ਬੇ-ਸਹਾਰਿਆਂ,ਜਰੂਰਤਮੰਦਾਂ ਤੇ ਲਾਵਾਰਸਾਂ ਦੀ ਕੀਤੀ ਜਾ ਰਹੀ ਹੈ ਹਰ ਸੰਭਵ ਮਦਦ : ਪ੍ਰਭ ਕ੍ਰਿਪਾ ਐਸੋਸੀਏਸ਼ਨ

ਬੇ-ਸਹਾਰਿਆਂ,ਜਰੂਰਤਮੰਦਾਂ ਤੇ ਲਾਵਾਰਸਾਂ ਦੀ ਕੀਤੀ ਜਾ ਰਹੀ ਹੈ ਹਰ ਸੰਭਵ ਮਦਦ : ਪ੍ਰਭ ਕ੍ਰਿਪਾ ਐਸੋਸੀਏਸ਼ਨ

ਕੈਪਸ਼ਨ : ਪ੍ਰਭ ਕ੍ਰਿਪਾ ਐਸੋਸੀਏਸ਼ਨ ਦੇ ਅਹੁਦੇਦਾਰ ਲੜਕੀ ਦੀ ਸ਼ਾਦੀ ਕਰਨ ਮੌਕੇ ਆਸਿ਼ਰਵਾਦ ਦਿੰਦੇ ਹੌਏ।

ਚੋਹਲਾ ਸਾਹਿਬ 17 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਸਥਾਨਕ ਰੇਲਵੇ ਰੋਡ ਤਰਨ ਤਾਰਨ ਵਿਖੇ ਚਲਾਈ ਜਾ ਰਹੀ ਸਮਾਜ ਭਲਾਈ ਸੰਸਥਾ ਜ਼ੋ ਕਿ ਲਵਾਰਸਾਂ ਅਤੇ ਬੇਸਹਾਰਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਗਰੀਬ ਪਰਿਵਾਰਾਂ ਲਈ ਆਸ ਦੀ ਕਿਰਨ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਹਰਮੀਤ ਸਿੰਘ ਪ੍ਰੈਸ ਸੈਕਟਰੀ ਅਮਿਤ ਮਰਵਾਹਾ ਅਤੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ਰਨਪਾਲ ਸਿੰਘ ਚੌਹਾਨ ਨੇ ਸਾਂਝੇ ਰੂਪ ਵਿੱਚ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਮੁਰਾਦਪੁਰ ਨਿਵਾਸੀ ਮਾਨ ਸਿੰਘ ਜ਼ੋ ਕਿ ਗਰੀਬ ਪਰਿਵਾਰ ਨਾਲ ਸਬੰਧਤ ਹੈ ਜਿਨਾਂ ਨੇ ਆਪਣੀ ਲੜਕੀ ਰੀਟਾ ਕੌਰ ਦੀ ਸ਼ਾਦੀ ਗੁਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਦੁਬਲੀ ਨਾਲ ਮੁਕਰਰ ਕੀਤੀ ਸੀ ਪਰ ਆਰਥਿਤ ਹਾਲਤ ਬਹੁਤ ਕਮਜੋਰ ਹੋਣ ਕਾਰਨ ਉਹ ਸ਼ਾਦੀ ਕਰਨ ਤੋਂ ਅਸਮਰਥ ਸੀ ਅਤੇ ਜ਼ੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਚੁੱਕਾ ਸੀ ਜਿਸ ਬਾਰੇ ਜਦ ਸੰਸਥਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸੇ ਵਕਤ ਪਰਿਵਾਰ ਨੂੰ ਜਾਕੇ ਹੌਸਲਾ ਰੱਖਣ ਲਈ ਕਿਹਾ ਕਿ ਅਤੇ ਉਹਨਾਂ ਦੀ ਲੜਕੀ ਦੀ ਸ਼ਾਦੀ ਦਾ ਸਾਰਾ ਖ੍ਰਚ ਸੰਸਥਾ ਵੱਲੋਂ ਚੁੱਕਣ ਦਾ ਅਹਿਦ ਕੀਤਾ ਅਤੇ ਨਿਯਮਤ ਮਿਤੀ ਤੇ ਸੰਸਥਾ ਵੱਲੋਂ ਲੜਕੀ ਦੀ ਸ਼ਾਦੀ ਕਰਵਾ ਦਿੱਤੀ ਗਈ ਅਤੇ ਸ਼ਾਦੀ ਮੌਕੇ ਲੜਕੀ ਨੂੰ ਲੋੜੀਂਦਾ ਘਰੇਲੂ ਵਰਤੋਂ ਵਾਲਾ ਸਮਾਨ ਵੀ ਦਿੱਤਾ ਗਿਆ।ਉਹਨਾਂ ਕਿਹਾ ਕਿ ਸਾਡੀ ਪ੍ਰਭ ਕ੍ਰਿਪਾ ਐਸੋਸੀਏਸ਼ਨ ਸੰਸਥਾ ਹਮੇਸ਼ਾਂ ਜਰੂਰਤਮੰਦਾਂ,ਬੇ ਬਹਾਰਿਆਂ ਅਤੇ ਲਾਵਾਰਸਾਂ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦੀ ਹੈ।ਇਸ ਸਮੇਂ ਸਵਰਾਜ ਕੌਰ,ਵਿੱਕੀ ਸਿੰਘ,ਕੈਪਟਨ ਦਿਆਲ ਸਿੰਘ ਅਤੇ ਹੋਰ ਹਾਜ਼ਰ ਸਨ।