ਦੁਨੀਆਂ ਦੀ ਸੱਭ ਤੋਂ ਬਜ਼ੁਰਗ ਔਰਤ ਦੀ ਮੌਤ

ਦੁਨੀਆਂ ਦੀ ਸੱਭ ਤੋਂ ਬਜ਼ੁਰਗ ਔਰਤ ਦੀ ਮੌਤ

ਦੁਨੀਆਂ ਦੀ ਸੱਭ ਤੋਂ ਬਜ਼ੁਰਗ ਮੰਨੀ ਜਾਣ ਵਾਲੀ ਔਰਤ ਦਾ 129 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਰੂਸ ਵਿਚ ਪੈਨਸ਼ਨ ਰਿਕਾਰਡ ਅਨੁਸਾਰ ਸਟਾਲਿਨ ਦੇ ਦਮਨ ਦੌਰ ਨੂੰ ਵੇਖਣ ਵਾਲੀ ਕੋਕੂ ਇਸਤਾਂਬੁਲੋਵਾ ਇਸ ਸਾਲ ਜੂਨ ਵਿਚ 130 ਸਾਲ ਦੀ ਹੋਣ ਵਾਲੀ ਸੀ। ਅਧਿਕਾਰੀਆਂ ਅਨੁਸਾਰ ਪਿਛਲੇ ਮਹੀਨੇ ਰੂਸੀ ਬੁਕ ਆਫ਼ ਰਿਕਾਰਡਸ ਵਿਚ ਦਰਜ ਮਹਿਲਾ ਤੋਂ ਵੀ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹੀ, ਜਿਸ ਦੀ ਉਮਰ 128 ਸਾਲ ਦੀ ਉਮਰ ਵਿਚ ਮੌਤ ਹੋਈ ਸੀ।

ku Koku Istambulova

ਪਿਛਲੇ ਸਾਲ ਕੋਕੂ ਉਸ ਸਮੇਂ ਸੁਰਖੀਆਂ ਵਿਚ ਆਈ ਸੀ ਜਦ ਉਨ੍ਹਾਂ ਨੇ ਕਿਹਾ ਸੀ ਕਿ ਅਪਣੀ ਜ਼ਿੰਦਗੀ ਦਾ ਇਕ ਵੀ ਦਿਨ ਖੁਸ਼ੀ ਨਾਲ ਨਹੀਂ ਬਿਤਾਇਆ। ਉਨ੍ਹਾਂ ਦੇ ਪੋਤੇ ਇਲੀਆਸ ਨੇ ਕਿਹਾ ਕਿ ਉਹ ਐਤਵਾਰ 27 ਜਨਵਰੀ ਨੂੰ ਚੇਚਨਿਆ ਵਿਚ ਅਪਣੇ ਪਿੰਡ ਵਾਲੇ ਘਰ ਵਿਚ ਹਮੇਸ਼ਾ ਦੀ ਤਰ੍ਹਾਂ ਰਹਿ ਰਹੀ ਸੀ। ਉਹ ਮਜ਼ਾਕ ਕਰ ਰਹੀ ਸੀ ਅਤੇ ਗੱਲ ਕਰ ਰਹੀ ਸੀ।

l Koku Istambulova

ਅਚਾਨਕ ਦਰਦ ਹੋਣ ਦੀ ਸ਼ਿਕਾਇਤ ਕੀਤੀ, ਡਾਕਟਰ ਬੁਲਾਇਆ ਗਿਆ ਜਿਸ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਘੱਟ ਗਿਆ ਅਤੇ ਇਸ ਦੇ ਲਈ ਇੰਜੈਕਸ਼ਨ ਲਗਾਇਆ। ਫੇਰ ਉਹ ਉਸ ਨੂੰ ਬਚਾਉਣ ਵਿਚ ਕਾਮਯਾਬ ਨਹੀ ਹੋਏ। ਕੋਕੂ ਨੂੰ ਉਨ੍ਹਾਂ ਦੇ ਪਿੰਡ ਬਰਾਤਸਕੋ ਵਿਚ ਦਫਨਾਇਆ ਗਿਆ। ਉਹ ਮੁਸਲਿਮ ਔਰਤ ਸੀ, ਜੋ ਹੇਨਰੀ ਨਿਕੋਲਸ ਦੀ ਤਾਜਪੋਸ਼ੀ ਤੋਂ ਪਹਿਲਾਂ ਪੈਦਾ ਹੋਈ ਸੀ। ਰੂਸੀ ਪਾਸਪੋਰਟ ਅਨੁਸਾਰ ਉਨ੍ਹਾਂ ਨੇ ਸੋਵੀਅਤ ਸੰਘ ਨੂੰ ਵਿਘਟਤ ਹੁੰਦੇ ਦੇਖਿਆ ਹੈ। ਉਨ੍ਹਾਂ ਦੀ ਜਨਮ ਮਿਤੀ 1 ਜੂਨ 1889 ਨੂੰ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਦ ਰਾਣੀ ਵਿਕਟੋਰੀਆ ਬ੍ਰਿਟੇਨ ਦੇ ਸਿੰਹਾਸਨ 'ਤੇ ਰਾਜ ਕਰ ਹੀ ਸੀ।