'ਅਰਦਾਸ ਕਰਾਂ' ਨੇ ਪਹਿਲੇ ਹਫ਼ਤੇ ਕਮਾਏ 13 ਕਰੋੜ ਰੁਪਏ

'ਅਰਦਾਸ ਕਰਾਂ' ਨੇ ਪਹਿਲੇ ਹਫ਼ਤੇ ਕਮਾਏ 13 ਕਰੋੜ ਰੁਪਏ

 ਹਾਲ ਹੀ 'ਚ ਰਿਲੀਜ਼ ਹੋਈ ਪਾਲੀਵੁੱਡ ਫ਼ਿਲਮ 'ਅਰਦਾਸ ਕਰਾਂ' ਨੇ ਪਹਿਲੇ ਹਫ਼ਤੇ 'ਚ 13 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕੀਤਾ। ਇਸ ਮੌਕੇ ਫ਼ਿਲਮ ਦੇ ਵੱਖ-ਵੱਖ ਕਲਾਕਾਰ ਹਾਜ਼ਰ ਸਨ।