ਟੈਕਸ

ਟੈਕਸ

ਸਿਆਣੇ ਲੋਕ ਹੋ ਤੁਹਾਨੂੰ ਮੈਂ ਦਸਦਾ ਹਾਂ, ਟੈਕਸ ਲਗਿਆ ਹਿੰਦੋਸਤਾਨ ਉਤੇ,
ਟੈਕਸ ਕਿਵੇਂ ਲੱਗੂ ਇਹ ਵੀ ਦਸਣਾ ਏ, ਪਾਣੀ ਪੀਣ ਉਤੇ, ਰੋਟੀ ਖਾਣ ਉਤੇ,
ਪੈਲੀ ਜੱਟ ਦੀ, ਰੇਤਾ ਸਰਕਾਰ ਵੇਚੂ, ਲਗਾ ਦਿਤਾ ਏ ਟੈਕਸ ਕਿਸਾਨ ਉਤੇ,

ਚਲਦੀ ਦੁਕਾਨ ਨੂੰ ਲੱਗੂ ਪੂਰਾ, ਅੱਧਾ ਦੇਣਾ ਪਊ ਖ਼ਾਲੀ ਦੁਕਾਨ ਉਤੇ,
ਸਿੱਖ, ਹਿੰਦੂ ਵੀ ਦੇਊ ਜਾਤ ਟੈਕਸ, ਟੈਕਸ ਲਗਣਾ ਮੁਸਲਮਾਨ ਉਤੇ,
ਟੈਕਸ ਸਾਧ ਉਤੇ, ਟੈਕਸ ਚੋਰ ਉਤੇ, ਲੱਗੂ ਪੰਡਤ ਨੂੰ ਗੁਣਗਾਨ ਉਤੇ,

ਨਫ਼ੇ ਵਿਚ ਤਾਂ ਪੂਰਾ ਲਗਣਾ ਏ, ਅੱਧਾ ਭਰਨਾ ਪਊ ਨੁਕਸਾਨ ਉਤੇ,
ਪਾਪੀ ਬੰਦੇ ਨੂੰ ਟੈਕਸ ਮਾਫ਼ ਕਰਨਾ, ਪੁੰਨ ਕਰੂ ਤੇ ਲਗਣਾ ਦਾਨ ਉਤੇ,
ਗੰਦੇ ਗੀਤਾਂ ਨੂੰ ਟੈਕਸ ਮਾਫ਼ ਕੀਤਾ, ਸਭਿਆਚਾਰ ਨੂੰ ਲੱਗੂ ਗੁਣਗਾਨ ਉਤੇ,

ਸੱਚ ਬੋਲਿਆ ਤਾਂ ਲਾਉਣਾ ਪੂਰਾ ਟੈਕਸ, ਝੂਠ ਬੋਲ ਤੇ ਜਾਹ ਦੁਕਾਨ ਉਤੇ,
'ਸੰਧੂ' ਸੱਚ ਨਾ ਲਿਖੀਂ-ਨਾ ਸੱਚ ਬੋਲੀਂ, ਲਗਾ ਦੇਣ ਨਾ ਟੈਕਸ ਜ਼ੁਬਾਨ ਉਤੇ,
ਪੰਛੀਉ ਉਡਦੇ ਹੋ ਤੁਸੀ ਪੰਜਾਬ ਉਤੇ, ਲਗਾ ਦਿਤਾ ਹੈ ਟੈਕਸ ਅਸਮਾਨ ਉਤੇ।
-ਹਰੀ ਸਿੰਘ 'ਸੰਧੂ' ਸੁਖੇਵਾਲਾ, ਸੰਪਰਕ : 98774-76161