ਕਵਿਤਾ *ਬਰਬਾਦੀ * ਲੇਖਕ :- ਸਵਿੰਦਰ ਭੱਟੀ

ਕਵਿਤਾ   *ਬਰਬਾਦੀ *  ਲੇਖਕ  :- ਸਵਿੰਦਰ ਭੱਟੀ

 

 

 

ਬੇਸ਼ੱਕ  ਬੰਦ   ਨਹੀਂ  ਹੋਈ  ਬਰਬਾਦੀ  ਸ਼ਹਿਰ  ਦੀ |

ਨਿਰੰਤਰ ਵਧ ਰਹੀ  ਫਿਰ ਵੀ ਆਬਾਦੀ ਸ਼ਹਿਰ  ਦੀ |

ਹਾਕਮਾਂ   ਨੇ   ਹੀ   ਕੀਤਾ   ਕੋਈ  ਘੱਲੂਘਾਰਾ    ਹੈ,

ਵੱਡੀ ਭੀੜ  ਹੈ  ਨਸ਼ੇ  ਦੀ  ਏਥੇ  ਆਦੀ  ਸ਼ਹਿਰ ਦੀ |

ਵੇਚਦੇ    ਨੇ  ਮਖਮਲ,  ਰੇਸ਼ਮ  ਹੀਰਿਆਂ  ਦੇ  ਭਾਅ,

ਜਿਹੜੇ  ਪਾਉਂਦੇ  ਨੇ  ਬਦਨ ਉੱਤੇ ਖਾਦੀ ਸ਼ਹਿਰ ਦੀ |

ਭਰਮਾਰ  ਸਹੂਲਤਾਂ  ਦੀ  ਹੈ  ਹੱਦ  ਤੋ  ਵੀ ਜਿਆਦਾ ,

ਪਰ ਗੱਲ ਸਕੂਨ ਵਾਲੀ ਲੱਗਦੀ ਕਿਤਾਬੀ ਸ਼ਹਿਰ ਦੀ |

ਤੰਗ   ਦਿਲਾਂ  ਵਾਲਿਆਂ   ਦੇ  ਤੰਗ  ਨੇ  ਮਕਾਨ  ਵੀ ,

ਉਸਾਰੀ  ਹੋ  ਰਹੀ  ਹੈ   ਬੇਬੁਨਿਆਦੀ  ਸ਼ਹਿਰ  ਦੀ |

ਜੇ  ਬਚਨਾ   ਤਾਂ   ਮੋੜ    ਲੈ   ਮੁਹਾਰ    ਪਿੰਡ  ਨੂੰ ,

ਭੱਟੀ  ਰਹੀ  ਨਹੀਉ  ਸਾਫ  ਕੋਈ ਵਾਦੀ  ਸ਼ਹਿਰ ਦੀ |

 

                                         ਸਵਿੰਦਰ ਸਿੰਘ ਭੱਟੀ

                                           9872989193