ਯੋਗੀ ਸਰਕਾਰ ! ਗਾਵਾਂ ਨੂੰ ਸਰਦੀਆਂ ਤੋਂ ਬਚਾਉਣ ਲਈ 1200 ਜੂਟ ਦੇ ਕੋਟ ਬਣਾਉਣ ਦੀ ਤਿਆਰੀ
Sun 24 Nov, 2019 0ਭਾਜਪਾ ਆਗੂ ਅਤੇ ਮੇਅਰ ਰਿਸ਼ੀਕੇਸ਼ ਨੇ ਕਿਹਾ ਕਿ ਆਮ ਤੌਰ 'ਤੇ ਗਾਵਾਂ ਨੂੰ ਸਰਦੀ ਤੋਂ ਬਚਾਉਣ ਲਈ ਬੈਗ ਦਿੱਤੇ ਜਾਂਦੇ ਹਨ ਪਰ ਇਹ ਉਹਨਾਂ ਦੇ ਸਰੀਰ ਤੋਂ ਡਿੱਗ ਜਾਂਦੇ ਹਨ। ਇਸ ਲਈ ਉਹ ਇਹਨਾਂ ਲਈ ਕੋਟ ਬਣਵਾਉਣ 'ਤੇ ਵਿਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਇਸ ਤਰ੍ਹਾਂ ਤਿਆਰ ਕੀਤੇ ਗਏ ਕੋਟਾਂ ਦੇ ਸੈਂਪਲ ਦੇਖਣਗੇ। ਜੇਕਰ ਇਹ ਠੀਕ ਹੋਏ ਤਾਂ ਉਹ ਕੋਟ ਤਿਆਰ ਕਰਨ ਲਈ ਆਡਰ ਦੇਣਗੇ।
ਗਾਵਾਂ ਲਈ ਕੋਟ ਬਣਾਉਣ ਦਾ ਆਡਰ ਇਕ ਕਿਸਾਨ ਰਾਜੂ ਪੰਡਤ ਨੂੰ ਦਿੱਤਾ ਗਿਆ ਹੈ। ਮੇਅਰ ਰਿਸ਼ੀਕੇਸ਼ ਨੇ ਕਿਹਾ ਕਿ ਜੇਕਰ ਇਹ ਪਹਿਲ ਸਹੀ ਰਹੀ ਤਾਂ ਉਹ ਇਸ ਲਈ ਸੂਬਾ ਸਰਕਾਰ ਨੂੰ ਸੁਝਾਅ ਦੇਣਗੇ। ਜੇਕਰ ਸਰਕਾਰ ਨੂੰ ਇਹ ਪਸੰਦ ਆਉਂਦਾ ਹੈ ਤਾਂ ਉਹ ਇਸ ਨੂੰ ਸੂਬੇ ਦੀਆਂ ਹੋਰ ਗਊਸ਼ਾਲਾਵਾਂ ਦੀਆਂ ਗਾਵਾਂ ਲਈ ਲਾਗੂ ਕਰ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਕੁਝ ਸੈਂਪਲ ਆਡਰ ਲਈ ਦੇ ਦਿੱਤੇ ਗਏ ਹਨ। ਇਹਨਾਂ ਦੇ ਤਿਆਰ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਹਨਾਂ ਦੀ ਕਿੰਨੀ ਲਾਗਤ ਪੈ ਰਹੀ ਹੈ।
Comments (0)
Facebook Comments (0)