
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਮੋਦੀ,ਅਮਿਤ ਸ਼ਾਹ ਤੇ ਤੋਮਰ ਦਾ ਪੁਤਲਾ ਸਾੜਿਆ।
Sun 17 Oct, 2021 0
ਚੋਹਲਾ ਸਾਹਿਬ 17 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਚੋਹਲਾ ਸਾਹਿਬ ਅਤੇ ਯੂਥ ਵਿੰਗ ਇਕਾਈ ਚੋਹਲਾ ਸਾਹਿਬ ਵੱਲੋਂ ਬਲਾਕ ਪ੍ਰਧਾਨ ਤਰਸੇਮ ਸਿੰਘ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮੋਦੀ,ਅਮਿਤ ਸ਼ਾਹ ਅਤੇ ਤੋਮਰ ਦਾ ਪੁਤਲਾ ਸਾੜਿਆ ਗਿਆ ਅਤੇ ਬਜ਼ਾਰ ਵਿੱਚ ਰੋਸ ਮਾਰਚ ਕੱਢਿਆ ਗਿਆ।ਇਸ ਰੋਸ ਮਾਰਚ ਵਿੱਚ ਸਰਕਲ ਪ੍ਰਧਾਨ ਰਤਨ ਸਿੰਘ ,ਸੀ.ਮੀਤ ਪ੍ਰਧਾਨ ਸਰਬਜੀਤ ਸਿੰਘ,ਮੀਤ ਪ੍ਰਧਾਨ ਬਲਾਕ ਦਾਰਾ ਸਿੰਘ,ਅਜਾਦ ਸੰਘਰਸ਼ ਕਮੇਟੀ ਦੇ ਵਰਕਰ ਗੁਰਬਚਨ ਸਿੰਘ ਘੜਕਾ,ਸਰਕਲ ਪ੍ਰਧਾਨ,ਗਿਆਨ ਸਿੰਘ ਮੀਤ ਪ੍ਰਧਾਨ,ਕਾਲਾ ਸਿੰਘ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਹਰਜਿੰਦਰ ਸਿੰਘ ਸਰਕਲ ਪ੍ਰਧਾਨ ਜੋਹਲ,ਲਖਵਿੰਦਰ ਸਿੰਘ ਮੀਤ ਪ੍ਰਧਾਨ ਜੋਹਲ,ਪਾਲ ਸਿੰਘ ਸਰਪੰਚ,ਬਲਦੇਵ ਸਿੰਘ ਜੋਹਲ,ਮਹਿੰਦਰ ਕੌਰ ਮਹਿਲਾ ਵਿੰਗ,ਗੁਰਬਚਨ ਕੌਰ ਮੱਲੂਆਣਾ,ਕਾਰਜ ਸਿੰਘ ਸੈਕਟਰੀ ਪਾਲ ਸਿੰਘ ਖਜਾਨਚੀ,ਜਗਜੀਤ ਸਿੰਘ ਜੱਗਾ,ਗੁਰਵਿੰਦਰ ਸਿੰਘ ਫੌਜੀ,ਗੁਰਜਿੰਦਰ ਸਿੰਘ ਗਿੰਦੋ,ਦਵਿੰਦਰ ਸਿੰਘ ਬਾਊ ਯੂਥ ਪ੍ਰਧਾਨ,ਗੁਰਲਾਲ ਸਿੰਘ,ਧਰਮਪ੍ਰੀਤ ਸਿੰਘ,ਕੁਲਵਿੰਦਰ ਸਿੰਘ,ਭੁਪਿੰਦਰ ਸਿੰਘ,ਮੋਹਨ ਸਿੰਘ,ਕੁਲਵਿੰਦਰ ਸਿੰਘ ਕਾਲਾ,ਭੁਪਿੰਦਰ ਸਿੰਘ,ਮੋਹਨ ਸਿੰਘ,ਕੁਲਵਿੰਦਰ ਸਿੰਘ,ਬਲਰਾਜ ਸਿੰਘ,ਤਰਲੋਕ ਸਿੰਘ ਲੀਡਰ,ਗੁਰਸਾਹਿਬ ਸਿੰਘ,ਡਾ: ਅਜਮੇਰ ਸਿੰਘ ਘੜਕਾ,ਲੱਖਾ ਸਿੰਘ ਬਹਿਕਾਂ,ਰੰਘਰੇਟਾ ਯੂਥ ਏਕਤਾ ਚੋਹਲਾ ਸਾਹਿਬ ਚੇਅਰਮੈਨ ਸਤਨਾਮ ਸਿੰਘ ਪ੍ਰਧਾਨ ਚਾਨਣ ਸਿੰਘ,ਅਮੋਲਕ ਸਿੰਘ,ਤਰਸੇਮ ਸਿੰਘ ਚੱਕੀਵਾਲਾ,ਜੱਜ ਚੋਹਲਾ ਸਾਹਿਬ ਆਦਿ ਨੇ ਵੱਧ ਚੜ੍ਹਕੇ ਹਿੱਸਾ ਲਿਆ।ਇਸ ਸਮੇਂ ਪ੍ਰਧਾਨ ਰਤਨ ਸਿੰਘ ਨੇ ਰੋਸ ਮਾਰਚ ਕੱਢਣ ਸਮੇਂ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਦਾ ਭਲਾ ਕਰਨ ਦੀ ਬਿਜਾਏ ਉਹਨਾਂ ਦਾ ਖ਼ਾਤਮਾ ਕਰਨ ਤੇ ਤੁੱਲੀ ਹੋਈ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਬਣਾਕੇ ਕਿਸਾਨ ਅਤੇ ਮਜਦੂਰ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ।ਉਹਨਾਂ ਕਿਹਾ ਕਿ ਜਿੰਨਾਂ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਓਨਾਂ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ।
Comments (0)
Facebook Comments (0)