ਐਸ. ਐਮ. ਓ ਮੀਆਂਵਿੰਡ ਵਲੋਂ ਝੋਲਾਛਾਪ ਡਾਕਟਰਾਂ ਦੀ ਚੈਕਿੰਗ ਕੀਤੀ ਗਈ
Sat 25 Jan, 2020 0ਬਿਨਾ ਕਿਸੇ ਯੋਗਤਾ ਅਤੇ ਮਾਨਤਾ ਦੇ, ਪਿੰਡ ਵਿੱਚ ਪ੍ਰੈਕਟਿਸ ਕਰਨ ਵਾਲੇ ਝੋਲਾਛਾਪ ਡਾਕਟਰ ਕਰ ਰਹੇ ਨੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ: ਐਸ. ਐਮ.ਓ ਡਾ. ਨਵੀਨ ਖੁੰਗਰ
ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਪ੍ਰਦੀਪ ਕੁਮਾਰ ਅਤੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ ਨਵੀਨ ਖੁੰਗਰ ਜੀ ਦੀ ਅਗਵਾਈ ਹੇਠ ਸੀ.ਐਚ.ਸੀ ਮੀਆਂਵਿੰਡ ਦੀ ਮੈਡੀਕਲ ਟੀਮ ਵਲੋਂ ਕੀਤੀ ਗਈ ਕਾਰਵਾਈ |
ਮੀਆਂਵਿੰਡ, 25 ਜਨਵਰੀ 2020
ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਸੱਭਰਵਾਲ ਅਤੇ ਸਿਵਲ ਸਰਜਨ ਡਾ.ਅਨੂਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਸੀਨੀਅਰ ਮੈਡੀਕਲ ਅਫਸਰ, ਸੀ.ਐਚ.ਸੀ ਮੀਆਂਵਿੰਡ ਡਾ. ਨਵੀਨ ਖੁੰਗਰ ਜੀ ਦੀ ਅਗਵਾਈ ਹੇਠ ਅੱਜ ਦਿਨ ਸ਼ਨੀਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਜਲਾਲਾਬਾਦ ਅਤੇ ਰਾਮਪੁਰ ਸਹਿਤ ਬਲਾਕ ਦੇ ਵੱਖ ਵੱਖ ਥਾਵਾਂ ਤੇ ਝੋਲਾਛਾਪ ਡਾਕਟਰਾਂ ਤੇ ਛਾਪੇ ਮਾਰੀ ਕੀਤੀ ਅਤੇ ਓਹਨਾ ਨੂੰ ਸਖਤ ਤਾੜਨਾ ਸਹਿਤ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਨ ਲਈ ਕਿਹਾ ਗਿਆ |
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਨੇ ਕਿਹਾ ਕਿ ਅਣਅਧਿਕਾਰਤ ਡਾਕਟਰਾਂ ਤੇ ਵਿੰਡੀ ਗਈ ਮੁਹਿੰਮ ਤਹਿਤ ਅੱਜ ਪਿੰਡ ਜਲਾਲਾਬਾਦ ਅਤੇ ਰਾਮਪੁਰ ਵਿਖੇ ਵਿਖੇ ਵੱਖ ਵੱਖ ਕਲੀਨਿਕਾਂ ਤੇ ਛਾਪੇ ਮਾਰੀ ਕੀਤੀ ਗਈ ਜਿਸ ਵਿੱਚ ਇਹ ਵੇਖਣ ਵਿੱਚ ਆਇਆ ਹੈ ਕਿ ਇਹ ਝੋਲਾਛਾਪ ਡਾਕਟਰ ਬਿਨਾ ਕਿਸੇ ਯੋਗਤਾ ਅਤੇ ਮਾਨਤਾ ਦੇ ਹੀ ਲੋਕਾਂ ਨੂੰ ਟੀਕੇ ਲਗਾ ਰਹੇ ਹਨ ਅਤੇ ਦਵਾਈਆਂ ਦੇ ਰਹੇ ਹਨ | ਓਹਨਾ ਨਾਲ ਹੀ ਕਿਹਾ ਕਿ ਝੋਲਾਛਾਪ ਡਾਕਟਰਾਂ ਵਲੋਂ ਖੁਲੀਆਂ ਦਵਾਈਆਂ ਅਤੇ ਇਸਤੇਮਾਲ ਕੀਤੇ ਹੋਏ ਇੰਜੇਕਸ਼ਨ ਜੋ ਸਹੀ ਢੰਗ ਵਰਤੇ ਬਿਨਾ ਹੀ ਸੁੱਟ ਦਿਤੇ ਜਾਂਦੇ ਹੈ ਜੋ ਕਿ ਇਨਸਾਨੀ ਜ਼ਿੰਦਗੀ ਨਾਲ ਖਿਲਵਾੜ ਹੈ| ਇਸ ਮੌਕੇ ਡਾ ਖੁੰਗਰ ਨੇ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਘਰ ਜਾ ਆਪਣੇ ਕਲੀਨਿਕਾਂ ਤੇ ਗੈਰੀ ਕਾਨੂੰਨੀ ਤਰੀਕਿਆਂ ਦੇ ਜਣੇਪਾ ਕਰਨ ਵਾਲਿਆਂ, ਬਿਨਾ ਡਾਕਟਰੀ ਪਰਚੀ ਦੇ ਇੰਜੇਕਸ਼ਨ ਦੇਣ ਵਾਲਿਆਂ, ਕਿਸੇ ਤਰ੍ਹਾਂ ਦੇ ਨਸ਼ੀਲੀ ਦਵਾਈਆਂ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ |
ਇਸ ਮੌਕੇ ਮੈਡੀਕਲ ਅਫਸਰ ਡਾ. ਵਿਮਲ ਵੀਰ ਨੇ ਮੌਕੇ ਤੇ ਮੌਜੂਦ ਝੋਲਾਛਾਪ ਡਾਕਟਰਾਂ ਦੇ ਕਲੀਨਿਕ ਬੰਦ ਕਰਵਾ ਕੇ ਓਹਨਾ ਨੂੰ ਕਾਨੂੰਨ ਮੁਤਾਬਿਕ ਪ੍ਰੈਕਟਿਸ ਕਰਨ ਲਈ ਕਿਹਾ ਗਿਆ | ਓਹਨਾ ਕਿਹਾ ਕਿ ਮੌਕੇ ਤੇ ਕਿਸੇ ਵੀ ਝੋਲਾਛਾਪ ਡਾਕਟਰ ਕੋਲ ਕੋਈ ਵੀ ਮਾਨਤਾ ਪ੍ਰਾਪਤ ਡਿਗਰੀ ਨਹੀਂ ਮਿਲੀ | ਇਸ ਮੌਕੇ ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ , ਕੁਲਦੀਪ ਸਿੰਘ ਵੀ ਮੌਜੂਦ ਸਨ l
Comments (0)
Facebook Comments (0)