
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਉਤਾਲੀਵਾਂ ਜਥਾ ਪਿੰਡ ਰੂੜੀਵਾਲਾ ਤੋਂ ਸਿੰਘੂ ਬਾਰਡਰ ਨੂੰ ਰਵਾਨਾ ।
Sun 17 Oct, 2021 0
ਚੋਹਲਾ ਸਾਹਿਬ 17 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਪ੍ਰਧਾਨ ਪਰਗਟ ਸਿੰਘ ਚੰਬਾ ਤੇ ਸੁਖਜਿੰਦਰ ਸਿੰਘ ਰਾਜੂ ਰੂੜ਼ੀਵਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੰਯੁਕਤ ਮੋਰਚੇ ਵੱਲੋਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਲੜੇ ਜਾ ਰਹੇ ਅੰਦੋਲਨ ਵਿਚ ਚੋਹਲਾ ਸਾਹਿਬ ਦੇ ਜ਼ੋਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੋਂ ਲਗਾਤਾਰ ਜਥੇ ਜਾ ਰਹੇ ਹਨ ।ਉਹਨਾਂ ਕਿਹਾ ਕਿ ਪਿੰਡ ਚੰਬਾ ਅਤੇ ਰੂੜੀਵਾਲਾ ਦੇ ਕਿਸਾਨਾਂ ਦਾ ਜਥਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਹਰਜੀਤ ਸਿੰਘ ਰਵੀ ਦੀ ਅਗਵਾਈ ਹੇਠ ਰਵਾਨਾ ਹੋਇਆ ਹੈ।ਇਸ ਸਮੇਂ ਕਿਸਾਨ ਆਗੂਆਂ ਨੇ ਕਿਹਾ ਕਿ ਜਾਬਰ ਹਕੂਮਤ ਜਿੰਨਾ ਮਰਜ਼ੀ ਅਪਣਾ ਜਬਰ ਢਾਹੁਣ ਦੀਆਂ ਤਿਆਰੀਆਂ ਕਰੇ ਕਿਸਾਨ ਉਸ ਦਾ ਹਰ ਮੋੜ ਤੇ ਡਟਵਾਂ ਜਵਾਬ ਦੇਣਗੇ ।ਇਸ ਸਮੇਂ ਕਿਸਾਨ ਆਗੂ ਗੁਰਨਾਮ ਸਿੰਘ ਚੰਬਾ ,ਜਗਤਾਰ ਸਿੰਘ ਫੌਜੀ , ਸਕੱਤਰ ਸਿੰਘ ,ਬਾਬਾ ਬੇਅੰਤ ਸਿੰਘ ,ਨਿਰਮਲ ਸਿੰਘ ,ਹਜ਼ਾਰਾ ਸਿੰਘ, ਬੁੱਕਣ ਸਿੰਘ ਆਦਿ ਆਗੂ ਹਾਜ਼ਰ ਸਨ ।
Comments (0)
Facebook Comments (0)