ਪਿੰਡ ਦੇ ਸਰਪੰਚ ਨਾਲ ਛੱਪੜ ਵਿੱਚ ਮੱਛੀਆਂ ਦਾ ਪੂੰਗ ਛੱਡਣ ਤੇ ਕਲੱਬ ਨਾਲ ਰੇੜਕਾ ਸ਼ੁਰੂ
Wed 13 Jun, 2018 0ਸਰਪੰਚ ਨੇ ਲੱਗੇ ਦੋਸਾ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਇਹ ਲੋਕ ਮੈਨੂੰ ਬਦਨਾਮ ਕਰ ਰਹੇ ਹਨ।
ਸਰਦੂਲਗੜ੍ਹ 12 ਜੂਨ (ਸੁਰਜੀਤ ਸਿੰਘ ਮੋਗਾ) ਕੁਝ ਦੂਰੀ ਤੇ ਪਿੰਡ ਚੋਟੀਆਂ ਦੇ ਛੱਪੜ ਵਿੱਚ ਮੱਛੀਆਂ ਦਾ ਪੂਗ ਛੱਡਣ ਤੇ ਕਲੱਬਾਂ ਮੈਬਰਾਂ ਅਤੇ ਪਿੰਡ ਦੇ ਸਰਪੰਚ ਨਾਲ ਰੇੜਕਾ ਸ਼ੁਰੂ ਹੋ ਗਿਆ ਹੈ। ਕਲੱਬ ਮੈਂਬਰਾਂ ਦਾ ਕਹਿਣਾ ਹੈ, ਛੱਪੜ ਵਿੱਚ ਪਾਣੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਇਆ ਹੈ ਅਤੇ ਸਰਪੰਚ ਵੱਲੋਂ ਮੱਛੀਆਂ ਦਾ ਪਸੂ ਛੱਡਣ ਤੇ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਕਲੱਬ ਮੈਂਬਰ ਜਸਪਾਲ ਸਿੰਘ ਅਤੇ ਚਰਨਪ੍ਰੀਤ ਸਿੰਘ ਨੇ ਮੀਡੀਆ ਦੇ ਰੂਹ ਬਰੂਹ ਹੁੰਦਿਆਂ ਦੱਸਿਆ ਕਿ ਸਾਡੇ ਪਿੰਡ ਦਾ ਛੱਪੜ ਪਾਣੀ ਤੋਂ ਬਿਨਾਂ ਸੁੱਕਾ ਪਿਆ ਸੀ। ਗਰਮੀਂ ਕਾਰਨ ਪਸੂਆ ਦਾ ਬੁਰਾ ਹਾਲ ਸੀ, ਜਿਸ ਕਰਕੇ ਪਿੰਡ ਵਾਸੀ ਅਤੇ ਸ਼ਹੀਦ ਉੱਦਮ ਸਿੰਘ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਸਰਪੰਚ ਇਕਬਾਲ ਸਿੰਘ ਨੂੰ ਛੱਪੜ ਵਿੱਚ ਪਾਣੀ ਪਾਉਣ ਲਈ ਕਿਹਾ ਸੀ ਪ੍ਰੰਤੂ ਸਰਪੰਚ ਵੱਲੋਂ ਛੱਪੜ ਵਿੱਚ ਪਾਣੀ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ।
ਕਲੱਬ ਮੈਂਬਰ ਨੇ ਸਰਪੰਚ ਨੂੰ ਛੱਪੜ ਵਿੱਚ ਮੱਛੀਆਂ ਆਦਿ ਨਾ ਛੱਡਣ ਦੀ ਸ਼ਰਤ ਤੇ ਮੋਟਰਾਂ ਰਾਹੀਂ ਛੱਪੜ ਪਾਣੀ ਨਾਲ ਭਰ ਦਿੱਤਾ ਗਿਆ ਹੈ।
ਬੀਤੀ ਰਾਤ ਸਰਪੰਚ ਦੀ ਸਹਿਮਤੀ ਨਾਲ ਠੇਕੇਦਾਰ ਵੱਲੋਂ ਮੱਛੀਆਂ ਦਾ ਪੂਗ ਛੱਡ ਦਿੱਤਾ। ਜਿਸ ਕਰਕੇ ਮੋਟਰਾਂ ਵਾਲੇ ਕਿਸਾਨ ਨਰਾਜ ਹੋ ਗਏ ਅਤੇ ਮੋਟਰਾਂ ਚਲਾਉਣ ਦਾ ਕਰਾਇਆ ਮੰਗ ਰਹੇ ਹਨ। ਉਨ੍ਹਾਂ ਦੇ ਕਹਿਣਾ ਹੈ ਕਿ ਛੱਪੜ ਵਿੱਚ ਪਾਣੀ ਭਰਨ ਅਤੇ ਮੱਛੀਆਂ ਦੇ ਠੇਕੇ ਦੇ ਰੁਪਏ ਕਥਿਤ ਤੌਤ ਤੇ ਸਰਪੰਚ ਹੜੱਪ ਕਰ ਲਵੇਗਾ ਅਸੀਂ ਛੱਪੜ ਵਿੱਚ ਪਾਣੀ ਮੁਫਤ ਕਿਉਂ ਪਾਏ। ਜਿਸ ਦੇ ਸਬੰਧ ਵਿੱਚ ਕਲੱਬ ਮੈਂਬਰਾਂ ਵੱਲੋਂ ਸਰਪੰਚ ਨੂੰ ਛੱਪੜ ਦੇ ਕੋਲ ਬਲਾਇਆ ਸੀ, ਪ੍ਰੰਤੂ ਸਰਪੰਚ ਵੱਲੋਂ ਨਾ ਆਉਣ ਕਰਕੇ ਕਲੱਬ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਸ ਕਰਕੇ ਸਰਪੰਚ ਨਾਲ ਰੇੜਕਾ ਸ਼ੁਰੂ ਹੋ ਗਿਆ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਡਾਕਟਰ ਰਾਜ ਸਿੰਘ, ਗੁਰਲਾਲ ਸਿੰਘ, ਅਮਰੀਕ ਸਿੰਘ, ਸਿਮਰਜੀਤ ਸਿੰਘ, ਬੁਧਨਾ ਸਿੰਘ, ਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ ਅਤੇ ਕੁਲਦੀਪ ਸਿੰਘ ਆਦਿ ਨੇ ਪ੍ਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸਰਪੰਚ ਇਕਬਾਲ ਸਿੰਘ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਗਾਇਰ ਛੱਪੜ ਵਿੱਚ ਮੱਛੀਆਂ ਦਾ ਪੂਗ ਛੱਡਣ ਤੇ ਕਾਰਵਾਈ ਕੀਤੀ ਜਾਵੇ।
ਬਲਵੀਰ ਸਿੰਘ ਠੇਕੇਦਾਰ ਨੇ ਦੱਸਿਆ ਉਹਨਾਂ ਕੋਲ ਛੱਪੜ ਪੰਜ ਸਾਲ ਲਈ ਠੇਕੇ ਤੇ ਹੈ। ਜਿਸ ਦਾ ਆਏ ਸਾਲ ਲੱਗਭਗ 10 ਪ੍ਸੰਟ ਵਾਧੇ ਦੇ ਪੰਚਾਇਤ ਕੋਲ ਜਮਾਂ ਕਰਵਾਏ ਜਾਦੇ ਹਨ ਅਤੇ ਮੱਛੀਆਂ ਦਾ ਪੂਗ ਸ਼ਾਮ ਕਰੀਬ ਛੇ ਵਜੇ ਛੱਡਕੇ ਗਏ ਹਾਂ ਚੋਰੀ ਨਹੀ।
ਸਰਪੰਚ ਇਕਬਾਲ ਸਿੰਘ ਨੇ ਦੱਸਿਆ ਪਿੰਡ ਦਾ ਛੱਪੜ ਪੰਚਾਇਤੀ ਤੌਰ ਤੇ ਪੰਜ ਸਾਲ ਲਈ ਠੇਕੇ ਤੇ ਦਿੱਤਾ ਗਿਆ ਹੈ। ਜਿਸ ਦਾ ਦਸ ਪ੍ਵਾਤੀਸ਼ਤ ਵਾਧੇ ਨਾਲ ਲਿਆ ਜਾਂਦਾ ਹੈ। ਇਹ ਛੱਪੜ ਪਿਛਲੀ ਪੰਚਾਇਤ ਵੱਲੋਂ ਵੀ ਪੰਜ ਸਾਲ ਲਈ ਠੇਕੇ ਤੇ ਦਿੱਤਾ ਸੀ ਅਤੇ ਹੁਣ ਵੀ ਪੰਜ ਸਾਲ ਠੇਕੇ ਤੇ ਦਿੱਤਾ ਗਿਆ ਹੈ।ਸਰਪੰਚ ਇਕਬਾਲ ਸਿੰਘ ਨੇ ਆਪਣੇ ਤੇ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਲੋਕ ਮੈਨੂੰ ਬਦਨਾਮ ਕਰ ਰਹੇ ਹਨ।ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਹੈ ।
Comments (0)
Facebook Comments (0)