ਝੋਨੇ ਦਾ 2019 ਵਾਲਾ ਮੁਆਵਜ਼ਾ ਪੀੜ੍ਹਤ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ : ਕਿਸਾਨ ਆਗੂ

ਝੋਨੇ ਦਾ 2019 ਵਾਲਾ ਮੁਆਵਜ਼ਾ ਪੀੜ੍ਹਤ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ : ਕਿਸਾਨ ਆਗੂ

ਚੋਹਲਾ ਸਾਹਿਬ 9 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਸਿੰਘ)
ਇਥੋਂ ਥੋੜੀ ਦੂਰ ਬਿਆਸ ਦੇ ਕੰਢੇ ਤੇ ਵੱਸੇ ਪਿੰਡ ਚੰਬਾ ਕਲਾਂ,ਕੰਬੋ ਢਾਏ ਵਾਲਾ,ਕਰਮੂੰਵਾਲਾ,ਚੰਬਾ ਹਵੇਲੀਆਂ ਆਦਿ ਪਿੰਡਾਂ ਦੇ ਕਿਸਾਨਾਂ ਦੀ ਜਮੀਨ ਅੱਧ ਤੋਂ ਜਿਆਦਾ ਮੰਡ ਖੇਤਰ ਵਿੱਚ ਪੈਂਦੀ ਹੈ ਹਰ ਸਾਲ ਹੜ੍ਹ ਆਉਣ ਨਾਲ ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲੀਆਂ ਫਸਲਾਂ ਪਾਣੀ ਦੀ ਭੇਂਟ ਚੜ ਜਾਂਦੀਆਂ ਹਨ।ਲਗਾਤਾਰ ਕਈ ਦਹਾਕਿਆਂ ਤੋਂ ਇਥੋਂ ਦੇ ਪੀੜ੍ਹਤ ਕਿਸਾਨ ਇਹ ਮਾਰ ਝੱਲ ਰਹੇ ਹਨ।ਇਹਨਾਂ ਕਿਸਾਨਾਂ ਦੀ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ।ਵੋਟਾਂ ਲੈਣ ਸਮੇਂ ਹਰ ਪਾਰਟੀ ਦੇ ਲੀਡਰ ਪੀੜ੍ਹਤ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹਨਾਂ ਦੀ ਸਰਕਾਰ ਆਉਣ ਤੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇਗਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਪ੍ਰਗਟ ਸਿੰਘ ਚੰਬਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ।ਉਹਨਾਂ ਅੱਗੇ ਕਿਹਾ ਕਿ ਜਦੋਂ ਦਾ ਬਿਆਸ ਦਰਿਆ ਤੋਂ ਕਪੂਰਥੀਲੇ ਵਾਲੇ ਪਾਸੇ ਧੁਸੀ ਬੰਨ ਬੱਝਾ ਹੈ ਉਦੋਂ ਦੀ ਇਹ ਮਾਰ ਹੋਰ ਜਿਆਦਾ ਵੱਜ ਰਹੀ ਹੈ ਕਿਉ਼ਕਿ ਹੜ੍ਹਾਂ ਦਾ ਪਾਣੀ ਸਾਰਾ ਇਸ ਪਾਸੇ ਵੱਲ ਨੂੰ ਆ ਜਾਂਦਾ ਹੈ।ਜਿਸ ਨਾਲ ਫਸਲਾਂ ਪਲੀਆਂ ਪਲਾਈਆਂ ਬਰਬਾਦ ਹੋ ਜਾਂਦੀਆਂ ਹਨ।ਉਹਨਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜੇ ਹੇਠ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਦੱਬੇ ਪਏ ਹਨ ਇਸ ਤਰਾਂ ਕਿਸਾਨ ਨੂੰ ਦੋਹਰੀ ਮਾਰ ਵੱਜ ਰਹੀ ਹੈ।ਉਹਨਾਂ ਕਿਹਾ ਕਿ ਇਹਨਾਂ ਕਿਸਾਨਾਂ ਦੀ ਹਾਲਤ ਹੋਰ ਤਰਸਯੋਗ ਹੋ ਚੁੱਕੀ ਹੈ।ਉਹਨਾਂ ਪ੍ਰਸ਼ਾਸ਼ਨ ਪਾਸੋ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਪਿੰਡਾਂ ਵਾਲੇ ਪਾਸੇ ਵੀ ਧੁੱਸੀ ਬੰਨ ਬਣਾਇਆ ਜਾਵੇ ਤਾਂ ਜ਼ੋ ਕਿਸਾਨਾਂ ਦੀ ਹਰ ਸਾਲ ਪਾਣੀ ਦਾ ਵਆਹ ਵੱਧਣ ਕਾਰਨ ਜ਼ੋ ਮੁਸ਼ਕਲਾਂ ਪੇਸ਼ ਆਉਂਦੀਆ ਹਨ ਉਹਨਾਂ ਪਾ ਪੂਰਨ ਤੌਰ ਤੇ ਹੱਲ ਹੋ ਸਕੇ।ਇਸ ਸਮੇਂ ਉਹਨਾਂ ਨਾਲ  ਗੁਰਨਾਮ ਸਿੰਘ,ਸੁਖਦੇਵ ਸਿੰਘ,ਹਰਪ੍ਰੀਤ ਸਿੰਘ ਚੰਬਾ,ਜੋਗਿੰਦਰ ਸਿੰਘ,ਗੁਰਪ੍ਰੀਤ ਸਿੰਘ,ਸਤਿਨਾਮ ਸਿੰਘ,ਤਰਲੋਕ ਸਿੰਘ ਕਰਮੰੁੂਵਾਲਾ ਆਦਿ ਹਾਜ਼ਰ ਸਨ।