
ਸਿਆਸੀ ਸਕੱਤਰ ਵੱਲੋਂ ਵਰਕਰਾਂ ਦੀਆਂ ਮੁਸ਼ਕਲਾਂ ਦਾ ਕੀਤਾ ਮੌਕੇ ਤੇ ਨਿਪਟਾਰਾ ।
Sun 24 Jan, 2021 0
ਚੋਹਲਾ ਸਾਹਿਬ 24 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਰਮਨਜੀਤ ਸਿੰਘ ਸਿੱਕੀ ਹਲਕਾ ਵਿਧਾਇਕ ਖਡੂਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਸਵਿੰਦਰ ਸਿੰਘ ਸਿਆਸੀ ਸਕੱਤਰ ਰਮਨਜੀਤ ਸਿੰਘ ਸਿੱਕੀ ਹਲਕਾ ਖਡੂਰ ਸਾਹਿਬ ਅਤੇ ਜੋਨ ਇੰਚਾਰਜ ਚੋਹਲਾ ਸਾਹਿਬ ਨੇ ਪਿੰਡ ਚੰਬਾ ਕਲਾਂ ਸਰਪੰਚ ਮਹਿੰਦਰ ਸਿੰਘ ਚੰਬਾ, ਮਨਜੀਤ ਸਿੰਘ ਸੰਧੂ, ਸੁਖਬੀਰ ਸਿੰਘ ਮੈਂਬਰ,ਗੁਰਚੇਤਨ ਸਿੰਘ ਮੈਂਬਰ, ਗੁਰਸੇਵਕ ਸਿੰਘ ਮੈਂਬਰ, ਹੀਰਾ ਸਿੰਘ ਮੈਂਬਰ, ਪ੍ਰਗਟ ਸਿੰਘ ਦੁਆਬੀਆ, ਗੁਰਦਾਸ ਸਿੰਘ ਮੈਂਬਰ, ਸਿੰ਼ਦਾ ਸਿੰਘ ਮੈਂਬਰ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਹੀਰਾ ਸਿੰਘ ਆਦਿ ਸੀਨੀਅਰ ਕਾਂਗਰਸੀ ਆਗੂਆ ਨਾਲ ਮੀਟਿੰਗ ਕੀਤੀ ਅਤੇ ਪਿੰਡ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮਹਿੰਦਰ ਸਿੰਘ ਚੰਬਾ,ਪ੍ਰਧਾਨ ਮਨਜੀਤ ਸੰਧੂ ਨੇ ਸਾਂਝੇ ਰੂਪ ਕਿਹਾ ਕਿ ਸਿਆਸੀ ਸਕੱਤਰ ਜ਼ਸਵਿੰਦਰ ਸਿੰਘ ਵੱਲੋਂ ਰਹਿੰਦੇ ਵਿਕਾਸ ਕਾਰਜਾਂ ਬਾਰੇ ਬੀ.ਡੀ.ਪੀ.ਓ. ਰਜਿੰਦਰ ਕੌਰ ਬਲਾਕ ਚੋਹਲਾ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਕੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਜਲਦ ਇਹ ਵਿਕਾਸ ਕਾਰਜ ਮੁੰਕਮਲ ਕਰ ਦਿੱਤੇ ਜਾਣਗੇ ਅਤੇ ਪਿੰਡ ਵਾਸੀਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਇਸ ਸਮੇਂ ਸਿਆਸੀ ਸਕੱਤਰ ਵੱਲੋਂ ਵਰਕਰਾ ਦੀਆ ਮੁਸ਼ਕਲਾਂ ਸੁਣਕੇ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।ਇਸ ਸਮੇਂ ਵਾ.ਚੇਅ.ਮਾਰਕਿਟ ਕਮੇਟੀ ਅਜੈਬ ਸਿੰਘ ਮੁੰਡਾਪਿੰਡ,ਅਜੀਤ ਸਿੰਘ ਪ੍ਰਧਾਨ, ਸਰਪੰਚ ਮਹਿੰਦਰ ਸਿੰਘ ਚੰਬਾ,ਸਰਪੰਚ ਮਨਦੀਪ ਸਿੰਘ ਘੜਕਾ,ਇੰਦਰਜੀਤ ਸਿੰਘ ਪੱਖੋਪੁਰ,ਲਵਜੋਤ ਸਿੰਘ ਸੰਧੂ ਆਦਿ ਹਾਜ਼ਰ ਸਨ।
Comments (0)
Facebook Comments (0)