ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਸੈਲਰ ਦਾ ਉਦਘਾਟਨ ਕੀਤਾ ਗਿਆ।
Thu 28 Dec, 2023 0ਚੋਹਲਾ ਸਾਹਿਬ, 28 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਅੱਜ ਪਿੰਡ ਸਰਹਾਲੀ ਕਲਾਂ ਵਿਖੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਬਾਬਾ ਭੀਮ ਨਾਥ ਐਗਰੋ ਫੂਡ ਸੈਲਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਸ। ਰਸ਼ਪਾਲ ਸਿੰਘ ਸ਼ਾਹ ਜੀ, ਲਖਵਿੰਦਰ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਨਿੱਕੂ ਸ਼ਾਹ ਜੀ, ਸੁਖਚਰਨ ਸਿੰਘ ਸ਼ਾਹ ਜੀ, ਬਲਜੀਤ ਸਿੰਘ ਸ਼ਾਹ ਜੀ ਯੂ।ਐਸ।ਏ।, ਰਾਜਬੀਰ ਸਿੰਘ ਸ਼ਾਹ ਜੀ, ਅਰਜੁਨ ਸਿੰਘ ਸਮਾਜ ਸੇਵਕ ਅਤੇ ਹੋਰ ਕਈ ਮੁਹਤਬਰ ਸੱਜਣ ਹਾਜ਼ਰ ਸਨ। ਇਸ ਮੌਕੇ ਸੰਗਤ ਵਿਚ ਬੋਲਦਿਆਂ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ, “ ਸਾਨੂੰ ਕਦੇ ਵੀ ਪਰਮਾਤਮਾ ਦੇ ਦਇਆਲੂ ਸੁਭਾਅ ਤੇ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ। ਅਗਰ ਸਾਡੀ ਜਿੰਦਗੀ ਵਿਚ ਕੋਈ ਦੁੱਖ ਤਕਲੀਫ ਵੀ ਆਉਂਦੀ ਹੈ ਤਾਂ ਇਸ ਨੂੰ ਵੀ ਉਸ ਦੀ ਦਾਤ ਹੀ ਸਮਝਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, “ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ॥” ( ਜਪੁ ਜੀ ਸਾਹਿਬ) ਪ੍ਰਭੂ ਸਦਾ ਨਿਰਵੈਰ ਹੈ। ਦੁੱਖ ਵੇਲੇ ਸਾਨੂੰ ਉਸ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਅਤੇ ਘਬਰਾਉਣਾ ਨਹੀਂ ਚਾਹੀਦਾ। ਹੜ੍ਹਾਂ ਦੀ ਬਿਪਤਾ ਵਿਚ ਆਪ ਸਭ ਸੰਗਤ ਨੇ ਇੱਕਜੁਟ ਹੋ ਕੇ ਬੰਨ੍ਹ ਦੀ ਸੇਵਾ ਵਿਚ ਹਿੱਸਾ ਲਿਆ। ਵਾਹਿਗੁਰੂ ਆਪ ਸਭ ਤੇ ਮਿਹਰ ਬਣਾਈ ਰੱਖੇ। ਅਸੀਂ ਆਪ ਸਭ ਸੰਗਤ ਦੇ ਤਹਿ-ਦਿਲੋਂ ਧੰਨਵਾਦੀ ਹਾਂ।” । ਇਸ ਮੌਕੇ ਸ, ਅਰਜੁਨ ਸਿੰਘ ਸਮਾਜ ਸੇਵਕ ਨੇ ਆਖਿਆ, “ਸਾਨੂੰ ਸੇਵਾ ਦੇ ਸਹੀ ਅਰਥ ਸਮਝਾਉਣ ਵਾਲੇ ਹਨ ਬਾਬਾ ਸੁੱਖਾ ਸਿੰਘ ਜੀ। ਇਹਨਾਂ ਨੇ ਲੋਕਾਈ ਦੇ ਦੁੱਖ ਦੇਖਦਿਆਂ ਹੀ ਸਹੀ ਸਮੇਂ ਉਹਨਾਂ ਦੀ ਮਦਦ ਕੀਤੀ। ਹੜ੍ਹਾਂ ਵੇਲੇ ਪਾਣੀ ਵਿਚ ਡੁੱਬੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਅਤੇ ਟੁੱਟ ਚੁੱਕੇ ਧੁੱਸੀ ਬੰਨ ਬੰਨ੍ਹੇ। ਸੇਵਾ ਦੇ ਖੇਤਰ ਵਿਚ ਇਹਨਾਂ ਨੇ ਜਿਹੜੇ ਕਾਰਜ ਕੀਤੇ, ਇਹਨਾਂ ਦਾ ਨਵੀਂ ਪੀੜ੍ਹੀ ਤੇ ਬਹੁਤ ਪ੍ਰੇਰਨਾਦਾਇਕ ਅਸਰ ਪਿਆ ਹੈ।
Comments (0)
Facebook Comments (0)