
ਹੋਮਿਓਪੈਥਿਕ ਵਿਭਾਗ ਵੱਲੋਂ ਡਰਗ ਅਬੂਸ ਵਿਰੁੱਧ ਇੰਟਰਨੇਸ਼ਨਲ ਦਿਵਸ ਮਨਾਇਆ ਗਿਆ।
Thu 27 Jun, 2024 0
ਚੋਹਲਾ ਸਾਹਿਬ 27 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਹੋਮਿਓਪੈਥਿਕ ਵਿਭਾਗ ਪੰਜਾਬ ਜਿਲ੍ਹਾ ਤਰਨ ਤਾਰਨ ਵੱਲੋਂ ਜਿਲ੍ਹਾ ਹੋਮਿਓਪੈਥਿਕ ਅਫਸਰ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਸਿੰਘ ਕੈਰੋਂ ਦੀ ਦੇਖ ਰੇਖ ਹੇਠ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਸੀ ਐਚ ਸੀ ਕੈਰੋਂ ਵਿਖੇ ਡਰਗ ਆਬੂਸ ਵਿਰੁੱਧ ਇੰਟਰਨੈਸ਼ਨਲ ਦਿਵਸ ਬ੍ਰਹਮਾ ਕੁਮਾਰੀਸ ਸੇਵਾ ਕੇਂਦਰ ਤਰਨ ਤਾਰਨ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਦਿਲਬਾਗ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ ਸੀ ਐਚ ਸੀ ਕੈਰੋਂ ਵੱਲੋਂ ਦੱਸਿਆ ਗਿਆ ਕਿ ਅਜੋਕੇ ਸਮੇਂ ਵਿੱਚ ਡਰਗ ਅਬੂਸ ਬਹੁਤ ਭਿਆਨਕ ਮੁਸ਼ਕਲ ਦੇ ਰੂਪ ਵਿੱਚ ਸਮਾਜ ਦੇ ਸਾਹਮਣੇ ਪੇਸ਼ ਹੋ ਰਿਹਾ ਹੈ।ਇਸ ਦੇ ਵਿਰੁੱਧ ਸਮੁੱਚੇ ਸਮਾਜ ਨੂੰ ਰਲਕੇ ਇਸ ਦੇ ਵਿਰੁੱਧ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਕੇ ਵਿਸ਼ਵ ਨੂੰ ਡਰਗ ਅਬੂਸ ਮੁਕਤ ਕੀਤਾ ਜਾ ਸਕਦਾ ਹੈ।ਅਜੋਕੇ ਸਮੇਂ ਵਿੱਚ ਆਮ ਇੰਨਸਾਨ ਅਕਸਰ ਗੁੱਸਾ,ਚਿੰਤਾ,ਫਿਕਰ,ਸਟਰੈਸ,ਉਦਾਸੀ ਦਾ ਸ਼ਿਕਾਰ ਹੋ ਰਿਹਾ ਹੈ ਕਿਉਂਕਿ ਉਹ ਬਹੁਤ ਸਮਾਂ ਮੋਬਾਇਲ ਤੇ ਬਿਤਾ ਰਿਹਾ ਹੈ।ਜਿਸ ਦੇ ਬੁਰੇ ਪ੍ਰਭਾਵ ਇਸ ਰੂਪ ਵਿੱਚ ਉਸਦੇ ਸੁਭਾਅ ਤੇ ਅਸਰ ਕਰ ਰਹੇ ਹਨ ਛੋਟੇ ਬੱਚਿਆਂ ਨੂੰ ਟੋਫੀਆਂ,ਚਾਕਲੇਟ,ਫਾਸਟ ਫੂਡ ਦੇ ਰੂਪ ਵਿੱਚ ਘਟੀਆ ਚੀਜਾ ਦਾ ਆਦੀ ਬਣਾਇਆ ਜਾ ਰਿਹਾ ਹੈ ਜ਼ੋ ਅੱਗੇ ਜਾਕੇ ਉਦਾਸੀ,ਬੇਚੈਨੀ,ਡਿਪਰੈਸ਼ਨ ਤੋਂ ਛੁਟਕਾਰਾ ਪਾਉਣ ਲਈ ਨਸ਼ੀਲੇ ਪਦਾਰਥਾਂ ਦਾ ਸਹਾਰਾ ਲੈਕੇ ਉਹਨਾਂ ਵਿੰਚ ਖੁਸ਼ੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਉਹ ਉਹਨਾਂ ਦਾ ਆਦੀ ਹੋ ਜਾਂਦਾ ਹੈ।ਇਸ ਸਮੇਂ ਬ੍ਰਹਮਾ ਕੁਮਾਰੀ ਸੇਵਾ ਕੇਂਦਰ ਤਰਨਤ ਤਾਰਨ ਵੱਲੋਂ ਦੱਸਿਆ ਕਿ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ,ਤਕਨੀਕ (ਟੈਕਨੋਲੇਜੀ) ਦੇ ਦੁਰਉਪਯੋਗ ਸਬੰਘੀ,ਨਸ਼ੀਲੇ ਪਾਦਰਥ ਨੂੰ ਲੈਣ ਸਬੰਧੀ ਕਾਰਨਾਂ ਬਾਰੇ ਜਾਣਕਾਰੀ ਅਤੇ ਡੰਬਾਕੂ ਇੱਕ ਮਿੱਠਾ ਜਹਿਰ ਬਾਰੇ ਜਾਣਕਾਰੀ ਬੀ ਕੇ ਪ੍ਰਵੀਨਾ ਵੱਲੋਂ ਆਮ ਜਨਤਾ ਨੂੰ ਦਿੱਤੀ ਗਈ।ਇਸ ਨਾਲ ਹੀ ਉਹਨਾਂ ਵੱਲੋਂ ਮੈਡੀਟੇਸ਼ਨ ਦੀ ਸਰਲ ਵਿਧੀ ਨਾਲ ਆਪਣੇ ਆਪ ਨੂੰ ਸ਼ਾਂਤ ਸਰੂਪ ਅਤੇ ਮਾਨਸਿਕ ਰੂਪ ਵਿੱਚ ਤਾਕਤਵਰ ਬਣਦੇ ਹੋਏ ਨਸ਼ਿਆਂ ਦੀ ਭੈਣੀ ਲੱਤ ਤੋਂ ਛੁਟਕਾਰਾ ਪਾਉਣ ਲਈ ਸਰਲ ਵਿਧੀ ਮੈਡੀਟੇਸ਼ਨ ਬਾਰੇ ਜਾਣਕਾਰੀ ਦਿੱਤੀ।ਇਸ ਸਮੇਂ ਪ੍ਰਭਪ੍ਰੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।
Comments (0)
Facebook Comments (0)