
ਜਿਣਸੀ ਛੇੜਛਾੜ ਤੋਂ ਪੀੜਤ ਮਹਿਲਾ ਡਾਕਟਰ ਅਤੇ ਔਰਤ ਕਾਰਕੁੰਨਾ ਨੂੰ ਫ਼ਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਜਮਹੂਰੀ ਅਧਿਕਾਰ ਸਭਾ ਵਲੋਂ ਨਿਖੇਧੀ।
Fri 6 Dec, 2019 0
ਡਾ ਅਜੀਤਪਾਲ ਸਿੰਘ
ਬਠਿੰਡਾ 6 d;zpo 2019
ਜਮਹੂਰੀ ਅਧਿਕਾਰ ਸਭਾ ਨੇ ਜਿਣਸੀ ਛੇੜਛਾੜ ਤੋਂ ਪੀੜਤ ਮਹਿਲਾ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਫ਼ਰੀਦਕੋਟ ਪੁਲਿਸ-ਪ੍ਰਸ਼ਾਸਨ ਵਿਰੁੱਧ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀਆਂ ਔਰਤ ਕਾਰਕੁੰਨਾਂ ਅਤੇ ਮਹਿਲਾ ਡਾਕਟਰ ਨੂੰ ਫਰੀਦਕੋਟ ਪੁਲਸ ਵਲੋਂਂ ਗਿ੍ਰਫ਼ਤਾਰ ਕਰਕੇ ਥਾਣੇ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਤਾਨਾਸ਼ਾਹ ਕਰਵਾਈ ਦੱਸਿਆ ਹੈ । ਅੱਜ ਜਿੱਥੇ ਜਾਰੀ ਕੀਤੇ ਪੈ੍ਸ ਬਿਅਾਨ ਵਿੱਚ ਬਠਿੰਡਾ ਇਕਾਈ ਦੇ ਪ੍ਧਾਨ ਪ੍ਰਿੰਸਪਲ ਬੱਗਾ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਨੇ ਕਿਹਾ ਕਿ ਜਦੋਂ ਇਸ ਮੁਲਕ ਦੇ ਪੁਲਿਸ-ਪ੍ਰਸ਼ਾਸਨ ਸਮੇਤ ਸਮੁੱਚਾ ਰਾਜ ਢਾਂਚਾ ਨਾ ਸਿਰਫ਼ ਜਿਨਸੀ ਹਿੰਸਾ ਤੋਂ ਪੀੜਤ ਔਰਤਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰੀ ਹੈ ਸਗੋਂ ਜਿਨਸੀ ਹਿੰਸਾ ਕਰਨ ਵਾਲੇ ਮੁਜਰਿਮਾਂ ਦੀ ਪਿੱਠ 'ਤੇ ਖੜ੍ਹਾ ਹੈ, ਇਸ ਸੂਰਤ ਵਿਚ ਮਜ਼ਲੂਮ ਧਿਰ ਅਤੇ ਸਮਾਜ ਅੱਗੇ ਸਮੂਹਿਕ ਸੰਘਰਸ਼ ਹੀ ਇਨਸਾਫ਼ ਲੈਣ ਅਤੇ ਇਸ ਲਈ ਰਾਜਤੰਤਰ ਉੱਪਰ ਜਨਤਕ ਦਬਾਓ ਪਾ ਕੇ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਕਰਨ ਦਾ ਇਕੋ ਇਕ ਰਸਤਾ ਹੈ। ਸੰਘਰਸ਼ ਦੇ ਇਸ ਜਮਹੂਰੀ ਹੱਕ ਨੂੰ ਦਬਾਉਣ ਲਈ ਪੁਲਿਸ-ਪ੍ਰਸ਼ਾਸਨ ਦੇ ਤੁਰੰਤ ਹਰਕਤ ਵਿਚ ਆਉਣ ਜਦਕਿ ਇਨਸਾਫ਼ ਦੀ ਮੰਗ ਪ੍ਰਤੀ ਚੁੱਪ ਧਾਰ ਕੇ ਲੋਕ ਆਵਾਜ਼ ਨੂੰ ਨਜ਼ਰਅੰਦਾਜ਼ ਕਰਦੇ ਜਾਣ ਤੋਂ ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਇਸ ਮਾਮਲੇ ਵਿਚ ਪੁਲਿਸ-ਪ੍ਰਸ਼ਾਸਨ ਦੀ ਪੂਰੀ ਮਿਲੀਭੁਗਤ ਹੈ। ਸੰਘਰਸ਼ ਦੇ ਜਮਹੂਰੀ ਹੱਕ ਦੀ ਰਾਖੀ ਲਈ ਸਮੂਹ ਲੋਕਪੱਖੀ ਤਾਕਤਾਂ ਨੂੰ ਇਸ ਨਾਪਾਕ ਗੱਠਜੋੜ ਨੂੰ ਤੋੜਣ ਲਈ ਸੰਘਰਸ਼ ਦੀ ਹਮਾਇਤ ਵਿਚ ਵਿਆਪਕ ਜਨਤਕ ਲਾਮਬੰਦੀ ਕਰਕੇ ਸੰਘਰਸ਼ ਨੂੰ ਮਜ਼ਬੂਤ ਬਣਾਉਣਾ ਅੱਜ ਇਕ ਸਭ ਤੋਂ ਅਹਿਮ ਜ਼ਰੂਰਤ ਹੈ।
ਫ਼ਰੀਦਕੋਟ ਪੁਲਿਸ-ਪ੍ਰਸ਼ਾਸਨ ਦੇ ਇਸ ਹੈਂਕੜਬਾਜ਼ ਵਤੀਰੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਲਈ ਅੱਗੇ ਆਓ। ਤਾਂ ਜੁ ਪੁਲਿਸ-ਪ੍ਰਸ਼ਾਸਨ ਔਰਤ ਡਾਕਟਰ ਸਮੇਤ ਗਿ੍ਰਫਤਾਰ ਕੀਤੇ ਸੰਘਰਸ਼ਸ਼ੀਲ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਜਿਨਸੀ ਛੇੜਛਾੜ ਕਰਨ ਵਾਲੇ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਵੀ ਸੀ ਅਤੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਮਜਬੂਰ ਹੋ ਜਾਵੇ।
Comments (0)
Facebook Comments (0)