ਗਜ਼ਲ-- ਤੇਰੀ ਅਦਾ ਦਾ ਕੀ ਤਰਜਮਾ ਕਰਾਂ ---ਸੁਖਦੀਪ ਕਰਹਾਲੀ
Sun 24 Feb, 2019 0
ਗਜ਼ਲ-- ਤੇਰੀ ਅਦਾ ਦਾ ਕੀ ਤਰਜਮਾ ਕਰਾਂ ---ਸੁਖਦੀਪ ਕਰਹਾਲੀ
ਤੇਰੀ ਅਦਾ ਦਾ ਕੀ ਤਰਜਮਾਂ ਕਰਾਂ
ਤਾਬ ਤੇਰੇ ਮੁੱਖ ਦਾ ਕਿੰਝ ਮੈਂ ਜਰਾ
ਸਾਦਗੀ ਤੇਰੀ ਨਿਰਮਲ ਆਬ ਜਿਹੀ
ਖੂਸਬੂਆ ਵੰਡਦੇ ਸੂਹੇ ਗੁਲਾਬ ਜਿਹੀ
ਕਿਤੇ ਹੱਥ ਲਾਇਆ ਮੈਲਾ ਨਾ ਹੋਵੇ
ਤੈਨੂੰ ਸ਼ਪਰਸ ਕਰਨ ਤੋਂ ਮੈਂ ਸੱਚੀ ਡਰਾਂ
ਤੇਰੀ ਅਦਾ ਦਾ ਕੀ ਤਰਜਮਾਂ ਕਰਾਂ
ਤਾਬ ਤੇਰੇ ਮੁੱਖ ਦੀ ਕਿੰਝ ਮੈਂ ਜਰਾ
ਮਹਿਤਾਬ ਨਾਲੋੰ ਵੱਧ ਏ ਰਵਾਨਗੀ
ਤੱਕ ਤੈਨੂੰ ਸੱਜਣਾ ਹੁੰਦੀ ਏ ਹੈਰਾਨਗੀ
ਸੁੱਚਾ ਮੋਤੀ ਤੂੰ ਮਾਨਸਰੋਵਰ ਦਾ
ਤੇਰੀ ਕੀਮਤ ਦਾ ਕੀ ਮੁੱਲ ਭਰਾਂ
ਤੇਰੀ ਅਦਾ ਦਾ ਕੀ ਤਰਜਮਾਂ ਕਰਾਂ
ਤਾਬ ਤੇਰੇ ਮੁੱਖ ਦਾ ਕਿੰਝ ਮੈਂ ਜਰਾਂ
ਸੁਖਦੀਪ ਕੌਰ
Comments (0)
Facebook Comments (0)