ਦਾਣਾ ਮੰਡੀ ਸਰਹਾਲੀ ਕਲਾਂ ਵਿਖੇ 70 ਵਿਆਕਤੀਆਂ ਦੇ ਲਏ ਕਰੋਨਾ ਸੈਂਪਲ, ਸਾਰੇ ਨੈਗਟਿਵ : ਡਾ: ਗਿੱਲ
Fri 9 Oct, 2020 0ਚੋਹਲਾ ਸਾਹਿਬ 9 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਦਾਣਾ ਮੰਡੀ ਵਿਖੇ ਕਰੋਨਾ ਸੈਂਪਲ ਲਏ ਗਏ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਦਾਣਾ ਮੰਡੀ ਸਰਹਾਲੀ ਕਲਾਂ ਵਿਖੇ 70 ਵਿਆਕਤੀਆਂ ਜਿੰਨਾਂ ਵਿੱਚ ਮੰਡੀ ਦੇ ਮਜਦੂਰ,ਆੜ੍ਹਤੀਏ,ਕਿਸਾਨ ਅਤੇ ਹੋਰ ਵਿਆਕਤੀ ਸ਼ਾਮਿਲ ਸਨ ਦੇ ਕਰੋਨਾ ਸੈਂਪਲ (ਰੈਪਿਡ ਟੈਸਟ) ਲਏ ਗਏ ਜਿੰਨਾਂ ਦਾ ਰਜਲਟ ਨੈਗਟਿਵ ਆਇਆ ਹੈ।ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਦੇ ਵਿਆਕਤੀਆਂ ਦੇ ਕਰੋਨਾ ਸੈਂਪਲ ਲਏ ਜਾ ਰਹੇ ਹਨ ਉਹਨਾਂ ਹਰੇਕ ਵਿਆਕਤੀ ਨੂੰ ਅਪੀਲ ਕੀਤੀ ਕਿ ਉਹ ਸਿਹਤ ਦੀ ਤੰਦਰੁਸਤੀ ਲਈ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਪਣਾ ਆਪਣਾ ਕਰੋਨਾ ਲਾਜ਼ਮੀ ਟੈਸਟ ਕਰਵਾਉਣ।ਇਸ ਸਮੇਂ ਪਰਮਿੰਦਰਬੀਰ ਕੌਰ ਸਟਾਫ ਨਰਸ,ਨਵਨੀਤ ਕੌਰ ਸੀ.ਐਚ.ਓ.,ਜ਼ਸਮੀਤ ਸਿੰਘ ਐਮ.ਐਲ.ਟੀ.,ਕੁਲਵੰਤ ਕੌਰ ਅਕਾਉਂਟੈਂਟ,ਬਿਹਾਰੀ ਲਾਲ ਹੈਲਥ ਇੰਸਪੈਕਟਰ,ਜ਼ਸਪਿੰਦਰ ਸਿੰਘ ਹਾਂਡਾ,ਸੁਖਦੀਪ ਸਿੰਘ ਔਲਖ,ਸਤਨਾਮ ਸਿੰਘ ਮੁੰਡਾ ਪਿੰਡ,ਬਲਰਾਜ ਸਿੰਘ ਗਿੱਲ,ਰਜਿੰਦਰ ਸਿੰਘ ਫਤਿਹਗੜ੍ਹ ਚੂੜ੍ਹੀਆਂ ਆਦਿ ਹਾਜ਼ਰ ਸਨ।
Comments (0)
Facebook Comments (0)