ਲੱਖਾ ਸਿਧਾਣਾ ਦੀ ਬਦੌਲਤ ‘ਪੰਜਾਬੀ ਮਾਂ-ਬੋਲੀ’ ਨੂੰ ਮਿਲਣ ਲੱਗਾ ਮਾਣ ਤੇ ਸਤਿਕਾਰ

ਲੱਖਾ ਸਿਧਾਣਾ ਦੀ ਬਦੌਲਤ ‘ਪੰਜਾਬੀ ਮਾਂ-ਬੋਲੀ’ ਨੂੰ ਮਿਲਣ ਲੱਗਾ ਮਾਣ ਤੇ ਸਤਿਕਾਰ

ਭਿੱਖੀਵਿੰਡ :

 (ਹਰਜਿੰਦਰ ਸਿੰਘ ਗੋਲ੍ਹਣ)

ਸੂਬਾ ਪੰਜਾਬ ਦੀਆਂ ਨੈਸ਼ਨਲ ਤੇ ਸਟੇਟ ਹਾਈਵੇ ਸਮੇਤ ਸੜਕਾਂ ‘ਤੇ ਲੱਗੇ ਬੋਰਡਾਂ ਉਪਰ ਪਹਿਲਾਂ ਅੰਗਰੇਜੀ ਤੇ ਫਿਰ ਮਾਂ-ਬੋਲੀ ਪੰਜਾਬੀ ਲਿਖੇ ਜਾਣ ਤੋਂ ਖਫਾ ਹੋਏ ਸਮਾਜਸੇਵਕ ਆਗੂ ਲੱਖਾ ਸਿਧਾਣਾ ਵੱਲੋਂ ਬੀਤੇ ਸਾਲ ਦੌਰਾਨ ਇਹਨਾਂ ਬੋਰਡਾਂ ਉਪਰ ਕਾਲਾ ਰੰਗ ਮਲ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਭਾਂਵੇ ਲੱਖਾ ਸਿਧਾਣਾ ਸਮੇਤ ਸਾਥੀਆਂ ਖਿਲਾਫ ਕਾਰਵਾਈ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਪਰ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਵੱਲੋਂ ਲੱਖਾ ਸਿਧਾਣਾ ਦੀ ਪਿੱਠ ਥਾਪੜਦਿਆਂ ਕਾਰਵਾਈ ਪ੍ਰਸ਼ੰਸ਼ਾ ਵੀ ਕੀਤੀ ਗਈ, ਉਥੇ ਗੂੜੀਂ ਨੀਂਦ ਵਿਚੋਂ ਇਕਦਮ ਜਾਗੇ ਕੇਂਦਰ ਸਰਕਾਰ ਦਾ ਮਹਿਕਮੇ ਨੈਸ਼ਨਲ ਅਥਾਰਟੀ ਆਫ ਇੰਡੀਆ ਤੇ ਪੰਜਾਬ ਸਰਕਾਰ ਵੱਲੋਂ ਤੁਰੰਤ ਸੜਕਾਂ ‘ਤੇ ਲੱਗੇ ਬੋਰਡਾਂ ਉਤੇ ਪੰਜਾਬੀ ਮਾਂ-ਬੋਲੀ ਨੂੰ ਸਭ ਤੋਂ ਉਪਰ ਲਿਖ ਦਿੱਤਾ ਗਿਆ। ਲੱਖਾਂ ਸਿਧਾਣਾ ਦੀ ਪੰਜਾਬੀ ਮਾਂ-ਬੋਲੀ ਦੇ ਹੱਕ ‘ਚ ਕੀਤੀ ਕਾਰਵਾਈ ਦੇ ਕਾਰਨ ਹੁਣ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਤੇ ਪਿਆਰ ਮਿਲਣਾ ਸ਼ੁਰੂ ਹੋ ਚੁੱਕਾ ਹੈ, ਜਿਸ ਦੀ ਪ੍ਰਤੱਖ ਮਿਸਾਲ ਹੁਣ ਨਵੇਂ ਬਣ ਰਹੇ ਅੰਮ੍ਰਿਤਸਰ-ਖੇਮਕਰਨ ਮੁੱਖ ਮਾਰਗ ‘ਤੇ ਕੰਪਨੀ ਵੱਲੋਂ ਲਗਾ ਜਾ ਰਹੇ ਨਵੇਂ ਸੂਚਨਾ ਬੋਰਡਾਂ ਉਪਰ ਪੰਜਾਬੀ ਭਾਸ਼ਾ ਵਿਚ ਸਭ ਤੋਂ ਉਤੇ ਲਿਖੇ ਪਿੰਡਾਂ ਤੇ ਕਸਬਿਆਂ ਦੇ ਨਾਮ ਤੋਂ ਮਿਲਦੀ ਹੈ, ਜਿਸ ਕਾਰਨ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਖੁਸ਼ੀ ਮਹਿਸੂਸ ਕਰ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਥਾਵਾਂ ‘ਤੇ ਲੱਗੇ ਬੋਰਡਾਂ ਉਪਰ ਪਿੰਡਾਂ ਤੇ ਕਸਬਿਆਂ ਦੇ ਨਾਵਾਂ ਦੇ ਅੱਖਰ ਗਲਤ ਲਿਖੇ ਗਏ ਹਨ, ਜਿਹਨਾਂ ਨੂੰ ਸੰਬੰਧਿਤ ਕੰਪਨੀ ਵੱਲੋਂ ਹਾਲੇ ਤੱਕ ਠੀਕ ਨਾ ਕਰਨ ‘ਤੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਪਿਆ ਹੈ। ਸਰਕਾਰੀ ਦਫਤਰਾਂ ਵਿਚ ਵੀ ਪੰਜਾਬੀ ਨੂੰ ਮਿਲੇ ਮਾਣ-ਸਤਿਕਾਰ : ਜਗੀਰਦਾਰ ਮਾੜੀਮੇਘਾ ਸਮਾਜਸੇਵਕ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਆਖਿਆ ਕਿ ਪੰਜਾਬੀ ਮਾਂ-ਬੋਲੀ ਨਾਲ ਬੇਸ਼ੱਕ ਪਿਆਰ ਜਰੂਰ ਕਰਦੇ ਹਾਂ, ਜਦੋਂ ਕਿਤੇ ਪੰਜਾਬੀ ਨਾਲ ਵਿਤਕਰੇਬਾਜੀ ਹੰੁਦੀ ਹੈ ਤਾਂ ਅਸੀਂ ਕੁਝ ਬੋਲਣ ਦੀ ਬਜਾਏ ਚੁੱਪ ਰਹਿਣਾ ਹੀ ਮੁਨਾਸਿਬ ਸਮਝਦੇ ਹਾਂ। ਸਾਡਾ ਮੁੱਢਲਾ ਫਰਜ ਹੈ ਕਿ ਪੰਜਾਬੀ ਮਾਂ-ਬੋਲੀ ਨੂੰ ਬਣਦਾ ਮਾਣ-ਸਤਿਕਾਰ ਦੇਈਏ। ਮਾੜੀਮੇਘਾ ਨੇ ਸੜਕਾਂ ‘ਤੇ ਲੱਗੇ ਬੋਰਡਾਂ ਉਪਰ ਪੰਜਾਬੀ ਮਾਂ-ਬੋਲੀ ਨੂੰ ਸਭ ਤੋਂ ਉਪਰ ਲਿਖੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਵੀ ਲੱਖਾ ਸਿਧਾਣੇ ਵਾਂਗ ਪੰਜਾਬੀ ਮਾਂ-ਬੋਲੀ ਲਈ ਆਵਾਜ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬੀ ਮਾਂ-ਬੋਲੀ ਨੂੰ ਸਰਕਾਰੀ ਦਫਤਰਾਂ ਵਿਚ ਵੀ ਬਣਦਾ ਮਾਣ-ਸਤਿਕਾਰ ਮਿਲ ਸਕੇ। ਪੰਜਾਬੀ ਮਾਂ-ਬੋਲੀ ਪ੍ਰਤੀ ਸਖਤ ਕਦਮ ਉਠਾਵੇ ਪੰਜਾਬ ਸਰਕਾਰ : ਗੁੁਲਸ਼ਨ ਕੁਮਾਰ
ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਦੇ ਸੇਵਾਦਾਰ ਗੁਲਸ਼ਨ ਕੁਮਾਰ ਨੇ ਸੜਕਾਂ ‘ਤੇ ਲੱਗੇ ਬੋਰਡਾਂ ‘ਤੇ ਪੰਜਾਬੀ ਨੂੰ ਪਹਿਲਾ ਸਥਾਨ ਮਿਲਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਫਤਰਾਂ ਵਿਚ ਤੇ ਸਰਕਾਰੀ ਕੰਮਾਂ ਵਿਚ ਪੰਜਾਬੀ ਦੀ ਹੀ ਵਰਤੋਂ ਕਰਨ ਲਈ ਸਾਰੇ ਮਹਿਕਮਿਆਂ ਨੂੰ ਸਖਤ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬੀ ਮਾਂ-ਬੋਲੀ ਦਾ ਸਿਰ ਮਾਣ ਨਾਲ ਉੱਚਾ ਹੋ ਸਕੇ।