ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀ ਯਾਦ ਨੂੰ ਸਮਰਪਿਤ 200 ਬੋਹੜ ਅਤੇ ਪਿੱਪਲ ਦੇ ਬੂਟੇ ਲਗਾਏ।

ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀ ਯਾਦ ਨੂੰ ਸਮਰਪਿਤ 200 ਬੋਹੜ ਅਤੇ ਪਿੱਪਲ ਦੇ ਬੂਟੇ ਲਗਾਏ।

ਚੋਹਲਾ ਸਾਹਿਬ 4 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀ ਯਾਦ ਨੂੰ ਤਾਜ ਕਰਨ ਹਿੱਤ ਅੱਜ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਕਿਸਾਨ ਅਤੇ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬੋਹੜ ਅਤੇ ਪਿੱਪਲ ਦੇ ਬੂਟੇ ਲਗਾਏ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਨੇ ਦੱਸਿਆ ਕਿ 3 ਸਤੰਬਰ ਅੰਗਰੇਜ਼ ਹਕੂਮਤ ਸਮੇਂ 12 ਸਿੱਖਾਂ ਨੂੰ ਫਾਂਸੀ ਦੇ ਹੁਕਮ ਦੇ ਨਾਲ ਨਾਲ 6 ਸਿੱਖਾਂ ਨੂੰ ਉਮਰ ਕੈਦ ਤੇ ਕੁਰਕੀ ਦਾ ਹੁਕਮ ਅੰਗਰੇਜ਼ ਸਰਕਾਰ ਨੇ ਦਿੱਤਾ ਸੀ ਇਹਨਾਂ ਸਿੱਖਾਂ ਵਿੱਚ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਕੁਰਬਾਨੀ ਕਰਨ ਵਾਲਾ ਸਿੱਖ ਸੁੱਚਾ ਸਿੰਘ ਵੀ ਹੋਇਆ ਹੈ ਜਿਸਨੂੰ ਉਮਰ ਕੈਦ ਤੇ ਜਾਇਦਾਦ ਜਬਤ ਕਰਨ ਦੇ ਹੁਕਮ ਸੁਣਾਏ ਗਏ ਸਨ।ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 220 ਦੇ ਕਰੀਬ ਬੋਹੜ ਅਤੇ ਪਿੱਪਲ ਦੇ ਬੂਟੇ ਚੋਹਲਾ ਸਾਹਿਬ ਦੇ ਆਸ ਪਾਸ,ਰਸਤਿਆਂ,ਖੇਡ ਸਟੇਡੀਅਮ ਆਦਿ ਵਿਖੇ ਲਗਾਏ ਚਾ ਚੁੱਕੇ ਹਨ।ਉਹਨਾਂ ਦੱਸਿਆ ਕਿ ਇਹਨਾਂ ਬੂਟਿਆਂ ਨੂੰ ਪਾਲਣ ਅਤੇ ਵੱਡਾ ਕਰਨ ਦੀ ਜੁੰਮੇਵਾਰੀ ਉਹਨਾਂ ਵੱਲੋਂ ਚੁੱਕੀ ਗਈ ਹੈ।ਉਹਨਾਂ ਕਿਹਾ ਕਿ ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਫੈਕਟਰੀਆਂ,ਭੱਠਿਆਂ,ਸ਼ੈਲਰਾਂ ਆਦਿ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਗੰਧਾ ਧੂੰਆਂ ਵਾਤਾਵਰਣ ਨੂੰ ਦੂਸਿ਼ਤ ਕਰ ਰਿਹਾ ਹੈ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।ਉਹਨਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਇੰਨਸਾਨ ਨੂੰ ਬੂਟੇ ਲਗਾਉਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਬੋਹੜ ਅਤੇ ਪਿੱਪਲ ਅਜਿਹੇ ਦਰਖਤ ਹਨ ਜਿੰਨਾਂ ਦੀ ਪੂਜਾ ਕੀਤੀ ਜਾਂਦੀ ਹੈ ।ਉਹਨਾਂ ਦੱਸਿਆ ਕਿ ਇਹਨਾਂ ਦਾ ਆਕਾਰ ਬਹੁਤ ਵੱਡਾ ਹੋ ਜਾਂਦਾ ਹੈ ਅਤੇ ਇਹਨਾਂ ਦੀ ਛਾਂ ਵੀ ਬਹੁਤ ਜਿਆਦਾ ਸੰਘਣੀ ਹੁੰਦੀ ਹੈ।ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ਬੋਹੜ ਅਤੇ ਪਿਪਲ ਦੇ ਬੂਟੇ ਲਗਾਉਂਣੇ ਚਾਹੀਦੇ ਹਨ।ਇਸ ਸਮੇਂ ਪ੍ਰਧਾਨ ਬਲਵਿੰਦਰ ਸਿੰਘ,ਪ੍ਰਧਾਨ ਅਜੀਤ ਸਿੰਘ,ਬਲਬੀਰ ਸਿੰਘ ਬੱਲੀ,ਗੁਰਦੇਵ ਸਿੰਘ,ਦਿਲਬਰ ਸਿੰਘ,ਮਹਿਲ ਸਿੰਘ,ਬਲਵਿੰਦਰ ਸਿੰਘ,ਬਿੱਲੂ ਸਾਊਂਡ ਵਾਲੇ ਆਦਿ ਹਾਜ਼ਰ ਸਨ।