
ਨਿਊ ਲਾਈਫ਼ ਪਬਲਿਕ ਸਕੂਲ ਵਾਲੀ ਗਲੀ ਨੂੰ ਇੰਟਰਲਾਕ ਟਾਇਲਾਂ ਨਾਲ ਪੱਕਾ ਕਰਨ ਦਾ ਕੀਤਾ ਉਦਘਾਟਨ
Mon 12 Oct, 2020 0
ਪਿੰਡ ਦਾ ਹਰ ਗਲੀ ਕੀਤੀ ਜਾਵੇਗੀ ਪੱਕੀ : ਸਰਪੰਚ ਲਖਬੀਰ ਸਿੰਘ
ਚੋਹਲਾ ਸਾਹਿਬ 12 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹਲਕਾ ਖਡੂਰ ਸਾਹਿਬ ਤੋ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ ਹਲਕੇ ਦਾ ਵਿਕਾਸ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ ਚੋਹਲਾ ਸਾਹਿਬ ਚੈਅ:ਰਵਿੰਦਰ ਸਿੰਘ ਸੈਂਟੀ ਨੇ ਨਿਊ ਲਾਈਫ਼ ਪਬਲਿਕ ਸਕੂਲ ਵਾਲੀ ਗਲੀ ਦਾ ਉਦਘਾਟਨ ਕਰਨ ਸਮੇਂ ਕੀਤਾ।ਉਹਨਾਂ ਕਿਹਾ ਕਿ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ ਇਤਿਹਾਸਕ ਨਗਰ ਚੋਹਲਾ ਸਾਹਿਬ ਵਿੱਚ ਰਹਿੰਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਪੂਰੇ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਨਗਰ ਚੋਹਲਾ ਸਾਹਿਬ ਵਿਖੇ ਦਾਖਲ ਹੋਣ ਸਮੇਂ ਪੈਂਦੀ ਨਿਊ ਲਾਈਫ਼ ਪਬਲਿਕ ਸਕੂਲ ਵਾਲੀ ਗਲੀ ਨੂੰ ਇੰਟਰਲਾਕ ਟਾਇਲਾਂ ਨਾਲ ਪੱਕਾ ਕਰ ਦਾ ਕੰਮ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਅਤੇ ਕੁਝ ਦਿਨਾਂ ਦੇ ਅੰਦਰ ਅੰਦਰ ਗਲੀ ਦੀ ਚਾਰ ਦਿਵਾਰੀ ਕਰਕੇ ਗਲੀ ਨੂੰ ਇੰਟਰਲਾਕ ਟਾਇਲਾਂ ਨਾਲ ਪੱਕਾ ਕਰਨ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਇਹ ਗਲੀ ਬਨਣ ਤੋਂ ਬਾਅਦ ਇਸਦੇ ਸਾਹਮਣੇ ਹੀ ਪੈਂਦੀ ਮੰਗਲ ਦਾਸ ਕਾਲੋਨੀ ਨੂੰ ਵੀ ਇੰਟਰਲਾਕ ਟਾਇਲਾਂ ਨਾਲ ਪੱਕਾ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਚੋਹਲਾ ਸਾਹਿਬ ਵਿਖੇ ਹਰ ਗਲੀ ਇੰਟਰਲਾਕ ਟਾਇਲਾਂ ਨਾਲ ਪੱਕੀ ਕਰ ਦਿੱਤੀ ਜਾਵੇਗੀ।ਇਸ ਸਮੇਂ ਚੇਅਰਮੈਨ ਡਾ: ਉਪਕਾਰ ਸਿੰਘ ਸੰਧੂ ਐਮ.ਐਸ.ਐਮ.ਕਾਨਵੈਂਟ ਸਕੂਲ ਚੋਹਲਾ ਸਾਹਿਬ,ਪ੍ਰਦੀਪ ਕੁਮਾਰ ਢਿਲੋਂ ਖਾਦ ਸਟੋਰ ਵਾਲੇ,ਬਲਵਿੰਦਰ ਸਿੰਘ ਮੈਂਬਰ ਪੰਚਾਇਤ,ਤਰਸੇਮ ਸਿੰਘ ਮੈਂਬਰ ਪੰਚਾਇਤ,ਪ੍ਰਿੰਸੀਪਲ ਪੂਨਮ ਨਈਅਰ,ਡਾਇਰੈਕਟਰ ਭੁਪਿੰਦਰ ਕੁਮਾਰ ਨਈਅਰ,ਪ੍ਰਸ਼ੋਤਮ ਸਿੰਘ ਕਲਰਕ,ਸਿ਼ਵ ਕੁਮਾਰ ਨਈਅਰ,ਬਿੱਟੂ ਦਰਜੀ,ਸੋਨੂੰ,ਮੰਗਲ ਸਿੰਘ,ਸਿਮਰਨ ਰੈਡੀਮੇਡ,ਹਰਦੇਵ ਸਿੰਘ ਵਿਰਦੀ ਆਦਿ ਹਾਜ਼ਰ ਸਨ।
Comments (0)
Facebook Comments (0)