
ਐਨ.ਐਚ.ਐਮ. ਮੁਲਾਜ਼ਮਾਂ ਨੇ ਰੋਸ ਮੁਜਾਹਰਾ ਕਰਕੇ ਕੀਤਾ ਮੁਕੰਮਲ ਕੰਮ ਬੰਦ
Tue 27 Apr, 2021 0
ਟੀਕਾਕਰਨ , ਕਰੋਨਾ ਸੈਂਪਲਿੰਗ ਅਤੇ ਐਮਰਜੈਂਸੀ ਸੇਵਾਵਾਂ ਬੰਦ ਹੋਣ ਕਾਰਨ ਮਰੀਜ ਹੋਏ ਖੱਜਲ ਖੁਆਰ ।
ਤਰਨ ਤਾਰਨ 27 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) ਸਿਹਤ ਵਿਭਾਗ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਵਿੱਚ ਕਰੀਬ 9 ਹਜ਼ਾਰ ਕਰਮਚਾਰੀਆਂ ਨੇ ਸ਼ੋਸ਼ਣ ਤੋਂ ਤੰਗ ਹੋਕੇ ਪੂਰੇ ਪੰਜਾਬ ਵਿੱਚ ਹੜਤਾਲ ਕੀਤੀ । ਸਿਹਤ ਵਿਭਾਗ ਦੇ ਮੁਕੰਮਲ ਕੰਮ ਟੀਕਾਕਰਨ , ਕਰੋਨਾ ਸੈਂਪਲਿੰਗ ਅਤੇ ਐਮਰਜੈਂਸੀ ਸੇਵਾਵਾਂ ਦਾ ਪੂਰਾ ਤਰਾਂ ਬਾਈਕਾਟ ਕੀਤਾ । ਇਸ ਦੌਰਾਨ ਸਾਰੇ ਬਲਾਕ ਦੇ ਹੜਤਾਲ ਤੇ ਗਏ ਕਰਮਚਾਰੀਆਂ ਨੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੰਜਾਬ ਸਰਕਾਰ ਖਿਲਾਫ ਜਮਕੇ ਨਾਅਰੇਬਾਜੀ ਕਰਦੇ ਹੋਏ ਪਿੱਟ ਸਿਆਪਾ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਮਿਊਨਟੀ ਮੋਬਲਾਇਜ਼ਰ ਸੋਹਾਵਾ ਸਿੰਘ ਤਰਨ ਤਾਰਨ ਨੇ ਦੱਸਿਆ ਕਿ ਇਸ ਮਿਸ਼ਨ ਵਿੱਚ ਕਰਮਚਾਰੀਆਂ ਨੂੰ ਕੰਮ ਕਰਦੇ ਦਸ ਤੋਂ ਪੰਦਰਾਂ ਸਾਲ ਹੋ ਚੁੱਕੇ ਹਨ ਅਤੇ ਕਈ ਕਰਮਚਾਰੀ ਆਉਣ ਵਾਲੇ ਸਾਲਾਂ ਵਿੱਚ ਠੇਕੇ ਤੇ ਹੀ ਰਿਟਾਇਰ ਹੋਣ ਜਾ ਰਹੇ ਹਨ । ਇਹਨਾਂ ਕਰਮਚਾਰੀਆਂ ਨੇ ਇਸ ਦੌਰਾਨ ਸਿਹਤ ਵਿਭਾਗ ਨੂੰ ਜਿੰਦਗੀ ਦਾ ਕੀਮਤੀ ਸਮਾਂ ਲੇਖੇ ਲਾਇਆ ਹੈ ਅਤੇ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ ਹੈ । ਪਰ ਪੰਜਾਬ ਸਰਕਾਰ ਲਗਾਤਾਰ ਇਹਨਾਂ ਮੁਲਾਜਮਾਂ ਨੂੰ ਘੱਟ ਤਨਖਾਹ ਦੇਕੇ ਅਤੇ ਕਈ ਗੁਣਾ ਕੰਮ ਲੈਕੇ ਸ਼ੋਸ਼ਣ ਕਰ ਰਹੀ ਹੈ । ਕੋਵਿਡ -19 ਦੌਰਾਨ ਸਾਡੇ 500 ਦੇ ਕਰੀਬ ਕਰਮਚਾਰੀ ਕਰੋਨਾ ਪਾਜਟਿਵ ਆਏ ਅਤੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਕਰਮਚਾਰੀ ਅਤੇ ਉਹਨਾਂ ਦੇ ਪਰਿਵਾਰ ਕਰੋਨਾ ਕਾਰਨ ਆਪਣੀ ਜਾਨ ਵੀ ਗੁਆ ਬੈਠੇ ਹਨ । ਪ੍ਰਧਾਨ ਸੁਖਬੀਰ ਕੌਰ ਨੇ ਕਿਹਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਹਜਾਰਾਂ ਵਾਰ ਗੁਹਾਰ ਲਗਾਈ ਹੈ ਕਿ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਵੀ ਕੇਂਦਰੀ ਮਿਸ਼ਨ ਹੈ । ਅਤੇ ਇਸ ਮਿਸ਼ਨ ਦੇ ਕਰਮਚਾਰੀ ਵੀ ਪੰਜਾਬ ਸਰਕਾਰ ਨੇ ਰੈਗੂਲਰ ਕਰਕੇ ਪੂਰੀਆਂ ਸਹੂਲਤਾਂ ਦਿੱਤੀਆਂ ਹਨ । ਹਰਿਆਣਾ ਸਰਕਾਰ ਨੇ ਵੀ 2018 ਤੋਂ ਐਨ.ਐਚ.ਐਮ.ਕਰਮਚਾਰੀਆਂ ਨੂੰ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹਾਂ ਦਿੱਤੀਆਂ ਹਨ । ਪਰ ਪੰਜਾਬ ਸਰਕਾਰ ਨੇ ਸਾਨੂੰ ਤੁਠੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ । ਅੱਜ ਜਿਲ੍ਹਾ ਤਰਨ ਤਾਰਨ ਦਾ ਸਾਰਾ ਐਨ.ਐਚ.ਐਮ. ਸਟਾਫ ਅੱਜ ਹੜਤਾਲ ਤੇ ਸੀ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਮੰਨਣ ਦੀ ਬਿਜਾਏ ਹੜ੍ਹਤਾਲ ਨੂੰ ਬਕਵਾਸ ਕਿਹਾ ਅਤੇ ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਜਿਸਦਾ ਸਮੂਹ ਸਟਾਫ ਵਿਰੋਧ ਕਰਦਾ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੱਤੀ ਜਾਂਦੀ ਹੈ ਕਿ ਜੇਕਰ ਬਿਨਾਂਸ਼ਰਤ ਉਹਨਾਂ ਨੂੰ ਰੈਗੂਲਰ ਕਰਨ ਦਾ ਨੋਟਿਫਿਕੇਸ਼ਨ ਜਾਰੀ ਨਾ ਕੀਤਾ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼
ਕਰਨ ਲਈ ਮਜਬੂਰ ਹੋਣਗੇ ਜਿਸਦੀ ਸਾਰੀ ਜੁਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ । ਇਸ ਸਮੇਂ ਕਵਲਜੀਤ ਕੌਰ ਡੀ.ਐਸ.ਏ , ਸਿਮਰਜੀਤ ਸਿੰਘ ਕੰਪਿਊਟਰ ਆਪ੍ਰੇਟਰ , ਸੋਨੀਆ , ਬਲਾਕ ਸਰਹਾਲੀ ਤੋਂ ਪ੍ਰਧਾਨ ਮਨਦੀਪ ਸਿੰਘ , ਬਲਾਕ ਝਬਾਲ ਤੋਂ ਪ੍ਰਧਾਨ ਅਮਨਦੀਪ ਸਿੰਘ ਪ੍ਰਧਾਨ ਬਲਜੀਤ ਸਿੰਘ ਅਕਾਊਟੈਂਟ ਜੈਸਮੀਨ ਕੌਰ ਸੀ.ਐਚ.ਓ.ਝਬਾਲ , , ਬਲਾਕ ਕਸੇਲ ਤੋਂ ਪ੍ਰਧਾਨ ਗੁਰਪ੍ਰੀਤ ਕੌਰ , ਬਲਾਕ ਘਰਿਆਲਾ ਪ੍ਰਧਾਨ ਜ਼ਸਬੀਰ ਸਿੰਘ , ਬਲਾਕ ਮੀਆਂਵਿੰਡ ਕਵਲਜੀਤ ਸਿੰਘ , ਬਲਾਕ ਸੁਰਸਿੰਘ ਪ੍ਰਧਾਨ ਮਨਜਿੰਦਰ ਸਿੰਘ , ਪ੍ਰਭਜੋਤ ਕੌਰ ਸੀ.ਐਚ.ਓ. , ਜ਼ਸਵਿੰਦਰ ਕੌਰ ਏ.ਐਨ.ਐਮ.ਸਰਬਜੀਤ ਕੌਰ ਏ.ਐਨ.ਐਮ , ਨੀਰੂ ਮੰਨਣ , ਡਾ : ਵਿਵੇਕ ਸ਼ਰਮਾਂ ਆਰ.ਬੀ.ਐਸ.ਕੇ , ਡਾ : ਅਮਨਦੀਪ ਮਹਿਤਾ ਆਰ.ਬੀ.ਐਸ.ਕੇ , ਅਮਰਜੀਤ ਕੌਰ ਅਕਾਊਟੈਂਟ , ਜ਼ਸਪ੍ਰੀਤ ਕੌਰ ਸਟਾਫ ਨਰਸ , ਕਵਲਜੀਤ ਕੌਰ ਸਟਾਫ ਨਰਸ , ਗੁਰਜੀਤ ਕੌਰ ਸਟਾਫ ਨਰਸ , ਗਗਨਦੀਪ ਸਿੰਘ ਪੀ.ਐਨ.ਡੀ.ਟੀ. , ਅਰੂਸ ਭੱਲਾ ਬੀ.ਸੀ.ਸੀ. ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ , ਡਾ : ਦਿਲਬਾਗ ਸਿੰਘ ਐਚ.ਐਮ.ਓ ਆਦਿ ਹਾਜ਼ਰ ਸਨ ।
Comments (0)
Facebook Comments (0)