ਫਰਸ਼ ਤੋਂ ਅਰਸ਼ ਤੱਕ ਪਹੁੰਚਿਆ ਸਰਕਾਰੀ ਐਲੀਮੈਂਟਰੀ ਸਕੂਲ ਸ਼ਕਰੀ : ਬਲਾਕ ਸਿੱਖਿਆ ਅਫਸਰ ਜਸਵਿੰਦਰ ਸਿੰਘ

ਫਰਸ਼ ਤੋਂ ਅਰਸ਼ ਤੱਕ ਪਹੁੰਚਿਆ ਸਰਕਾਰੀ ਐਲੀਮੈਂਟਰੀ ਸਕੂਲ ਸ਼ਕਰੀ : ਬਲਾਕ ਸਿੱਖਿਆ ਅਫਸਰ ਜਸਵਿੰਦਰ ਸਿੰਘ

ਚੋਹਲਾ ਸਾਹਿਬ 17 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇੱਕ ਅਧਿਆਪਕ ਕੀ ਕੁਝ ਨਹੀਂ ਕਰ ਸਕਦਾ ਹੈ, ਜੇਕਰ ਅਧਿਆਪਕ ਚਾਹੇ ਤਾਂ ਸਕੂਲ ਨੂੰ ਸਮਾਰਟ ਸਕੂਲ ਵਿੱਚ ਬਦਲਣ ਲੱਗਿਆ ਦੇਰ ਨਹੀਂ ਲਾਉਦਾਂ। ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਸਰਕਾਰੀ ਐਲੀਮੈਂਟਰੀ ਸਕੂਲ ਸ਼ਕਰੀ। ਬਲਾਕ ਚੋਹਲਾ ਸਾਹਿਬ ਦੇ ਵਿੱਚ ਬਤੋਰ ਮੁਖ ਅਧਿਆਪਕਾ ਸੇਵਾ ਨਿਭਾ ਰਿਹੇ ਮੈਡਮ ਪਰਮਿੰਦਰ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਸ਼ਕਰੀ ਦੀ ਕਾਇਆ ਕਲਪ ਕਰਦਿਆਂ ਦੇਰ ਨਹੀਂ ਲਾਈ। ਬਲਾਕ ਮੀਡੀਆ ਕੋ-ਆਰਡੀਨੇਟਰ ਨਾਲ ਖਾਸ ਗਲਬਾਤ ਦੋਰਾਨ ਮੈਡਮ ਪਰਮਿੰਦਰ ਕੌਰ  ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਸ਼ਕਰੀ ਨੂੰ ਆਕਰਸ਼ਕ ਦਿੱਖ ਦੇਣ ਵਿੱਚ ਉਨ੍ਹਾਂ ਦੇ ਪਤੀ ਸਤਿੰਦਰ ਸਿੰਘ ਵਿਸ਼ੇਸ਼ ਯੋਗਦਾਨ ਰਿਹਾ ਹੈ। ਮੈਡਮ ਪਰਮਿੰਦਰ ਕੌਰ ਨੇ ਗਲਬਾਤ ਦੋਰਾਨ ਦੱਸਿਆ ਕਿ ਸਕੂਲ ਵਿੱਚ ਲਿਸਨਿੰਗ ਲੈਬ, ਸਮਾਰਟ ਲਾਇਬ੍ਰੇਰੀ, ਆਕਰਸ਼ਕ ਐਜੂਕੇਸ਼ਨਲ ਪਾਰਕ ਦੇ ਨਾਲ-ਨਾਲ ਬੱਚਿਆਂ ਦੇ ਖੇਡਣ ਲਈ ਇੱਕ ਖੂਬਸੂਰਤ ਲਾਨ ਬਣਾਇਆ ਗਿਆ। ਬਲਾਕ ਸਿੱਖਿਆ ਅਫਸਰ ਜਸਵਿੰਦਰ ਸਿੰਘ ਜੀ ਗਲਬਾਤ ਦੌਰਾਨ ਦੱਸਿਆ ਕਿ ਸਕੂਲ ਵਿੱਚ ਬਣੀ ਐਜੂਕੇਸ਼ਨਲ ਪਾਰਕ ਪੂਰੇ ਬਲਾਕ ਦਾ ਕੱਦ ਹੋਰ ਉਚਾ ਕਰ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਕਰੀ ਸਕੂਲ ਦੀ ਜੋ ਤਸਵੀਰ ਬਦਲੀ ਗਈ ਹੈ ਕਾਬਿਲੇ-ਤਾਰੀਫ ਹੈ, ਉਨ੍ਹਾਂ ਨੇ ਸਕੂਲ ਮੁਖੀ ਮੈਡਮ ਪਰਮਿੰਦਰ ਕੌਰ  ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਕ ਅਧਿਆਪਕ ਆਪਣੇ ਬਲ-ਬੂਤੇ ਤੇ ਸਕੂਲ ਦੀ ਨੁਹਾਰ ਬਦਲਣ ਦਾ ਮਾਦਾ ਰੱਖਦਾ ਜਿਸਨੂੰ ਮੈਡਮ ਪਰਮਿੰਦਰ ਕੌਰ ਨੇ ਸਚ ਕਰ ਦਿਖਾਇਆ ਹੈ। ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਵਿੱਚ ਸਮਾਰਟ ਗਰਾਉਂਡ ਤਿਆਰ ਕਰਨ ਬਾਰੇ ਵਿਚਾਰ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜੀ-ਜਾਨ ਨਾਲ ਸਕੂਲ ਹੋਰ ਬੁਲੰਦੀ ਤੇ ਲਿਜਾਣ ਲਈ ਹਮੇਸ਼ਾ ਤਤਪਰ ਹਨ। ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਨੇ ਸਮਾਰਟ ਸਕੂਲ ਕੋ-ਆਰਡੀਨੇਟਰ ਅਮਨਦੀਪ  ਦਾ ਸਕੂਲ ਦਿੱਖ ਸੁਧਾਰਨ ਵਿੱਚ ਵਿਸ਼ੇਸ਼ ਯੋਗਦਾਨ ਦੀ ਵੀ ਪ੍ਸੰਸਾ ਕੀਤੀ।