
ਸ਼ਹਿਰ ਤੇਰੇ ਦਾ ਨਾਂ ਬਦਲ ਗਿਆ ਏ
Wed 14 Nov, 2018 0
ਸ਼ਹਿਰ ਤੇਰੇ ਦਾ ਨਾਂ ਬਦਲ ਗਿਆ ਏ
ਤਲਾਸ਼ ਤੇਰੀ ਵਿੱਚ ਮੁਸ਼ਕਲ ਵਧ ਗਈ ਏ,
ਸ਼ਹਿਰ ਤੇਰੇ ਦਾ ਨਾਂ ਬਦਲ ਗਿਆ ਏ।
ਮੰਦਰਾਂ ਮਸਜਿਦਾਂ ਚਰਚਾਂ ਗੁਰਦੁਆਰਿਆਂ ਚ ,
ਭਗਵਾਨ ਅੱਲਾਹ ਚ ਝਗੜਾ ਵਧ ਗਿਆ ਏ।
ਸੱਚ ਕਹਿਣ ਲਈ ਮਰਿਯਾਦਾਵਾਂ ਨੂੰ ਤੋੜ ਦੇਵਾਂ,
ਝੂਠ ਢੌਂਗ ਫਰੇਬ ਰਗ ਰਗ ਚ ਵਸ ਗਿਆ ਏ।
ਤੇਰੇ ਨਾਂ ਤੇ ਰੋਜ ਕਤਲੇਆਮ ਸ਼ਰੇਆਮ ਮੰਜੂਰ ਹੈ ,
ਇਹੀ ਸੋਚ ਕਰ ਗੁਰਮੀਤ ਮਰ ਗਿਆ ਏ।
ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ
Comments (0)
Facebook Comments (0)