ਵਿਤਕਰੇਬਾਜੀ ਦੇ ਚੱਲਦਿਆਂ ਖ੍ਰੀਦ ਨਾ ਕੀਤੇ ਜਾਣ ਤੇ ਆੜਤੀ ਵੱਲੋ ਮਾਰਕਫੈੱਡ ਅਧਿਕਾਰੀਆਂ ਤੇ ਦੋਸ਼

ਵਿਤਕਰੇਬਾਜੀ ਦੇ ਚੱਲਦਿਆਂ ਖ੍ਰੀਦ ਨਾ ਕੀਤੇ ਜਾਣ ਤੇ ਆੜਤੀ ਵੱਲੋ ਮਾਰਕਫੈੱਡ ਅਧਿਕਾਰੀਆਂ ਤੇ ਦੋਸ਼

ਖਰਾਬ ਮੌਸਮ ਕਾਰਨ ਸਬੰਧਤ ਮੰਡੀ ਦੇ ਕਿਸਾਨਾਂ ਦੇ ਸਾਹ ਸੂਤੇ। 
ਚੋਹਲਾ ਸਾਹਿਬ 20 ਅਪ੍ਰੈਲ (ਰਾਕੇਸ਼ ਬਾਵਾ)
ਦਾਣਾ ਮੰਡੀ ਚੋਹਲਾ ਸਾਹਿਬ ਦੇ ਆੜਤੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਅਤੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਚੇਜ਼ ਘੱਟ ਹੋਣ ਅਤੇ ਬਾਰਦਾਨਾ ਨਾ ਮਿਲਣ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਆੜਤੀ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਮਾਰਕਫੈੱਡ ਦੀ ਖ੍ਰੀਦ ਹੋਈ ਸੀ ਪਰ ਉਸਦੀ ਆੜ੍ਹਤ ਤੇ ਪਰਚੇਜ਼ ਨਹੀਂ ਪਾਈ ਗਈ ਜਦ ਉਸਨੂੰ ਪਰਚੇਜ਼ ਬਾਰੇ ਪਤਾ ਲੱਗਾ ਤਾਂ ਉਹ ਸਬੰਧਤ ਅਧਿਕਾਰੀ ਪਾਸ ਪਹੁੰਚਿਆ ਅਤੇ ਪ੍ਰਚੇਜ਼ ਪਾਉਣ ਲਈ ਕਿਹਾ ਤਾਂ ਉਸ ਅਧਿਕਾਰੀ ਨੇ ਕਿਹਾ ਕਿ ਅੱਜ ਦੀ ਪਰਚੇਜ਼ ਪੈ ਚੁੱਕੀ ਹੈ ਤੁਸੀਂ ਮੰਡੀ ਚੋ ਮੌਜੂਦ ਨਹੀਂ ਸੀ ਹੁਣ ਅਗਲੀ ਵਾਰੀ ਤੇ ਪਰਚੇਜ਼ ਪਾ ਦਿੱਤੀ ਜਾਵੇਗੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਆੜ੍ਹਤੀਆ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਉਸਨੂੰ ਬਾਰਦਾਨਾ ਵੀ ਜਰੂਰਤ ਅਨੁਸਾਰ ਨਹੀਂ ਦਿੱਤਾ ਜਾਵੇ ਜਦਕਿ ਮੰਡੀ ਵਿੱਚ ਕਾਫੀ ਆੜ੍ਹਤੀਆ ਨੂੰ ਬਰਾਦਾਨਾ ਸਹੀ ਮਾਤਰਾ ਵਿੱਚ ਮਿਲ ਰਿਹਾ ਹੈ।ਇਸ ਸਮੇਂ ਕਿਸਾਨ ਸੁਖਰਾਜ ਸਿੰਘ ਵਾਸੀ ਪੱਖੋਪੁਰ,ਕਿਸਾਨ ਜੁਗਰਾਜ ਸਿੰਘ ਕਰਮੂੰਵਾਲਾ,ਕਿਸਾਨ ਸਤਨਾਮ ਸਿੰਘ ਸੱਤਾ ਕਰਮੂੰਵਾਲਾ,ਕਿਸਾਨ ਗੁਰਪ੍ਰੀਤ ਸਿੰਘ ਪੱਖੋਪੁਰ,ਕਿਸਾਨ ਹਰਵਿੰਦਰ ਸਿੰਘ ਰੱਤੋਕੇ,ਕਿਸਾਨ ਤੇਜਿੰਦਰ ਸਿੰਘ ਚੋਹਲਾ ਸਾਹਿਬ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਲਗਪਗ 5 ਦਿਨ ਹੋ ਚੁੱਕੇ ਹਨ ਮੰਡੀ ਵਿੱਚ ਬੈਠਿਆਂ ਨੂੰ ਉਹਨਾਂ ਦੀ ਕਣਕ ਦੀ ਪ੍ਰਚੇਜ਼ ਨਹੀਂ ਪੈ ਰਹੀ ਹੈ ਅਤੇ ਉੱਪਰੋਂ ਖਰਾਬ ਮੌਸਮ ਨੇ ਵੀ ਉਹਨਾਂ ਦੇ ਸਾਹ ਸੂਤੇ ਪਏ ਹਨ।ਇਸ ਸਮੇਂ ਆੜ੍ਹਤੀ ਸੁਖਦੇਵ ਸਿੰਘ ਅਤੇ ਕਿਸਾਨਾਂ ਨੇ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਉਹਨਾਂ ਦੀ ਫਸਲ ਦੀ ਪ੍ਰਚੇਜ਼ ਸਹੀ ਸਮੇਂ ਤੇ ਕੀਤੀ ਜਾਵੇ ਅਤੇ ਲੋੜੀਂਦਾ ਬਾਰਦਾਨਾ ਵੀ ਸਹੀ ਸਮੇਂ ਤੇ ਮੁਹਈਆ ਕਰਵਾਇਆ ਜਾਵੇ।ਇਸ ਸਬੰਧੀ ਜਦ ਖ੍ਰੀਦ ਏਜੰਸੀ ਫਾਰਕਫੈੱਡ ਦੇ ਇੰਸਪੈਕਟਰ ਨਾਲ ਗਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਮੈਂ ਸਾਰੀ ਮੰਡੀ ਵਿੱਚ ਬਿਨਾਂ ਵਿਤਕਰਾ ਪ੍ਰਚੇਜ਼ ਕੀਤੀ ਸੀ ਅਤੇ ਸਭ ਨੂੰ ਸੁਨਾਹ ਭੇਜਿਆ ਸੀ ਕਿ ਜੇ ਕਿਸੇ ਦੀ ਪ੍ਰਚੇਜ਼ ਰਹਿੰਦੀ ਹੈ ਤਾਂ ਦੱਸ ਦਵੋ ਸ਼ਾਮ ਨੂੰ ਮੈਂ ਸਾਰੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ਼  ਭੇਜ਼ ਚੁੱਕਾ ਸੀ ਤਾਂ ਉਕਤ ਆੜ੍ਹਤੀਆ ਮੇਰੇ ਪਾਸ ਆਇਆ ਤਾਂ ਮੈਂ ਕਿਹਾ ਕਿ ਤੁਸੀਂ ਬਹੁਤ ਲੇਟ ਤੁਹਾਡੀ ਪ੍ਰਚੇਜ਼ ਅਗਲੇ ਦਿਨ ਕਰ ਦਿੱਤੀ ਜਾਵੇਗੀ ਅਤੇ ਉਹਨਾਂ ਕਿਹਾ ਕਿ ਸਾਡੇ ਵੱਲੋਂ ਬਿਨਾਂ ਕਿਸੇ ਵਿਤਕਰੇ ਦੇ ਸਭ ਨੂੰ ਜਰੂਰਤ ਅਨੁਸਾਰ ਬਾਰਦਾਨਾ ਦਿੱਤਾ ਜਾ ਰਿਹਾ ਹੈ ਅਤੇ ਜੇਕਰ ਨੂੰ ਜਰੂਰਤ ਹੈ ਤਾਂ ਉਹਹੋਰ ਬਾਰਦਾਨਾ ਉਹਨਾਂ ਪਾਸੋਂ ਲੈ ਸਕਦਾ ਹੈ।ਉਹਨਾਂ ਕਿਹਾ ਕਿ ਮੰਡੀ ਵਿੱਚ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਕਿ ਤਿੰਨ ਖ੍ਰੀਦ ਏਜੰਸੀਆਂ ਖ੍ਰੀਦ ਕਰ ਰਹੀਆਂ ਹਨ ਪਰ ਉਹਨਾਂ ਵੱਲੋਂ ਮਾਰਕਫੈੱਡ ਦੀ ਤੀਸਰੇ ਹਿੱਸੇ ਦੀ ਖ੍ਰੀਦ ਬਿਨਾਂ ਕਿਸੇ ਵਿਤਕਰੇ ਦੇ ਮੁੰਕਮਲ ਕਰ ਲਈ ਜਾਵੇਗੀ।