ਜੋ ਸੁਣਿਆ ਉਹ ਹੀ ਤੱਕਿਆ , ਜਾਰੀ ਹੈ ਸਿੰਗਾਪੁਰ ਦੀ ਯਾਤਰਾ।

ਜੋ ਸੁਣਿਆ ਉਹ ਹੀ ਤੱਕਿਆ , ਜਾਰੀ ਹੈ ਸਿੰਗਾਪੁਰ ਦੀ ਯਾਤਰਾ।

ਦੱਖਣੀ ਏਸ਼ੀਆ ਵਿੱਚ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਸਥਿਤ ਬਹੁਤ ਹੀ ਸੁੰਦਰ ਦੇ ਵਿਕਸਿਤ ਦੇਸ਼ ਹੈ ਸਿੰਗਾਪੁਰ। ਇਹ ਦੁਨੀਆਂ ਦੇ ਬਹੁਤ ਵੱਡੇ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੈਰ ਅਤੇ ਵਪਾਰ ਦਾ ਇੱਕ ਮੁੱਖ ਕੇਂਦਰ ਬਣ ਕੇ ਉਭਰਿਆ ਹੋਇਆ ਹੈ।

ਇੱਥੋਂ ਦਾ ਚਾਂਗੀ ਹਵਾਈ ਅੱਡਾ ਦੁਨੀਆ ਦੇ ਬਹੁਤ ਹੀ ਵੱਡੇ ਖੂਬਸੂਰਤ ਅੱਡਿਆਂ ਵਿੱਚੋਂ ਇੱਕ ਹੈ। ਇਹ ਦੁਨੀਆਂ ਵਿੱਚ ਛੇਵੇਂ ਅਤੇ ਏਸ਼ੀਆ ਵਿੱਚੋਂ ਦੂਜੇ ਸਥਾਨ ਦਾ ਸਭ ਤੋਂ ਜ਼ਿਆਦਾ ਆਵਾਜਾਈ ਵਾਲਾ ਹਵਾਈ ਅੱਡਾ ਹੈ। ਸਿੰਗਾਪੁਰ ਵਿੱਚ ਸਮੇਂ ਦੀ ਪਾਬੰਦੀ ਅਤੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਭਾਵੇਂ ਅਾਵਾਜਾਈ ਵਾਸਤੇ ਇੱਥੇ ਪਬਲਿਕ ਟਰਾਂਸਪੋਰਟ-ਮੈਟਰੋ ਅਤੇ ਬੱਸਾਂ ਦਾ ਖੂਬਸੂਰਤ ਤੇ ਸਸਤਾ ਸਿਸਟਮ ਹੈ,ਪਰ ਟੈਕਸੀਆਂ ਵੀ ਮਿਲਦੀਆਂ ਹਨ ਜੋ ਮਹਿੰਗੀਆਂ ਹਨ। 

ਇੱਥੇ ਕੰਧਾਂ ਤੇ ਪੋਸਟਰ ਲਾਉਣ ਤੇ ਕਿਸੇ ਕਿਸਮ ਦਾ ਪ੍ਰਦੂਸ਼ਣ ਕਰਨ ਦੀ ਸਖ਼ਤ ਮਨਾਈ ਹੈ,ਪਾਨ ਮਸਾਲਾ ਵੇਚਣ ਜਾਂ ਖਾਣ ਦੀ ਵੀ ਸਖ਼ਤ ਮਨਾਹੀ ਹੈ। ਸਿੰਗਾਪੁਰ ਦੇ ਲੋਕ ਪੈਦਲ ਚੱਲਣ ਅਤੇ ਸਾਈਕਲ ਚਲਾਉਣ ਨੂੰ ਤਰਜੀਹ ਦਿੰਦੇ ਹਨ।

ਸਿੰਗਾਪੁਰ ਦੀ ਖੂਬਸੂਰਤੀ, ਸਿਸਟਮ,ਜੁਰਮ ਮੁਕਤ ਦੇਸ਼ ਨੂੰ ਏਸ਼ੀਆ ਵਿੱਚ ਪਹਿਲੇ ਸਥਾਨ ਤੇ ਹੋਣ ਦਾ ਮਾਣ ਹਾਸਲ ਹੈ। ਵਧੀਆ ਜੀਵਨ ਪੱਧਰ ਵਿੱਚ ਦੁਨੀਆਂ ਵਿੱਚ ਇਹ ਛੇਵੇਂ ਸਥਾਨ ਤੇ ਹੈ। ਇੱਥੋਂ ਦੀ ਭਾਸ਼ਾ,ਅੰਗਰੇਜ਼ੀ,ਮਿਲਾਇਆ ਤੇ ਤਾਮਿਲ ਹੈ। ਤਾਪਮਾਨ ਸਾਰਾ ਸਾਲ ਹੀ 25 ਤੋਂ 35 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿੰਦਾ ਹੈ। ਇੱਥੋਂ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਕਦੋਂ ਮੀਂਹ ਪੈਣ ਲੱਗ ਜਾਵੇ ਅਤੇ ਇਸ ਕਰਕੇ ਛਤਰੀ ਹਮੇਸ਼ਾ ਕੋਲ ਰੱਖਣੀ ਪੈਂਦੀ ਹੈ। ਮੀਂਹ ਭਾਵੇਂ ਜ਼ਿਆਦਾਤਰ ਹਲਕਾ ਹੀ ਹੁੰਦਾ ਹੈ। ਬਰਸਾਤ ਤੋਂ ਬਾਅਦ ਪਤਾ ਨਹੀਂ ਲੱਗਦਾ ਕਿ ਬਰਸਾਤ ਹੋਈ ਵੀ ਸੀ।

ਇੱਥੇ ਬਜ਼ੁਰਗਾਂ,ਬੱਚਿਆਂ ਅਤੇ ਅਪਾਹਜ ਵਿਅਕਤੀਆਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਬੱਸਾਂ ਵਿੱਚ ਸਫ਼ਰ ਕਰਨ ਸਮੇਂ ਜਾਂ ਰੇਲ ਗੱਡੀ ਵਿੱਚ ਵਿਸ਼ੇਸ਼ ਜਗ੍ਹਾ ਰੱਖੀਆਂ ਹੁੰਦੀਆਂ ਹਨ।ਪਖਨਿਅਾਂ ਵਿੱਚ ਵੀ ਵਿਸ਼ੇਸ਼ ਡਿਜ਼ਾਈਨ ਦੀ ਸੀਟ ਲੱਗੀ ਹੁੰਦੀ ਹੈ। ਪੈਦਲ ਚੱਲਣ ਲਈ ਫੁੱਟਪਾਥ,ਵੀਹਲਚੇਅਰ ਲਈ ਵਿਸ਼ੇਸ਼ ਰੈਂਪ ਤਿਆਰ ਕੀਤੇ ਹੋਏ ਹਨ।

ਅੱਜ ਸਾਨੂੰ "ਸਿੰਗਾਪੁਰ ਫਲਾਇਰ" ਦਾ ਵਿਸ਼ੇਸ਼ ਨਜ਼ਾਰਾ ਦੇਖਣ ਦਾ ਮੌਕਾ ਮਿਲਿਆ, ਜੋ ਇੱਥੋਂ ਦੀ ਖੂਬਸੂਰਤੀ ਦਾ ਖਿੱਚ ਦਾ ਕੇਂਦਰ ਹੈ। ਇਹ ਲੰਦਨ ਆਈ ਵਾਂਗ ਬਹੁਤ ਬਣਿਆ ਹੋਇਆ ਹੈ। ਇਸ ਦੀ ਉਚਾਈ 165 ਮੀਟਰ ਜਾਣੀ 541 ਫੁੱਟ ਹੈ। ਸਾਈਕਲ ਦੇ ਰਿੰਮ ਵਾਂਗ ਇਸ ਦੇ ਬਾਹਰ ਕੈਪਸੂਲ ਨੁਮਾ ਅਠਾਈ ਏਅਰਕੰਡੀਸ਼ਨਡ ਕੈਬਨ ਲੱਗੇ ਹੋਏ ਹਨ, ਇੱਕ ਕੈਬਨ ਵਿੱਚ ਵੀਹ-ਪੱਚੀ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ। ਇਹ ਪੰਜਾਹ ਮਿੰਟਾਂ ਦਾ ਇੱਕ ਚੱਕਰ ਲਾਉਂਦਾ ਹੈ। ਇਹ ਹਮੇਸ਼ਾ ਹੌਲੀ ਰਫਤਾਰ ਨਾਲ ਉੱਪਰ ਨੂੰ ਜਾਂਦਾ ਅਤੇ ਫਿਰ ਹੇਠ ਆਉਂਦਾ ਹੈ। 360 ਡਿਗਰੀ ਦਾ ਦ੍ਰਿਸ਼ ਇਸ ਰਾਹੀਂ ਦੇਖਿਆ ਜਾ ਸਕਦਾ ਹੈ। ਜਦੋਂ ਉੱਪਰ ਵੱਲ ਨੂੰ ਜਾਂਦਾ ਹੈ ਤਾਂ ਸਿੰਗਾਪੁਰ ਦਾ ਦਿਲਕਸ ਨਜ਼ਾਰਾ ਵੇਖਿਆ ਜਾ ਸਕਦਾ ਹੈ। ਮੈਰੀਨਾ-ਬੇ ਸੈਂਡ ਹੋਟਲ,ਗਾਰਡਨ ਬਾਈ ਦਾ ਬੇ, ਡਾਊਨ ਟੋਨ ਏਰੀਆ ਦੀਆਂ ਸੁੰਦਰ ਇਮਾਰਤਾਂ ਅਤੇ ਮਰਲਾਇਨ ਪੁਆਇੰਟ ਦਾ ਬਹੁਤ ਹੀ ਸੁੰਦਰ ਨਜ਼ਾਰਾ (ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ) ਅਸੀਂ ਦੇਖਿਆ। ਉੱਚੀਆਂ ਇਮਾਰਤਾਂ, ਸਮੁੰਦਰ ਦੀ ਵਿਸ਼ਾਲਤਾ,ਉੱਚੇ ਫਲਾਈਓਵਰ, ਫਾਰਮੂਲਾ ਰੇਸ ਰੋਡ, ਸਮੁੰਦਰ ਵਿੱਚ ਸਮੁੰਦਰੀ ਜਹਾਜ਼ਾਂ ਦੀ ਭੀੜ, ਸਮੁੰਦਰ ਦੇ ਉੱਪਰ ਪੁਲਾਂ ਤੇ ਚੱਲਦਾ ਤੇਜ਼ ਗਤੀ ਟ੍ਰੈਫਿਕ ਕੀੜੀਆਂ ਵਾਂਗ ਲੱਗਦਾ ਸੀ।

ਇੱਥੋਂ ਦੇ ਇਕ ਵੱਖਰੇ "ਸੈਂਟੋਸਾ" ਟਾਪੂ ਉੱਪਰ ਬਣਿਆ ਯੂਨੀਵਰਸਿਟੀ ਸਟੂਡੀਓ ਵੀ ਦੇਖਣ ਲਾਇੱਕ ਹੈ। ਇਸ ਤੋਂ ਇਲਾਵਾ ਮਰਲਾਇਨ ਪਾਕਰ,ਵਿੰਟੇਜ ਦੀ ਸਵਾਰੀ, ਅਾਰਟ-ਸਾਇੰਸ ਮਿਉੂਜ਼ੀਅਮ ਵਰਗੀਆਂ ਅਨੇਕਾਂ ਹੋਰ ਕਈ ਥਾਵਾਂ ਦੇਖਣੀਅਾਂ ਅਜੇ ਰਹਿੰਦੀਆਂ ਹਨ।