ਰੋਡ ਸ਼ੋਅ ਕੱਢਕੇ ਹਲਕਾ ਵਿਧਾਇਕ ਸਿੱਕੀ ਨੂੰ ਜਿਤਾਉਣ ਦੀ ਕੀਤੀ ਅਪੀਲ

ਰੋਡ ਸ਼ੋਅ ਕੱਢਕੇ ਹਲਕਾ ਵਿਧਾਇਕ ਸਿੱਕੀ ਨੂੰ ਜਿਤਾਉਣ ਦੀ ਕੀਤੀ ਅਪੀਲ

ਚੋਹਲਾ ਸਾਹਿਬ 19 ਫਰਵਰੀ (ਰਾਕੇਸ਼ ਬਾਵਾ,ਚੋਹਲਾ)
ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਜੋ ਹਲਕਾ ਖਡੂਰ ਸਾਹਿਬ ਦੇ ਹਰਮਨ ਪਿਆਰੇ ਨੇਤਾ ਹਨ ਅਤੇ ਹਰ ਵਿਆਕਤੀ ਉਹਨਾਂ ਦਾ ਸਾਥ ਦੇ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਇੰਚਾਰਜ ਲਵਜੋਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਸੈਕੜੇ ਸਾਥੀਆਂ ਦੀ ਸਹਿਯੋਗ ਨਾਲ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ ਹੈ।ਉਹਨਾਂ ਕਿਹਾ ਕਿ ਰੋਡ ਸ਼ੋਅ ਦੌਰਾਨ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕ ਦੁਬਾਰਾ ਰਮਨਜੀਤ ਸਿੰਘ ਸਿੱਕੀ ਨੂੰ ਜਿਤਾਉਣ ਲਈ ਉਤਾਵਲੇ ਹਨ।ਇਸ ਸਮੇਂ ਅਮਨਦੀਪ ਸਿੰਘ,ਧਰਮਬੀਰ ਸਿੰਘ ਪੱਖੋਪੁਰ,ਬਲਰਾਜ ਸਿੰਘ,ਜਗਰੂਪ ਸਿੰਘ,ਪੁਰਸ਼ਰਨ ਸਿੰਘ,ਪ੍ਰੀਤ ਸਿੰਘ,ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।