ਪਿੰਡ ਕੰਬੋ ਢਾਏ ਵਾਲਾ ਵਿਖੇ ਹਲਕਾ ਵਿਧਾਇਕ ਸਿੱਕੀ ਦੇ ਹੱਕ ਵਿੱਚ ਰੈਲੀ ਕੱਢੀ।
Sat 19 Feb, 2022 0ਚੋਹਲਾ ਸਾਹਿਬ 19 ਫਰਵਰੀ (ਰਾਕੇਸ਼ ਬਾਵਾ,ਚੋਹਲਾ)
ਇਥੋਂ ਨਜ਼ਦੀਕ ਪਿੰਡ ਕੰਬੋ ਢਾਏ ਵਾਲਾ ਵਿਖੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਹੱਕ ਵਿੱਚ ਪਿੰਡ ਕੰਬੋ ਢਾਏ ਵਾਲਾ ਦੇ ਸਰਪੰਚ ਜਗਤਾਰ ਸਿੰਘ ਉੱਪਲ ਦੀ ਯੋਗ ਰਹਿਨੁਮਾਈ ਹੇਠ ਵੱਡੇ ਪੱਧਰ ਤੇ ਰੈਲੀ ਕੱਢੀ ਗਈ।ਇਸ ਸਮੇਂ ਸਰਪੰਚ ਜਗਤਾਰ ਸਿੰਘ ਉੱਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਹਲਕਾ ਖਡੂਰ ਸਾਹਿਬ ਦਾ ਵਿਕਾਸ ਜੰਗੀ ਪੱਧਰ ਤੇ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਸੈਂਕੜੇ ਦੀ ਗਿਣਤੀ ਵਿੱਚ ਲੋਕਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਸਿੱਕੀ ਦੇ ਹੱਕ ਵਿੱਚ ਰੈਲੀ ਕੱਢੀ ਗਈ ਅਤੇ ਅਪੀਲ ਕੀਤੀ ਕਿ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਵੋਟਾਂ ਪਾਕੇ ਦੁਬਾਰਾ ਜਿਤਾਉਣ ਤਾਂ ਜੋ ਹਲਕੇ ਦਾ ਵਿਕਾਸ ਨਿਰੰਤਰ ਚੱਲਦਾ ਰਹੇ।
Comments (0)
Facebook Comments (0)