ਹੈਦਰਾਬਾਦ ਪੁਲਿਸ ਮੁਕਾਬਲਾ: 'ਜੋ ਵੀ ਹੋਇਆ ਬਹੁਤ ਭਿਆਨਕ ਹੋਇਆ, ਤੁਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈ ਸਕਦੇ'

ਹੈਦਰਾਬਾਦ ਪੁਲਿਸ ਮੁਕਾਬਲਾ: 'ਜੋ ਵੀ ਹੋਇਆ ਬਹੁਤ ਭਿਆਨਕ ਹੋਇਆ, ਤੁਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈ ਸਕਦੇ'

ਹੈਦਰਾਬਾਦ ਪੁਲਿਸ ਨੇ ਅੱਠ ਦਿਨ ਪਹਿਲਾਂ ਹੋਏ ਰੇਪ ਦੇ ਚਾਰਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਤੜਕੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ।

ਮੁਕਾਬਲਾ ਚੱਟਨਪੱਲੀ ਪਿੰਡ, ਸ਼ਾਦ ਨਗਰ ਵਿੱਚ ਉਸੇ ਥਾਂ 'ਤੇ ਹੋਇਆ ਜਿੱਥੇ ਮਰਹੂਮ ਡਾਕਟਰ ਨੂੰ ਰੇਪ ਕਰਨ ਮਗਰੋਂ ਜਿਉਂਦੇ ਜੀਅ ਸਾੜਿਆ ਗਿਆ ਸੀ। ਇਸ ਥਾਂ ਹੈਦਰਾਬਾਦ ਤੋਂ 50 ਕਿੱਲੋਮੀਟਰ ਦੂਰ ਸਥਿਤ ਹੈ।

ਬੁੱਧਵਾਰ ਨੂੰ ਸ਼ਾਦ ਮਹਿਬੂਬ ਨਗਰ ਦੀ ਨਗਰ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ।

ਅੱਗੇ ਪੜ੍ਹੋ ਇਸ ਮਾਮਲੇ ਵਿੱਚ ਕਿਸ ਨੇ ਕੀ ਕਿਹਾ।

ਇਹ ਵੀ ਪੜ੍ਹੋ:

ਮੇਨਕਾ ਗਾਂਧੀ

ਲੋਕ ਸਭਾ ਮੈਂਬਰ ਮੇਨਕਾ ਗਾਂਧੀ ਨੇ ਕਿਹਾ, "ਜੋ ਵੀ ਹੋਇਆ ਹੈ ਬਹੁਤ ਭਿਆਨਕ ਹੋਇਆ ਹੈ ਇਸ ਦੇਸ਼ ਵਿੱਚ, ਕਿਉਂਕਿ ਤੁਸੀਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈ ਸਕਦੇ। ਕਾਨੂੰਨ ਵਿੱਚ ਉਂਝ ਵੀ ਉਨ੍ਹਾਂ ਨੂੰ ਫਾਂਸੀ ਹੀ ਮਿਲਦੀ।”

“ਜੇ ਉਨ੍ਹਾਂ ਤੋਂ ਪਹਿਲਾਂ ਹੀ ਤੁਸੀਂ ਉਨ੍ਹਾਂ ਨੂੰ ਬੰਦੂਕਾਂ ਨਾਲ ਮਾਰ ਦਿਉਗੇ ਤਾਂ ਫਾਇਦਾ ਕੀ ਹੈ ਅਦਾਲਤ ਦਾ, ਪੁਲਿਸ ਦਾ, ਕਾਨੂੰਨ ਦਾ। ਫਿਰ ਤਾਂ ਤੁਸੀਂ ਜਿਸ ਨੂੰ ਚਾਹੋ ਬੰਦੂਕ ਚੁੱਕੇ ਤੇ ਜਿਸ ਨੂੰ ਵੀ ਮਾਰਨਾ ਹੈ ਮਾਰੋ। ਕਾਨੂੰਨੀ ਹੋਣਾ ਚਾਹੀਦਾ ਹੈ।”

ਨਵਨੀਤ ਰਾਣਾ

ਮਹਾਰਾਸ਼ਟਰ ਦੇ ਅਮਰਾਵਤੀ ਤੋਂ ਅਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਹੈਦਰਾਬਾਦ ਪੁਲਿਸ ਮੁਕਾਬਲੇ ਬਾਰੇ ਕਿਹਾ, "ਇੱਕ ਮਾਂ, ਇੱਕ ਧੀ ਤੇ ਪਤਨੀ ਹੋਣ ਦੇ ਨਾਤੇ ਮੈਂ ਇਸ ਦਾ ਸਵਾਗਤ ਕਰਦੀ ਹਾਂ, ਨਹੀਂ ਤਾਂ ਉਹ ਸਾਲਾਂ ਬੱਧੀ ਜੇਲ੍ਹ ਵਿੱਚ ਪਏ ਰਹਿੰਦੇ।"

BBC

ਉਨ੍ਹਾਂ ਅੱਗੇ ਕਿਹਾ, "ਨਿਰਭਿਆ ਦਾ ਨਾਮ ਵੀ ਨਿਰਭਿਆ ਨਹੀਂ ਸੀ ਲੋਕਾਂ ਨੇ ਦਿੱਤਾ ਸੀ। ਮੈਨੂੰ ਲਗਦਾ ਹੈ ਕਿ ਉਸ ਨੂੰ ਨਾਮ ਦੇਣ ਨਾਲੋਂ ਇਨ੍ਹਾਂ ਨੂੰ ਅਜਿਹਾ ਅੰਜਾਮ ਦੇਣਾ ਜ਼ਰੂਰੀ ਹੈ।"

ਅਰਵਿੰਦ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, " ਹਾਲ ਹੀ ਵਿੱਚ ਸਾਹਮਣੇ ਆਏ ਰੇਪ ਦੇ ਮਾਮਲਿਆਂ ਕਾਰਨ ਉਹ ਭਾਵੇਂ ਉਨਾਓ ਦਾ ਹੋਵੇ ਜਾਂ ਹੈਦਰਾਬਾਦ ਦਾ, ਲੋਕਾਂ ਵਿੱਚ ਗੁੱਸਾ ਹੈ। ਇਸ ਲਈ ਲੋਕ ਮੁਕਾਬਲੇ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ।"

"ਇਹ ਚਿੰਤਾ ਦਾ ਵੀ ਵਿਸ਼ਾ ਹੈ ਕਿ ਕਿਵੇਂ ਲੋਕਾਂ ਦਾ ਨਿਆਂ ਪ੍ਰਣਾਲੀ ਤੋਂ ਭਰੋਸਾ ਉੱਠ ਗਿਆ ਹੈ। ਸਾਰੀਆਂ ਸਰਕਾਰਾਂ ਨੂੰ ਇਕੱਠੇ ਹੋ ਕੇ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਹੋਵੇਗਾ।"

ਸਾਇਨਾ ਨੇਹਵਾਲ

ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਵੀ ਹੈਦਰਾਬਾਦ ਪੁਲਿਸ ਦੀ ਇਸ ਕਾਰਵਾਈ ਲਈ ਪ੍ਰਸ਼ੰਸਾ ਕੀਤੀ ਹੈ।

 

 

 

ਕੁਮਾਰੀ ਸ਼ੈਲਜਾ

ਰਾਜ ਸਭਾ ਮੈਂਬਰ ਤੇ ਕਾਂਗਰਸ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ, "ਪੁਲਿਸ ਦਾ ਪੱਖ ਜੇ ਸਹੀ ਹੈ ਤਾਂ ਉਨ੍ਹਾਂ ਨੇ ਹਾਲਤ ਦੇਖ ਕੇ ਕਾਰਵਾਈ ਕੀਤੀ। ਸਾਰਿਆਂ ਦੀ ਪਹਿਲੀ ਪ੍ਰਤੀਕਿਰਿਆ ਇਹੀ ਹੁੰਦੀ ਹੈ ਕਿ ਇਨ੍ਹਾਂ ਨੂੰ ਅਜਿਹਾ ਹੀ ਅੰਤ ਮਿਲਣਾ ਚਾਹੀਦਾ ਹੈ।"

ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, "ਇਸ ਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਜੋ ਸਾਡੀ ਨਿਆਂ ਪ੍ਰਣਾਲੀ ਹੈ। ਉਸ ਦੇ ਤਹਿਤ ਹੀ ਇਹ ਅੰਤ ਹੋਣਾ ਚਾਹੀਦਾ ਸੀ। ਨਾ ਕਿ ਇਸ ਤਰ੍ਹਾਂ ਤਾਂ ਕਿ ਲੋਕਾਂ ਦਾ ਸਾਡੇ ਸਿਸਟਮ ਵਿੱਚ ਵਿਸ਼ਵਾਸ਼ ਬਣਿਆ ਰਹੇ। ਲੋਕਾਂ ਦਾ ਵਿਸ਼ਵਾਸ਼ ਸਾਡੀਆਂ ਅਦਾਲਤਾਂ ਵਿੱਚ ਬਣਿਆ ਰਹੇ, ਪ੍ਰਸ਼ਾਸ਼ਨ ਤੇ ਸਭ ਕਾਸੇ ਵਿੱਚ ਲੋਕਾਂ ਦਾ ਵਿਸ਼ਵਾਸ਼ ਰਹਿਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ, "ਹੁਣ ਕਈ ਵਾਰ ਦੇਖਦੇ ਹਾਂ ਕਿ ਕਈ ਵਾਰ ਜੋ ਲੋਕ ਸੱਤਾ ਵਿੱਚ ਹੁੰਦੇ ਹਨ, ਉਹ ਵੀ ਜਦੋਂ ਅਜਿਹੇ ਜੁਰਮਾਂ ਵਿੱਚ ਹੁੰਦੇ ਹਨ ਤਾਂ ਲੋਕਾਂ ਦਾ ਵਿਸ਼ਵਾਸ਼ ਉੱਠ ਜਾਂਦਾ ਹੈ।"