ਭਾਰਤ ਦਾ ਸਿਰ ਉੱਚਾ ਕਰਨ ਵਾਲੀ ਭਾਰਤੀ ਹਾਕੀ ਟੀਮ `ਤੇ ਸਮੁੱਚਾ ਭਾਰਤ ਮਾਣ ਮਹਿਸੂਸ ਕਰ ਰਿਹਾ : ਸਤਨਾਮ ਸਿੰਘ ਸੂਬਾ ਸਕੱਤਰ
Thu 5 Aug, 2021 0ਚੋਹਲਾ ਸਾਹਿਬ 5 ਅਗਸਤ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਭਾਰਤ ਦਾ ਸਿਰ ਉੱਚਾ ਕਰਨ ਵਾਲੀ ਭਾਰਤੀ ਹਾਕੀ ਟੀਮ `ਤੇ ਸਮੁੱਚਾ ਭਾਰਤ ਮਾਣ ਮਹਿਸੂਸ ਕਰ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਸਕੱਤਰ ਜਥੇਦਾਰ ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਚੋਹਲਾ ਸਾਹਿਬ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਇਸ ਸਮੇਂ ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆਂ ਵੱਲੋਂ ਟੋਕੀਓ ਓਲੰਪਿਕਸ ਮੈਚ `ਚ ਕਾਂਸੀ ਦਾ ਤਮਗਾ ਜਿੱਤਣ `ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ।ਉਹਨਾਂ ਕਿਹਾ ਕਿ ਜਿੱਤ ਪੱਕੀ ਹੋਵੇ ਤਾਂ ਹਰ ਕੋਈ ਖੇਡਦਾ ਹੈ,ਬਹਾਦਰ ਉਹ ਹੁੰਦੇ ਨੇ ਜੋ ਹਾਰ ਕੇ ਵੀ ਮੈਦਾਨ ਨਹੀਂ ਛੱਡਦੇ।ਉਨ੍ਹਾਂ ਕਿਹਾ 41 ਸਾਲ ਤੋਂ ਲੰਮੀ ਉਡੀਕ ਤੋਂ ਬਾਅਦ ਹਾਸਲ ਹੋਈ ਇਸ ਇਤਿਹਾਸਕ ਘੜੀ ਮੌਕੇ, ਸਾਡਾ ਮਨ, ਸਾਡਾ ਦਿਲ, ਤੇ ਸਾਡਾ ਧਿਆਨ, ਸਭ ਕੁਝ ਭਾਰਤੀ ਪੁਰਸ਼ ਹਾਕੀ ਟੀਮ `ਤੇ ਕੇਂਦਰਿਤ ਹੋ ਗਿਆ ਹੈ। ਤੁਸੀਂ ਸਾਡਾ ਸਭ ਦਾ ਸਿਰ ਫ਼ਖ਼ਰ ਨਾਲ ਉੱਚਾ ਚੁੱਕ ਦਿੱਤਾ ਹੈ।ਉਹਨਾਂ ਕਿਹਾ ਕਿ ਦੂਜੇ ਪਾਸੇ ਉਲੰਪਿਕ ਵਿੱਚ ਕੁਸ਼ਤੀ ਮੁਕਾਬਲਿਆਂ ਵਿੱਚ "ਰਵੀ ਕੁਮਾਰ ਦਹੀਆ" ਨੇ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ . ਹਰਿਆਣਾ ਦੇ ਇਸ ਹੋਣਹਾਰ ਨੌਜਵਾਨ ਦੀ ਇਸ ਵੱਡੀ ਪ੍ਰਾਪਤੀ ਦੀ ਬਹੁਤ-ਬਹੁਤ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨੌਜਵਾਨ ਤੇ ਪੂਰੇ ਦੇਸ਼ ਨੂੰ ਮਾਣ ਹੈ। ਇਸ ਸਮੇਂ ਪ੍ਰਧਾਨ ਗੁਰਦੇਵ ਸਿੰਘ, ਡਾਇਰੈਕਟਰ ਬਲਬੀਰ ਸਿੰਘ ਬੱਲੀ, ਬਾਵਾ ਸਿੰਘ ਸਰਪੰਚ,ਦਲਬੀਰ ਸਿੰਘ ਸਰਪੰਚ,ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀ.ਸੀ.ਸੈੱਲ,ਪ੍ਰਧਾਨ ਦਿਲਬਰ ਸਿੰਘ,ਹਰਜਿੰਦਰ ਸਿੰਘ ਆੜ੍ਹਤੀਆ, ਡਾ: ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ, ਸਤਨਾਮ ਸਿੰਘ ਚੋਹਲਾ ਖੁਰਦ,ਸਿਮਰਨਜੀਤ ਸਿੰਘ ਕਾਕੂ ਪੀ ਏ,ਨਰਿੰਦਰਪਾਲ ਸਿੰਘ ਆਈ ਟੀ ਵਿੰਗ ਇੰਚਾਰਜ ਮਾਝਾ ਜੋਨ ਆਦਿ ਹਾਜ਼ਰ ਸਨ।
Comments (0)
Facebook Comments (0)