ਪੁਲਿਸ ਥਾਣਾ ਚੋਹਲਾ ਸਾਹਿਬ ਵੱਲੋਂ ਘਰੋਂ ਲਾਪਤਾ ਹੋਈਆਂ ਦੋ ਨਾਬਾਲਗ ਲੜਕੀਆਂ ਨੂੰ 10 ਘੰਟਿਆਂ ਵਿੱਚ ਬਰਾਮਦ ਕਰਕੇ ਕੀਤਾ ਮਾਪਿਆਂ ਹਵਾਲੇ।

ਪੁਲਿਸ ਥਾਣਾ ਚੋਹਲਾ ਸਾਹਿਬ ਵੱਲੋਂ ਘਰੋਂ ਲਾਪਤਾ ਹੋਈਆਂ ਦੋ ਨਾਬਾਲਗ ਲੜਕੀਆਂ ਨੂੰ 10 ਘੰਟਿਆਂ ਵਿੱਚ ਬਰਾਮਦ ਕਰਕੇ ਕੀਤਾ ਮਾਪਿਆਂ ਹਵਾਲੇ।

ਚੋਹਲਾ ਸਾਹਿਬ 18 ਅਪ੍ਰੈਲ (ਰਕੇਸ਼ ਬਾਵਾ,ਪਰਮਿੰਦਰ ਚੋਹਲਾ)
ਐਸ.ਐਸ.ਪੀ.ਤਰਨ ਤਾਰਨ ਧਰੁਮ ਐਚ ਨਿਬਲੇ ਦੇ ਦਿਸ਼ਾ ਨਿਰਦੇਸ਼ਾ ਤਹਿਤ ਰਮਨਦੀਪ ਸਿੰਘ ਭੁੱਲਰ ਡੀ.ਐਸ.ਪੀ.ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਥਾਣਾ ਚੋਹਲਾ ਸਾਹਿਬ ਵੱਲੋਂ ਬੀਤੇ ਕੱਲ ਦੋ ਨਾਬਾਲਗ ਲੜਕੀਆਂ ਨੂੰ ਕਿਸੇ ਵਿਆਕਤੀ ਵੱਲੋਂ ਵਰਗਲਾਕੇ ਲਿਜਾਣ ਮਗਰੋਂ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕੀਤੀ ਕਾਰਵਾਈ ਅਧੀਨ ਉਹਨਾਂ ਨੂੰ 10 ਘੰਟਿਆਂ ਦੇ ਅੰਦਰ ਰਿਕਵਰ ਕਰਕੇ ਉਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਚੋਹਲਾ ਸਾਹਿਬ ਥਾਣਾ ਮੁੱਖੀ ਐਸ.ਐਚ.ਓ.ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਬੀਤੇ ਕੱਲ ਸਥਾਨਕ ਕਸਬੇ ਦੀ ਦਾਣਾ ਮੰਡੀ ਦੇ ਨਜਦੀਕ ਝੁੱਗੀ ਝੋਂਪੜੀ ਵਿੱਚ  ਰਹਿੰਦੇ ਦੋ ਪਰਿਵਾਰਾਂ ਦੀਆਂ ਨਾਬਾਲਗ ਲੜਕੀਆਂ ਜਿੰਨਾਂ ਦੀ ਉਮਰ ਤਕਰੀਬਨ 12 ਅਤੇ 14 ਸਾਲ ਸੀ ਆਪਣੇ ਘਰੋਂ ਗੁਰਦੁਆਰਾ ਸਾਹਿਬ ਵਿਖੇ ਕਪੜੇ ਧੋਣ ਲਈ ਗਈਆਂ ਪਰ ਵਾਪਿਸ ਨਾਂ ਮੁੜਨ ਤੇ ਉਹਨਾਂ ਦੇ ਮਾਪਿਆ ਵੱਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ 17 ਅਪ੍ਰੈਲ 2021 ਨੂੰ ਦਰਖਾਸਤ ਦਿੱਤੀ ਸੀ ਕਿ ਉਹਨਾਂ ਦੀਆਂ ਨਾਬਾਲਗ ਬੱਚੀਆਂ ਨੂੰ ਕਿਸੇ ਵਿਆਕਤੀ ਵੱਲੋਂ ਵਰਗਲਾਕੇ ਕਿਸੇ ਹੋਰ ਥਾਂ ਲਿਜਾਇਆ ਗਿਆ ਹੈ।ਜਿਸਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਏ.ਐਸ.ਜਸਵੰਤ ਸਿੰਘ,ਏ.ਐਸ.ਆਈ.ਲਖਬੀਰ ਕੌਰ ਮਹਿਲਾ ਮਿੱਤਰ ਸਮੇਤ ਪੁਲਿਸ ਪਾਰਟੀ ਮੁਸ਼ਤੈਦੀ ਦਿਖਾਈ ਅਤੇ ਰਣਬੀਰ ਸਿੰਘ ਇੰਚਾਰਜ ਸਾਈਬਰ ਕਰਾਈਮ ਸੈੱਲ ਦੀ ਮਦਦ ਨਾਲ ਲੜਕੀਆਂ ਦੇ ਮੋਬਾਇਲ ਫੋਨ ਦੀ ਲੁੇਕਸ਼ਨ ਚੈੱਕ ਕੀਤੀ।ਮੋਬਾਇਲ ਦੀ ਲੁਕੇਸ਼ਨ ਬੱਸ ਸਟੈਂਡ ਅੰਮ੍ਰਿਤਸਰ ਦੇ ਨਜ਼ਦੀਕ ਪਾਈ,ਥਾਣਾ ਮੁੱਖੀ ਨੇ ਦੱਸਿਆ ਕਿ ਉਹ ਖੁਦ ਰਾਤ ਸਮੇਂ ਜਦ ਅੰਮ੍ਰਿਤਸਰ ਬੱਸ ਸਟੈਂਡ ਪੁੱਜੇ ਅਤੇ ਲਗਪਗ 31 ਹੋਟਲਾਂ ਦੀ ਛਾਣਬੀਣ ਕੀਤੀ। ਪਰ ਲੜਕੀਆਂ ਕਿਤੇ ਵੀ ਨਹੀਂ ਮਿਲੀਆ ।ਇਸਤੋਂ ਬਾਅਦ ਉਹਨਾਂ ਦੇ ਮੋਬਾਇਲ ਦੀ ਲੁਕੇਸ਼ਨ ਬੱਸ ਸਟੈਂਡ ਫਿਰੋਜ਼ਪੁਰ ਦੀ ਪਾਈ ਗਈ।ਜਿਸਤੇ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦਿਆਂ ਇਹਨਾਂ ਲੜਕੀਆਂ ਨੂੰ ਫਿਰੋਜਪੁਰ ਤੋਂ ਬਰਾਮਦ ਕਰ ਲਿਆ ਅਤੇ ਜਿਸ ਵਿਆਕਤੀ ਵੱਲੋਂ ਇਹਨਾਂ ਨੂੰ ਵਰਗਲਾਕੇ ਖੜਿਆ ਗਿਆ ਸੀ ਉਹ ਫਰਾਰ ਹੋ ਗਿਆ।ਅੱਜ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਥਾਣਾ ਮੁੱਖੀ ਪਰਮਜੀਤ ਸਿੰਘ ਵਿਰਦੀ ਵੱਲੋਂ ਪੈ੍ਰਸ ਅਤੇ ਚੈ:ਰਵਿੰਦਰ ਸਿੰਘ ਸ਼ੈਟੀ ਅਤੇ ਸਰਪੰਚ ਲਖਬੀਰ ਸਿੰਘ ਦੀ ਹਾਜ਼ਰੀ ਵਿੱਚ ਇਹਨਾਂ ਲੜਕੀਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।