
ਪਿੰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸੁਰੂ :-ਮਾਣੋਚਾਹਲ, ਸ਼ਕਰੀ
Sat 27 Jan, 2024 0
ਚੋਹਲਾ ਸਾਹਿਬ 27 ਜਨਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਅੱਜ ਜੋਨਾਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਦੀਆ ਮੀਟਿੰਗਾਂ ਕੁਲਵੰਤ ਸਿੰਘ ਢੋਟੀਆਂ, ਗਿਆਨ ਸਿੰਘ ਚੋਹਲਾ ਖੁਰਦ ਅਤੇ ਸਰਬਜੀਤ ਸਿੰਘ ਨਵੇਂ ਵਰਿਆ ਦੀ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਜਿਲ੍ਹਾ ਪ੍ਧਾਨ ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ਕਰੀ ਵਿਸ਼ੇਸ਼ ਤੌਰ ਤੇ ਪਿੰਡਾਂ ਤੱਕ ਪਹੁੰਚ ਰਹੇ ਹਨ। ਮੀਟਿੰਗਾਂ ਵਿੱਚ ਆਗੂਆਂ ਨੇ 11 ਫਰਵਰੀ ਨੂੰ ਦਿੱਲੀ ਕੂਚ ਦੀਆਂ ਤਿਆਰੀਆਂ ਕਰਨ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੋ ਦਿੱਲੀ ਮੁੜ ਅੰਦੋਲਨ ਸ਼ੁਰੂ ਹੋ ਰਿਹਾ ਹੈ ਉਸ ਦੀਆਂ ਤਿਆਰੀਆਂ ਸਾਨੂੰ ਵੱਡੇ ਪੱਧਰ ਤੇ ਕਰਨ ਦੀ ਜਰੂਰਤ ਹੈ। ਸਰਕਾਰ ਦੀ ਮਨਸਾ ਨੂੰ ਸਮਝਦਿਆਂ ਆਗੂਆਂ ਨੇ ਕਿਹਾ ਕਿ ਭਾਨੇ ਸਿੱਧੂ ਬਾਰੇ ਜੋ ਸਰਕਾਰ ਹੇਠਲੇ ਪੱਧਰ ਦੀ ਸਿਆਸਤ ਕਰ ਰਹੀਂ ਹੈ, ਉਹ ਅਤਿ ਘਟੀਆ ਦਰਜੇ ਦੀ ਗੱਲ ਹੈ ਜਿਸ ਨੂੰ ਕਿਸੇ ਵੀ ਹਾਲਿਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਦਿੱਲੀ ਦੇ ਸ਼ਹੀਦਾਂ ਨੂੰ ਸਮਰਪੱਤ ਕੇਡੈਲ ਮਾਰਚ ਵੀ ਕੱਢੇ ਗਏ ਅੱਜ ਚੋਹਲਾ ਖੁਰਦ ਬਿਿਲਆ ਵਾਲਾ ਸਰਹਾਲੀ ਕਲਾ ਠੱਠੀਆ ਮਹੰਤਾਂ ਨਵੇਂ ਵਰਿਆ ਮੋਹਨ ਪੁਰ ਅਤੇ ਵਿੰਣਗ ਆਦਿ ਪਿੰਡਾਂ ਵਿੱਚ ਮੀਟਿੰਗਾਂ ਲਗਾਈਆਂ ਗਈਆਂ
Comments (0)
Facebook Comments (0)