ਖਾਲਸਾ ਸਾਜਨਾ ਦਿਹਾੜਾ ਵੈਸਾਖੀ ਮੌਕੇ ਲਈ 15 ਅਪ੍ਰੈਲ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਬੰਗਲਾਦੇਸ਼ ਜਾਵੇਗਾ।
Fri 12 Apr, 2024 0ਚੋਹਲਾ ਸਾਹਿਬ, 12 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਪਰਦਾਇ ਸਕੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁੱਖਾ ਸਿੰਘ ਵਲੋਂ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ 2004 ਤੋਂ ਚਲ ਰਹੀ ਹੈ। ਵੈਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਾਲ ਵਿਚ ਦੋ ਵਾਰ ਸਿੱਖ ਸੰਗਤਾਂ ਲਈ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਥਾ ਜਾਂਦਾ ਹੈ। ਇਸ ਵਾਰ 19 ਅਪ੍ਰੈਲ ਨੂੰ ਗੁਰਦੁਆਰਾ ਨਾਨਕਸ਼ਾਹੀ ਢਾਕਾ (ਬੰਗਲਾਦੇਸ਼) ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ਼ਾਮਲ ਹੋਣ ਲਈ 15 ਅਪ੍ਰੈਲ ਨੂੰ ਰੇਲਵੇ ਸ਼ਟੇਸ਼ਨ ਅੰਮ੍ਰਿਤਸਰ ਤੋਂ 100 ਸਿੰਘ ਸਿੰਘਣੀਆਂ ਦਾ ਜਥਾ ਰਵਾਨਾ ਹੋਵੇਗਾ, ਜੋ 17 ਅਪ੍ਰੈਲ ਨੂੰ ਹਾਵੜਾ ਪਹੁੰਚੇਗਾ ਅਤੇ 18 ਅਪ੍ਰੈਲ ਨੂੰ ਅੰਤਰਰਾਸ਼ਟਰੀ ਬੱਸਾਂ ਰਾਹੀਂ ਹਾਵੜਾ ਤੋਂ ਢਾਕਾ ਪਹੁੰਚੇਗਾ। 19 ਨੂੰ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਖਾਲਸਾ ਸਾਜਨਾ ਦਿਹਾਂੜੇ ਦੇ ਸਬੰਧ ਵਿਚ ਗੁਰਮਤਿ ਸਮਾਗਮ ਹੋਵੇਗਾ। 20 ਅਪ੍ਰੈਲ ਨੂੰ ਸਿੱਖ ਟੈਂਪਲ ਅਸਟੇਟ ਚਿਟਾਗਾਂਗ ਦੇ ਦਰਸ਼ਨ ਕਰੇਗਾ। 21 ਅਪ੍ਰੈਲ ਨੂੰ ਬਾਬਾ ਸੁੱਖਾ ਸਿੰਘ ਇਤਿਹਾਸਕ ਗੁਰਦੁਆਰਾ ਪਾ: ਨੌਵੀਂ ਗੁਰਦੁਆਰਾ ਸੰਗਤ ਟੋਲਾ ਦੇ ਦਰਬਾਰ ਹਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। 22 ਅਪ੍ਰੈਲ ਨੂੰ ਗੁਰੂ ਨਾਨਕ ਮੰਦਰ ਮੈਮਨ ਸਿੰਘ ਦੇ ਦਰਸ਼ਨ ਕਰਵਾਏ ਜਾਣਗੇ ਅਤੇ 23 ਅਪ੍ਰੈਲ ਨੂੰ ਢਾਕਾ ਵਿਖੇ ਨਗਰ ਕੀਰਤਨ ਸਜਾਇਆ ਜਾਵੇਗਾ। 24 ਅਪ੍ਰੈਲ ਨੂੰ ਢਾਕਾ ਤੋਂ ਹਾਵੜਾ ਪਹੁੰਚੇਗਾ ਅਤੇ 25 ਅਪ੍ਰੈਲ ਨੂੰ ਹਾਵੜਾ ਤੋਂ ਚੱਲ ਕੇ 27 ਨੂੰ ਅੰਮ੍ਰਿਤਸਰ ਵਾਪਸੀ ਹੋਵੇਗੀ। ਸੰਗਤ ਦੇ ਵੀਜ਼ੇ ਲੱਗ ਚੁੱਕੇ ਹਨ। ਇਸ ਯਾਤਰਾ ਵਿਚ ਦੇ ਪ੍ਰਬੰਧਾਂ ਵਿਚ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਕਾ, ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਲਕੱਤਾ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾਂਦਾ ਹੈ।
Comments (0)
Facebook Comments (0)