ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਦੇ ਦਸਵੀਂ ਜਮਾਤ ਦੇ ਨਤੀਜੇ ਸ਼ਾਨਦਾਰ।
Tue 3 Aug, 2021 0ਚੋਹਲਾ ਸਾਹਿਬ 3 ਅਗਸਤ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਪਿੰਡ ਸੁਹਾਵਾ ਦੀਆਂ ਅਤੇ ਦੀਆਂ ਪ੍ਰੀਖਿਆਵਾਂ ਦੇ ਸਾਲ 2020-2021 ਦੇ ਸ਼ਾਨਦਾਰ ਨਤੀਜੇ ਦਸਵੀਂ ਜਮਾਤ () ਨੂੰ ਮਲਕਪ੍ਰੀਤ ਕੌਰ ਨੇ 92.1% ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਸਤੀਸ਼ ਕੁਮਾਰ ਦੁੱਗਲ ਅਤੇ ਸਕੂਲ ਪ੍ਰਿੰਸੀਪਲ ਮੈਡਮ ਅਨੂ ਭਾਰਦਵਾਜ਼ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ ਅਤੇ ਕਿਸੇ ਵੀ ਵਿਦਿਆਰਥੀ ਦੇ 71.8% ਤੋਂ ਘੱਟ ਨੰਬਰ ਨਹੀਂ ਆਏ ਹਨ। ਮੈਡੀਕਲ ਬਾਹਰਵੀਂ ਜਮਾਤ () ਅਰਸ਼ਦੀਪ ਸਿੰਘ ਨੇ 94% ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਬਾਕੀ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਪਾਸ ਕੀਤੇ ਹਨ ਅਤੇ ਕਿਸੇ ਵੀ ਵਿਦਿਆਰਥੀ ਦੇ 85.6% ਤੋਂ ਘੱਟ ਨੰਬਰ ਨਹੀਂ ਆਏ ਹਨ। ਬਾਹਰਵੀ ਜਮਾਤ ਨਾਲ ਨਾਨ-ਮੈਡੀਕਲ `ਜਸਮੀਨ ਕੌਰ 96% ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ । ਨਤੀਜਾ ਸ਼ਤਪ੍ਰਤੀਸਤ ਹੈ ਅਤੇ ਕਿਸੇ ਵੀ ਵਿਦਿਆਰਥੀ ਦੇ 80% ਤੋਂ ਘੱਟ ਨੰਬਰ ਨਹੀਂ ਹਨ।ਬਾਹਰਵੀ ਕਮਰਸ ਦੀ ਇਸ਼ਵਰਪ੍ਰੀਤ ਕੌਰ ਨੇ 88.3% ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਨਤੀਜਾ 100% ਰਿਹਾ ਹੈ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। 60% ਤੋਂ ਕਿਸੇ ਦੇ ਵੀ ਘੱਟ ਨੰਬਰ ਨਹੀਂ ਹਨ। ਧਾਰਮਿਕ ਪ੍ਰੀਖਿਆ 2020-2021 ਵਿੱਚ ਜੋ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੰਚਾਲਤ ਕੀਤੀ ਗਈ ਸੀ ਉਸ ਵਿਚ 19 ਵਿਦਿਆਰਥੀਆਂ ਨੇ ਪ੍ਰਿਖਿਆਂ ਦਿੱਤੀ ਉਹ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਅਤੇ 16 ਵਿਦਿਆਰਥੀ, ਵਿਦਿਆਰਥਣਾਂ ਨੂੰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਭਾਰੀ ਰਕਮ ਵਿੱਚ ਵਜੀਫੇ ਦਿੱਤੇ ਗਏ ਹਨ।
Comments (0)
Facebook Comments (0)