ਇਸ ਰਾਹ ਉੱਤੇ ------------ਪਵਨਪ੍ਰੀਤ ਕੌਰ
Fri 5 Apr, 2019 0ਇਸ ਰਾਹ ਉੱਤੇ ------------ਪਵਨਪ੍ਰੀਤ ਕੌਰ
ਇਸ ਰਾਹ ਉੱਤੇ
ਦਾਨ ਦੇ ਦੱਛਣਾਂ ਇਹੀ ਹੈ
ਇਸ਼ਕ ਮਰਜ਼ ਦੀਆਂ
ਪੀੜਾਂ ਵੰਡੀਆਂ ਜਾਣਗੀਆਂ
ਖਸਮ ਦੇ ਦਰ ਦੇ
ਕੂਕਰ ਬਣ ਜੋ ਬਹਿ ਜਾਂਦੇ
ਉਨ੍ਹਾਂ ਦਰਾਂ ਤੋਂ ਖੈਰਾਂ
ਮੰਗੀਆਂ ਜਾਣਗੀਆਂ
ਰਹਿਣੀਆਂ ਕੀ ਪਛਾਣਾਂ
ਫਿਰ ਉਸ ਲੋਹ ਦੀਆਂ
ਪਰਸਕੇ ਪਾਰਸ ਨਾਲ
ਜੋ ਚੰਡੀਆਂ ਜਾਣਗੀਆਂ
ਤਪਣ ਜੋ ਵਿੱਚ ਕੁਠਾਲੀ
ਘੁੰਮਣਘੇਰੀਆਂ ਦੇ
ਉਹ ਸੋਨੇ ਦੀਆਂ
ਕਿਸਮਾਂ ਮੰਗੀਆਂ ਜਾਣਗੀਆਂ
ਛੱਡ ਪਗਡੰਡੀਆਂ ਪੈਣਗੀਆਂ
ਇੱਕੋ ਰਾਹੇ ਜੋ
ਉਹੀ ਰੂਹਾਂ
ਇਸ਼ਕ ਚ ਰੰਗੀਆਂ ਜਾਣਗੀਆਂ
ਮਰਨਾ ਯਾਰ ਲਈ
ਨਾ ਰੀਤ ਹੈ ਜਿਨ੍ਹਾਂ ਦੀ
ਏਸ ਜਹਾਨੋਂ
ਰੂਹਾਂ ਰੰਡੀਆਂ ਜਾਣਗੀਆਂ
ਜੋ ਘੁਮਿਆਰ ਦੇ ਚੱਕ
ਤੇ ਚੜ੍ਹ ਫਿਰ ਤਪਣਗੀਆਂ
ਆਖਿਰ ਨੂੰ ਉਹ
ਹੋ ਕੇ ਠੰਡੀਆਂ ਜਾਣਗੀਆਂ
ਪ੍ਰੇਮ ਗਲੀ ਦੀ ਸ਼ਰਤ ਹੈ
ਸਿਰ ਨੂੰ ਰੱਖ ਪਰ੍ਹਾਂ
ਐਵੇਂ ਨਹੀਂ ਬਹਿਸ਼ਤਾਂ
ਵੰਡੀਆਂ ਜਾਣਗੀਆਂ
ਪਵਨਪ੍ਰੀਤ ਕੌਰ
Comments (0)
Facebook Comments (0)