
ਬਲਾਕ ਚੋਹਲਾ ਦੇ ਅਧੀਨ ਆਉਂਦੇ ਸਕੂਲਾ ਦਾ ਦੌਰਾ
Fri 6 Aug, 2021 0
ਮੀਡੇ ਡੇ ਮੀਲ ,ਪੀਣ ਵਾਲੇ ਪਾਣੀ ,ਬਿਜਲੀ ਅਤੇ ਸਾਫ ਸਫਾਈ ਆਦਿ ਦਾ ਲਿਆ ਜਾਇਜ਼ਾ
ਚੋਹਲਾ ਸਾਹਿਬ 6 ਅਗਸਤ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਬਲਾਕ ਚੋਹਲਾ ਸਾਹਿਬ ਦੀ ਜੀ ਓ ਜੀ ਟੀਮ ਨੇ ਜੀ ਓ ਜੀ ਹੈਂਡ ਜਿਲਾ ਤਰਨ ਤਾਰਨ ਦੇ ਕਰਨਲ ਅਮਰਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਓ ਜੀ ਤਹਿਸੀਲ ਤਰਨਤਾਰਨ ਦੇ ਇੰਚਾਰਜ ਕੈਪਟਨ ਮੇਵਾ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਚੋਹਲਾ ਦੇ ਅਧੀਨ ਆਉਂਦੇ ਸਕੂਲਾਂ ਦਾ ਦੌਰਾ ਕੀਤਾ ਗਿਆ ਕਿਉਕਿ ਕਰੋਨਾ ਕਾਰਨ ਬਹੁਤ ਦੇਰ ਬਾਅਦ ਸਕੂਲ ਖੁਲੇ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਹਰਦੀਪ ਸਿੰਘ ਬਾਲਕ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਵੱਲੋਂ ਚੈਕਿੰਗ ਦੌਰਾਨ ਸਕੂਲਾਂ ਦੇ ਆਧਿਆਪਿਕਾ ਨਾਲ ਗੱਲਬਾਤ ਕੀਤੀ ਅਤੇ ਮਿਡੇ ਡੇ ਮੀਲ ,ਪੀਣ ਵਾਲੇ ਪਾਣੀ, ਬਿਜਲੀ ਪੱਖੇ ਅਤੇ ਸਾਫ ਸਫਾਈ ਆਦਿ ਦਾ ਜਾਇਜ਼ਾ ਲਿਆ ਅਤੇ ਮੁਸੱਕਲਾ ਸੁਣੀਆਂ।ਉਹਨਾਂ ਕਿਹਾ ਕਿ ਟੀਮ ਵੱਲੋ ਪਿੰਡ ਚੋਹਲਾ ਸਾਹਿਬ, ਚੰਬਾ ਕਲਾ, ਕਬੋਢਾਏਵਾਲਾ, ਧੁੰਨ ਢਾਏ ਵਾਲਾ ,ਘੜਕਾ, ਪੱਖੋਪੁਰ ,ਰੱਤੋਕੇ, ਰਾਣੀ ਵਲਾਹ, ਬਰਹਮਪੂਰ, ਮਹੋਣਪੁਰ ਆਦਿ ਪਿੰਡਾ ਦੇ ਸਕੂਲਾ ਵਿੱਚ ਜਾਕੇ ਦੌਰਾ ਕੀਤਾ ਗਿਆ। ਇਸ ਸਮੇਂ ਸੂਬੇਦਾਰ ਮੇਜਰ ਕੁਲਵੰਤ ਸਿੰਘ ਘੜਕਾ, ਸੂਬੇਦਾਰ ਸੁਖਬੀਰ ਸਿੰਘ ਧੁੰਨ ,ਹੌਲਦਾਰ ਅਮਰੀਕ ਸਿੰਘ ਨਿੱਕਾ ਚੋਹਲਾ, ਹੌਲਦਾਰ ਨਿਰਵੇਰ ਸਿਘ ਵਿਰਿਆ ,ਹੌਲਦਾਰ ਹਰਭਜਨ ਸਿੰਘ ਵਰਿਆਂ, ਨਾਇਕ ਯਗਰੂਪ ਸਿੰਘ ਚੰਬਾਕਲਾ, ਨਾਇਕਾਂ ਜਗਰਾਜ ਸਿੰਘ ਕਰਮੂਵਾਲਾ ਅਤੇ ਸਕੂਲਾਂ ਦਾ ਸਟਾਫ ਹਾਜਰ ਸੀ।
Comments (0)
Facebook Comments (0)