ਪਿੰਡ ਮੋਹਨਪੁਰ ਵਿਖੇ ਲਾਕਡਾਊਨ ਖ਼ਤਮ ਹੋਣ ਤੱਕ ਵੰਡਿਆ ਜਾਵੇਗਾ ਲੰਗਰ

ਪਿੰਡ ਮੋਹਨਪੁਰ ਵਿਖੇ ਲਾਕਡਾਊਨ ਖ਼ਤਮ ਹੋਣ ਤੱਕ ਵੰਡਿਆ ਜਾਵੇਗਾ ਲੰਗਰ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 9 ਅਪ੍ਰੈਲ 2020
 
ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਾਕਡਾਊਨ ਕਰ ਦਿੱਤਾ ਗਿਆ ਹੈ ਜਿਸ ਕਾਰਨ ਹਰ ਇੰਨਸਾਨ ਨੂੰ ਘਰ ਅੰਦਰ ਰਹਿਣ ਦੀਆਂ ਹਦਾਇਤਾਂ ਵੀ ਜਾਰੀ ਹੋ ਚੁੱਕੀਆ ਹਨ ਅਤੇ ਲੋਕ ਇਸ ਲਗਾਏ ਗਏ ਕਰਫਿਊ ਦਾ ਸਾਥ ਵੀ ਦੇ ਰਹੇ ਹਨ।ਇਸਦੇ ਚੱਲਦੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਗਰੀਬ,ਮਜਦੂਰ ਅਤੇ ਜਰੂਰਤਮੰਦ ਵਿਆਕਤੀਆਂ ਦੇ ਘਰ ਘਰ ਜਾਕੇ ਰਾਸ਼ਨ ਵੰਡ ਰਹੇ ਹਨ।ਇਥੋਂ ਨਜ਼ਦੀਕ ਪਿੰਡ ਮੋਹਨਪੁਰ ਵਿਖੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ,ਸਮੂਹ ਗ੍ਰਾਂਮ ਪੰਚਾਇਤ,ਐਨ.ਆਰ.ਆਈ.ਦਾਨੀ ਸੱਜਣ,ਲੋਕਲ ਗੁਰਦੁਆਰਾ ਕਮੇਟੀ ਦੇ ਸੇਵਾਦਾਰਾਂ ਵੱਲੋਂ ਇੱਕਠੇ ਸੇਵਾ ਕਰਦਿਆਂ ਹਰ ਰੋਜ਼ ਗਰੀਬ ਤੇ ਲੋੜਵੰਦ ਵਿਆਕਤੀਆਂ ਲਈ ਲੰਗਰ ਪਾਕੇ ਘਰ ਘਰ ਜਾਕੇ ਜਰੂਰਤਮੰਦਾਂ ਨੂੰ ਰੋਜ਼ਾਨਾ ਲੰਗਰ ਪਹੁੰਚਾ ਰਹੇ ਹਨ।ਇਸ ਸਮੇਂ ਗਲਬਾਤ ਕਰਦਿਆਂ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਇਹ ਨਿਭਾਈ ਜਾ ਰਹੀ ਲੰਗਰ ਦੀ ਸੇਵਾ ਲਾਕਡਾਊਨ ਖ਼ਤਮ ਹੋਣ ਤੱਕ ਚੱਲੇਗੀ ਅਤੇ ਪਿੰਡ ਦਾ ਕੋਈ ਵੀ ਵਿਆਕਤੀ ਭੁੱਖਾ ਨਹੀਂ ਸੌਂਵੇਗਾ ਉਹਨਾਂ ਕਿਹਾ ਕਿ ਫਿਰ ਵੀ ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਜਰੂਰਤ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।ਇਸ ਸਮੇਂ ਦਲਯੋਧ ਸਿੰਘ ਜੀ.ਓ.ਜੀ.,ਗੁਰਬਖਸ਼ ਸਿੰਘ ਸ਼ਾਹ, ਕੈਨੇਡਾ,ਸੁਖਵੰਤ ਸਿੰਘ ਸ਼ਾਹ,ਕੁਲਵੰਤ ਸਿੰਘ ਜਰਮਨ,ਹਰਪ੍ਰੀਤ ਸਿੰਘ ਹੈਪੀ,ਜਗਦੀਸ਼ ਸਿੰਘ ਕੈਨੇਡਾ,ਦਮਨਦੀਪ ਕੈਨੇਡਾ,ਸੋਨੂੰ ਇੰਗਲੈਂਡ,ਗੁਰਪ੍ਰੀਤ ਸਿੰਘ ਯੂ.ਐਸ.ਏ,ਨਵਦੀਪ ਸਿੰਘ,ਦਲਜੀਤ ਸਿੰਘ,ਦਿਲਬਾਗ ਸਿੰਘ,ਸੁਖਵੰਤ ਸਿੰਘ ਫੌਜੀ,ਥਾਣੇਦਾਰ ਜਗੀਰ ਸਿੰਘ,ਗੁਰਿੰਦਰ ਸਿੰਘ ਮਿੰਟੂ ਆਦਿ ਹਾਜ਼ਰ ਸਨ।