਲਟ ਟੀਮ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਤੇ ਸਾਂਭ ਸੰਭਾਲ ਲਈ ਚਲਾਈ ਮੁਹਿੰਮ ਛਲਾਗਾਯੋਗ ਕਦਮ ਹੈ ਅਤੇ ਪਿਛਲੇ ਕਾਫੀ ਦਿਨਾਂ ਤੋਂ ਟੀਮ ਵੱਲੋਂ ਇਲਾਕੇ ਦੀਆਂ ਖਾਲੀ ਥਾਵਾਂ ,ਪਾਣੀ ਵਾਲੀਆਂ ਟੈਂਕੀਆਂ ,ਧਰਮਸ਼ਾਲਾਵਾਂ ,ਕੱਚਿਆਂ  ਰਸਤਿਆਂ ,ਪਾਰਕਾਂ ,ਸਕੂਲਾਂ ,ਕਾਲਜਾਂ ਤੇ ਗਰੀਬ ਘਰਾਂ ਵਿੱਚ ਸੈਂਕੜੇ ਬੂਟੇ ਲਗਾਏ ਜਾ ਚੁੱਕੇ ਹਨ.ਉਹਨਾਂ ਕਿਹਾ ਕਿ ਜੇਕਰ ਅਸੀਂ ਭਿਆਨਕ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਇਸ ਸਮੇਂ ਸਮਾਜ ਸੇਵੀ ਸਨਦੀਪ ਸਿੱਧੂ ਇੰਜੀਨੀਅਰ , ਪੱਤਰਕਾਰ ਰਾਕੇਸ਼ ਬਾਵਾ ਕੇ ਐਸ ਪੇਂਟਰ ,ਸੁਜੀਤ ਕੁਮਾਰ ਬੰਟੀ ,ਮੰਗਦੀਪ ਸਿੰਘ ਮੰਗਾ ,ਕਮਲ ਤੇ ਬੱਚੇ ਹਾਜਰ ਸਨ.