ਲੇਬਰ ਪਾਰਟੀ ਦੇ ਮੁਖੀ ਕੌਰਬਿਨ ਕੋਲ ਕਾਰ ਨਹੀਂ ਹੈ ਤੇ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹਨ
Sun 15 Dec, 2019 0Getty Images ਲੇਬਰ ਪਾਰਟੀ ਦੇ ਮੁਖੀ ਜੇਰੇਮੀ ਬਰਨਾਰਡ ਕੌਰਬਿਨ ਦਾ ਜੀਵਨ ਫਲਸਫ਼ਾ ਬੇਹੱਦ ਕਠੋਰ ਅਤੇ ਤਪੱਸਵੀ ਸਮਝਿਆ ਜਾਂਦਾ ਹੈ
ਬ੍ਰਿਟੇਨ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਯੂਕੇ ਦੀਆਂ ਚੋਣਾਂ ਜਿੱਤ ਲਈਆਂ ਹਨ। ਪਾਰਟੀ ਨੂੰ ਸਪਸ਼ਟ ਬਹੁਮਤ ਹਾਸਲ ਹੋ ਗਿਆ ਹੈ।
ਪਾਰਟੀ ਨੇ 326 ਸੀਟਾਂ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵੱਡਾ ਜਨਾਦੇਸ਼ ਬ੍ਰਿਟੇਨ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਕੱਢਣ ਲਈ ਮਿਲੀ ਹੈ।
ਕੰਜ਼ਰਵੇਟਿਵ ਪਾਰਟੀ ਨੇ ਵਿਰੋਧੀ ਲੇਬਰ ਪਾਰਟੀ ਦੇ ਰਵਾਇਤੀ ਗੜ੍ਹਾਂ ਵਿੱਚ ਵੀ ਸੰਨ੍ਹ ਲਾਈ ਹੈ। ਜਿਨ੍ਹਾਂ ਹਲਕਿਆਂ 'ਤੇ ਲੇਬਰ ਪਾਰਟੀ ਦਾ ਦਹਾਕਿਆਂ ਤੋਂ ਕਬਜ਼ਾ ਚੱਲਿਆ ਆ ਰਿਹਾ ਸੀ ਉਹ ਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਪਾਰਟੀ ਦੀ ਝੋਲੀ ਵਿੱਚ ਪਈਆਂ ਹਨ।
ਜਦਕਿ ਲੇਬਰ ਪਾਰਟੀ ਮੂਧੇ ਮੂੰਹ ਡਿਗਦੀ ਦਿਖ ਰਹੀ ਹੈ। ਉਸ ਨੂੰ ਲਗਭਗ 70 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।
ਅਜਿਹੇ ਵਿੱਚ ਜਾਣਦੇ ਹਾਂ ਕਿ ਕੰਜ਼ਰਵੈਟਿਵ ਪਾਰਟੀ ਦੇ ਜੇਰੇਮੀ ਕੌਰਬਿਨ ਕੌਣ ਹਨ ਤੇ ਕਿਸ ਤਰ੍ਹਾਂ ਦੀ ਸ਼ਖ਼ਸੀਅਤ ਦੇ ਮਾਲਕ ਹਨ।
ਇਹ ਵੀ ਪੜ੍ਹੋ-
ਕੌਰਬਿਨ ਮੌਜੂਦ ਰਹਿੰਦੇ ਸਨ, ਉਹ ਵਿਵਾਦਿਤ ਕਾਰਜਾਂ ਨੂੰ ਸਿਰੇ ਚਾੜ੍ਹਨ ਵਾਲੇ ਅਤੇ ਅਣਥੱਕ ਲੇਖਕ ਵੀ ਰਹੇ ਹਨ।
ਪਰ ਟੋਨੀ ਬਲੇਅਰ ਦੀ 'ਨਵੀਂ ਲੇਬਰ ਪਾਰਟੀ' ਦੇ ਸਮੇਂ ਪਾਰਟੀ ਉੱਚ ਸਿੱਖਿਆ ਲਈ ਫੀਸ ਸ਼ੁਰੂ ਕਰਨ, ਰਾਸ਼ਟਰੀ ਸਿਹਤ ਸੇਵਾ (ਐੱਨਐੱਚਐੱਸ) ਵਿੱਚ ਨਿੱਜੀ ਕੰਪਨੀਆਂ ਦਾ ਸਵਾਗਤ ਕਰਨ ਅਤੇ ਸਭ ਤੋਂ ਜ਼ਿਆਦਾ ਵਿਵਾਦਮਈ ਰੂਪ ਨਾਲ 2003 ਵਿੱਚ ਇਰਾਕ 'ਤੇ ਹਮਲਾ ਕਰਨ ਲਈ ਅਮਰੀਕਾ ਨਾਲ ਸਹਿਮਤੀ ਵਰਗੇ ਫੈਸਲਿਆਂ ਨਾਲ ਪਾਰਟੀ ਸੱਜੇ ਪਾਸੇ ਚਲੇ ਗਏ।
Getty Images
ਕੌਰਬਿਨ ਵਰਗੀਆਂ ਹਸਤੀਆਂ ਬੇਬਸੀ ਨਾਲ ਗੁੰਮਨਾਮੀ ਵਿੱਚ ਡੁੱਬ ਗਈਆਂ ਸਨ, ਪਰ ਦੋ ਦਹਾਕਿਆਂ ਬਾਅਦ ਬਹੁਤ ਸਾਰੇ ਵੋਟਰਾਂ ਦਾ ਨਵੀਂ ਲੇਬਰ ਪਾਰਟੀ ਤੋਂ ਵਿਸ਼ਵਾਸ ਉੱਠ ਗਿਆ ਅਤੇ ਉਹ ਵੈਸਟਮਿੰਸਟਰ ਦੀਆਂ ਸਿਆਸੀ ਜਮਾਤਾਂ ਦੀਆਂ ਹੇਰਾਫੇਰੀਆਂ ਤੋਂ ਹਤਾਸ਼ ਹੋ ਗਏ ਸਨ।
2015 ਵਿੱਚ ਕੌਰਬਿਨ ਦੀ ਲੇਬਰ ਪਾਰਟੀ ਦੇ ਲੀਡਰ ਵਜੋਂ ਚੋਣ ਨੇ ਪਾਰਟੀ ਅੰਦਰ ਭਾਰੀ ਖਲਬਲੀ ਮਚਾ ਦਿੱਤੀ ਸੀ।
ਪਰ ਅਸਲ ਵਿੱਚ ਕੁਝ ਲੋਕ ਉਨ੍ਹਾਂ ਨਾਲੋਂ ਬਿਹਤਰ ਢੰਗ ਨਾਲ ਨਵੇਂ ਸਿਆਸੀ ਰੁਝਾਨ ਨੂੰ ਸਮਝਣ ਦੀ ਸਥਿਤੀ ਵਿੱਚ ਸਨ ਕਿਉਂਕਿ ਉਹ ਰਵਾਇਤੀ ਸਿਆਸਤਾਨ ਤੋਂ ਬਹੁਤ ਵੱਖਰੇ ਸਨ- ਇੱਕ ਸਾਧਾਰਨ ਅਤੇ ਨੀਵਾਂ ਰਹਿ ਕੇ ਵਿਚਰਨ ਵਾਲੇ ਐੱਮਪੀ।
ਕੌਰਬਿਨ ਦਾ ਉਤਸ਼ਾਹ
ਕੌਰਬਿਨ ਦਾ ਸੰਜਮ ਪ੍ਰਸਿੱਧ ਹੈ। ਲੇਬਰ ਪਾਰਟੀ ਦੇ ਇਸ ਨੇਤਾ ਦੇ ਖਰਚੇ ਕਿਸੇ ਵੀ ਸੰਸਦ ਮੈਂਬਰ ਤੋਂ ਘੱਟ ਹਨ।
ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ 'ਗਾਰਡੀਅਨ' ਨੂੰ ਕਿਹਾ ਸੀ, "ਮੈਂ ਬਹੁਤ ਪੈਸਾ ਖਰਚ ਨਹੀਂ ਕਰਦਾ, ਮੈਂ ਬਹੁਤ ਸਾਧਾਰਨ ਜੀਵਨ ਜਿਉਂਦਾ ਹਾਂ, ਮੈਂ ਸਾਈਕਲ ਚਲਾਉਂਦਾ ਹਾਂ ਅਤੇ ਮੇਰੇ ਕੋਲ ਕਾਰ ਵੀ ਨਹੀਂ ਹੈ।"
ਕੌਰਬਿਨ ਸ਼ਾਕਾਹਾਰੀ ਵੀ ਹੈ ਅਤੇ ਕਦੇ ਹੀ ਸ਼ਰਾਬ ਪੀਂਦੇ ਹਨ ਅਤੇ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹਨ। ਮਮਜ਼ਨੈੱਟ ਦੇ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਉਨ੍ਹਾਂ ਤੋਂ ਉਨ੍ਹਾਂ ਦੇ ਪਸੰਦੀਦਾ ਬਿਸਕੁਟਾਂ ਬਾਰੇ ਪੁੱਛਿਆ ਗਿਆ।
ਇਸਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਮੈਂ ਸਿਹਤ ਪੱਖੋਂ ਪੂਰੀ ਤਰ੍ਹਾਂ ਮਿੱਠੇ ਦਾ ਵਿਰੋਧੀ ਹਾਂ, ਇਸ ਲਈ ਬਹੁਤ ਘੱਟ ਬਿਸਕੁਟ ਖਾਂਦਾ ਹਾਂ, ਪਰ ਜੇਕਰ ਕਿਸੇ ਵੱਲੋਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਹਮੇਸ਼ਾਂ 'ਸ਼ਾਰਟਬ੍ਰੈੱਡ' ਬਿਸਕੁਟ ਲੈਣੇ ਪਸੰਦ ਕਰਦਾ ਹਾਂ।''
AFP ਬਰਤਾਨੀਆਂ ਦੀਆਂ ਆਮ ਚੋਣਾਂ ਵਿੱਚ ਲੇਬਰ ਆਗੂ ਕੌਰਬੀਅਨ ਤੇ ਕੰਜ਼ਰਵੇਟਿਵ ਆਗੂ ਬੋਰਿਸ ਜੌਨਸਨ ਦਾ ਮੁਕਾਬਲਾ ਹੋਇਆ ਸੀ
ਫਾਇਨੈਂਸ਼ੀਅਲ ਟਾਈਮਜ਼ ਅਨੁਸਾਰ ਉਹ ਆਪਣੇ ਘਰ 'ਤੇ ਉਗਾਏ ਫ਼ਲਾਂ ਨਾਲ ਜੈਮ ਬਣਾਉਣਾ ਪਸੰਦ ਕਰਦੇ ਹਨ ਅਤੇ ਪਨੀਰ ਲਈ ਸਰਬ ਪਾਰਟੀ ਸੰਸਦੀ ਗਰੁੱਪ ਨਾਲ ਸਬੰਧਿਤ ਹਨ।
ਉਨ੍ਹਾਂ ਇੱਕ ਵਾਰ ਮੰਨਿਆ ਸੀ ਕਿ ਉਨ੍ਹਾਂ ਨੇ ਕਦੇ ਵੀ ਭੰਗ ਨਹੀਂ ਪੀਤੀ, ਸ਼ਾਇਦ ਖੱਬੇ ਪੱਖੀ ਮਾਹੌਲ ਵਿੱਚ ਪਾਲਣ ਪੋਸ਼ਣ ਕਾਰਨ। ਉਨ੍ਹਾਂ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ ਜੀਵਨ ਫਲਸਫ਼ਾ ਬੇਹੱਦ ਕਠੋਰ ਅਤੇ ਤਪੱਸਵੀ ਹੈ।
ਮੱਧਵਰਗੀ ਪਾਲਣ-ਪੋਸ਼ਣ
ਜੇਰੇਮੀ ਬਰਨਾਰਡ ਕੌਰਬਿਨ ਦਾ ਪਾਲਣ- ਪੋਸ਼ਣ ਚੰਗੇ ਮੱਧਵਰਗੀ ਪਰਿਵਾਰ ਵਿੱਚ ਹੋਇਆ।
ਉਨ੍ਹਾਂ ਨੇ ਜੀਵਨ ਦੇ ਸ਼ੁਰੂਆਤੀ ਸਾਲ ਦਿਹਾਤੀ ਇੰਗਲੈਂਡ ਵਿੱਚ ਬਿਤਾਏ ਅਤੇ ਆਪਣੀ ਸਿੱਖਿਆ ਦੀ ਸ਼ੁਰੂਆਤ ਵੇਲਜ਼ ਦੇ ਇੱਕ ਨਿੱਜੀ ਸਕੂਲ ਤੋਂ ਕੀਤੀ।
Getty Images ਕੌਰਬਿਨ ਦਾ ਜਨਮ ਤੇ ਪਾਲਣ-ਪੋਸ਼ਣ ਮੱਧਵਰਗੀ ਪਰਿਵਾਰ ਵਿੱਚ ਹੋਇਆ
ਜਦੋਂ 1964 ਵਿੱਚ ਨਿਊਪੋਰਟ ਦੇ ਐਡਮਜ਼ ਗ੍ਰਾਮਰ ਸਕੂਲ ਵਿੱਚ ਉਨ੍ਹਾਂ ਦੀ ਕਲਾਸ ਵਿੱਚ 'ਮੌਕ ਚੋਣਾਂ' ਹੋਈਆਂ ਤਾਂ ਉਹ ਲੇਬਰ ਪਾਰਟੀ ਦਾ ਸਮਰਥਨ ਕਰਨ ਵਾਲੇ ਸਿਰਫ਼ ਦੋ ਮੁੰਡਿਆਂ ਵਿੱਚੋਂ ਇੱਕ ਸਨ ਅਤੇ ਇਸ ਲਈ ਉਨ੍ਹਾਂ ਦੀ ਮਜ਼ਾਕ ਵੀ ਉਡਾਇਆ ਗਿਆ ਸੀ।
ਜਦੋਂ ਉਨ੍ਹਾਂ ਨੇ ਸਕੂਲ ਛੱਡਿਆ ਉਦੋਂ ਤੱਕ ਉਨ੍ਹਾਂ ਨੂੰ ਕੁਲੀਨਵਾਦੀ ਸਿੱਖਿਆ ਪ੍ਰਤੀ ਨਫ਼ਰਤ ਮਹਿਸੂਸ ਹੋਣ ਲੱਗੀ ਸੀ।
ਕੌਰਬਿਨ ਨੇ ਤਿੰਨ ਵਾਰ ਵਿਆਹ ਕਰਾਇਆ। ਉਹ ਆਪਣੀ ਦੂਜੀ ਪਤਨੀ ਕਲੌਡੀਆ ਨਾਲੋਂ ਕਥਿਤ ਰੂਪ ਨਾਲ ਉਦੋਂ ਅਲੱਗ ਹੋ ਗਏ ਸਨ, ਜਦੋਂ ਉਸਨੇ ਆਪਣੇ ਬੇਟੇ ਬੇਨ, ਜੋ ਹੁਣ ਫੁੱਟਬਾਲ ਕੋਚ ਹੈ, ਨੂੰ ਸਥਾਨਕ ਸਰਕਾਰੀ ਸਕੂਲ ਵਿੱਚ ਭੇਜਣ ਦੀ ਬਜਾਇ ਨਿੱਜੀ ਸਕੂਲ ਵਿੱਚ ਭੇਜਣ 'ਤੇ ਜ਼ੋਰ ਦਿੱਤਾ ਸੀ।
'ਦਾੜ੍ਹੀ ਵਾਲਾ ਮਨੁੱਖ'
ਇੱਕ ਨੌਜਵਾਨ ਵਜੋਂ ਕੌਰਬਿਨ ਨੇ ਦੋ ਸਾਲ ਜਮਾਇਕਾ ਵਿੱਚ ਚੈਰਿਟੀ ਕਾਰਜ ਲਈ ਸਵੈਇੱਛਾ ਨਾਲ ਬਿਤਾਏ।
ਉਸਨੂੰ 'ਦਾੜ੍ਹੀ ਵਾਲੇ ਮਨੁੱਖ' ਵਜੋਂ ਜਾਣਿਆ ਜਾਣ ਲੱਗਾ ਸੀ ਕਿਉਂਕਿ 19 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਮੂੰਹ 'ਤੇ ਵਾਲ ਆ ਗਏ ਸਨ।
ਇਹ ਵੀ ਪੜ੍ਹੋ-
ਬ੍ਰਿਟੇਨ ਵਾਪਸ ਆ ਕੇ ਉਨ੍ਹਾਂ ਖੁਦ ਨੂੰ ਟਰੇਡ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਕਰ ਲਿਆ, ਪਰ ਉਨ੍ਹਾਂ ਦਾ ਅਸਲੀ ਜਨੂੰਨ ਪਾਰਟੀ ਦੀ ਸਿਆਸਤ ਪ੍ਰਤੀ ਸੀ।
1974 ਵਿੱਚ ਉਨ੍ਹਾਂ ਨੂੰ ਉੱਤਰੀ ਲੰਡਨ ਵਿੱਚ ਹਰਿੰਗੀ ਜ਼ਿਲ੍ਹਾ ਕੌਂਸਲ ਲਈ ਚੁਣੇ ਗਏ। ਉਸੇ ਸਾਲ ਉਨ੍ਹਾਂ ਨੇ ਯੂਨੀਵਰਸਿਟੀ ਲੈਕਚਰਰ ਜੇਨ ਚੈਪਮੈਨ ਨਾਲ ਵਿਆਹ ਕਰਾਇਆ।
BBC 1987 ਵਿੱਚ ਕੌਰਬਿਨ ਨੇ ਕਲੌਡੀਆ ਬ੍ਰੈਚਿਟ, ਚਿੱਲੀ ਦੀ ਜਲਾਵਤਨ ਨਾਲ ਵਿਆਹ ਕਰਵਾ ਲਿਆ
ਚੈਪਮੈਨ ਦਾ ਕਹਿਣਾ ਹੈ ਕਿ ਉਸਨੇ ਕੌਰਬਿਨ ਦੀ 'ਇਮਾਨਦਾਰੀ' ਅਤੇ 'ਸਿਧਾਂਤਾਂ' ਕਾਰਨ ਉਸ ਨਾਲ ਵਿਆਹ ਕਰਾਇਆ ਸੀ, ਪਰ ਉਹ ਜਲਦੀ ਹੀ ਉਸਦੀ ਰਾਜਨੀਤੀ ਵਿੱਚ ਦਿਲਚਸਪੀ ਤੋਂ ਅੱਕ ਗਈ। 1970 ਵਿੱਚ ਉਹ ਅਲੱਗ ਹੋ ਗਏ।
1987 ਵਿੱਚ ਕੌਰਬਿਨ ਨੇ ਕਲੌਡੀਆ ਬ੍ਰੈਚਿਟ, ਚਿੱਲੀ ਦੀ ਜਲਾਵਤਨ ਨਾਲ ਵਿਆਹ ਕਰਵਾ ਲਿਆ, ਜਿਸ ਦੇ ਪਹਿਲਾਂ ਚਾਰ ਪੁੱਤਰ ਸਨ। 1999 ਵਿੱਚ ਇਹ ਜੋੜਾ ਵੱਖ ਹੋ ਗਿਆ, ਪਰ ਉਨ੍ਹਾਂ ਦਰਮਿਆਨ ਆਪਸੀ ਸਬੰਧ ਚੰਗੇ ਹਨ।
ਕੌਰਬਿਨ ਨੇ 2012 ਵਿੱਚ ਮੈਕਸਿਕੋ ਦੀ ਕੌਫ਼ੀ ਦਰਾਮਤ-ਕਰਤਾ 46 ਸਾਲਾ ਲੌਰਾ ਅਲਵਾਰੇਜ਼ ਨਾਲ ਤੀਜਾ ਵਿਆਹ ਕਰਵਾ ਲਿਆ।
ਕਾਰਜ ਨੂੰ ਸਮਰਪਿਤ ਵਿਅਕਤੀ
ਇਸ ਲੇਬਰ ਲੀਡਰ ਨੂੰ ਅਕਸਰ ਬ੍ਰਿਟਿਸ਼ ਰਾਜਨੀਤੀ ਦੇ ਖੱਬੇ ਪੱਖੀਆਂ ਨਾਲ ਸਬੰਧਿਤ ਦੱਸਿਆ ਜਾਂਦਾ ਹੈ।
ਪਿਛਲੇ 50 ਸਾਲਾਂ ਵਿੱਚ ਉਨ੍ਹਾਂ ਨੇ ਦੱਖਣੀ ਅਫ਼ਰੀਕੀ ਰੰਗਭੇਦ ਖਿਲਾਫ਼, ਇਰਾਕ ਯੁੱਧ ਖਿਲਾਫ਼, ਪਰਮਾਣੂ ਨਿਸਸ਼ਤਰੀਕਰਨ ਦੇ ਪੱਖ ਵਿੱਚ ਅਤੇ ਫਿਲਸਤੀਨੀਆਂ ਨਾਲ ਏਕਤਾ ਸਮੇਤ ਵਿਭਿੰਨ ਕਾਜਾਂ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਦਾ ਰਾਜਨੀਤਕ ਝੁਕਾਅ ਉਨ੍ਹਾਂ ਦੇ ਸੱਭਿਆਚਾਰਕ ਸੁਹਜ ਸੁਆਦ ਵਿੱਚੋਂ ਵੀ ਝਲਕਦਾ ਹੈ। ਮਿਸਾਲ ਵਜੋਂ ਆਇਰਿਸ਼ ਰਾਸ਼ਟਰਵਾਦੀ ਕਵੀ ਡਬਲਯੂਬੀ ਯੀਟਸ।
ਮਰਹੂਮ ਨਾਇਜੀਰੀਅਨ ਲੇਖਕ ਚਿਨੁਆ ਅਚੇਬੇ ਨੂੰ ਉਨ੍ਹਾਂ ਦਾ ਪਸੰਦੀਦਾ ਨਾਵਲਕਾਰ ਦੱਸਿਆ ਜਾਂਦਾ ਹੈ ਜਿਨ੍ਹਾਂ ਦੀ ਪ੍ਰਸਿੱਧ ਰਚਨਾ 'ਥਿੰਗਜ਼ ਫਾਰ ਅਪਾਰਟ' ਬਸਤੀਵਾਦ ਅਤੇ ਰਵਾਇਤੀ ਸਮਾਜਾਂ ਵਿਚਕਾਰ ਤਣਾਅ ਬਾਰੇ ਹੈ।
BBC
ਉਹ ਵਧੀਆ ਸਪੈਨਿਸ਼ ਵਕਤਾ ਹਨ ਅਤੇ ਲਤੀਨੀ ਅਮਰੀਕੀ ਸਾਹਿਤ ਦਾ ਆਨੰਦ ਲੈਂਦੇ ਹਨ। ਉਨ੍ਹਾਂ ਦੀਆਂ ਪਸੰਦੀਦਾ ਫ਼ਿਲਮਾਂ 'ਦਿ ਗ੍ਰੇਟ ਗੈਟਸਬੀ' ਅਤੇ 'ਕਸਾਬਲਾਂਕਾ' ਹਨ।
ਕੱਟੜਪੰਥੀ ਅਤੇ ਯਹੂਦੀ ਵਿਰੋਧੀ
ਲੇਬਰ ਸਰਕਾਰ ਵੱਡੀਆਂ ਤਬਦੀਲੀਆਂ ਕਰਨ ਦਾ ਵਾਅਦਾ ਕਰਦੀ ਹੈ। ਇਸਦਾ ਮੈਨੀਫੈਸਟੋ ਨਵੰਬਰ ਵਿੱਚ ਆਇਆ, ਦਹਾਕਿਆਂ ਤੋਂ ਇਹ ਸਭ ਤੋਂ ਵੱਧ ਕੱਟੜਪੰਥੀ ਹੈ ਜਿਸ ਰਾਹੀਂ ਸਸਤੇ ਘਰਾਂ ਵਿੱਚ ਨਿਵੇਸ਼ ਕਰਨ, ਲੋਕਾਂ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਅਤੇ ਆਰਥਿਕਤਾ ਨੂੰ ਜ਼ੀਰੋ ਕਾਰਬਨ 'ਤੇ ਲਿਆਉਣ ਲਈ ਉੱਚ ਆਮਦਨ ਵਾਲਿਆਂ ਅਤੇ ਪਥਰਾਟ ਈਂਧਣ ਕੰਪਨੀਆਂ 'ਤੇ ਟੈਕਸ ਵਧਾਉਣ ਦੀ ਵਕਾਲਤ ਕਰਦਾ ਹੈ।
ਕੌਰਬਿਨ ਨੇ ਫਿਲਸਤੀਨ ਲਈ ਲਗਾਤਾਰ ਸਮਰਥਨ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਜ਼ਰਾਇਲ ਨੂੰ ਇੱਕ 'ਸਾਮਰਾਜਵਾਦੀ' ਰਾਜ ਕਿਹਾ ਸੀ, ਪਰ ਉਨ੍ਹਾਂ ਦੀ ਅਗਵਾਈ ਵਿੱਚ ਲੇਬਰ ਪਾਰਟੀ 'ਤੇ ਲੰਬੇ ਸਮੇਂ ਤੋਂ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।
BBC
ਲੇਬਰ ਲੀਡਰ ਖਿਲਾਫ਼ ਸਿਰਫ਼ ਇਹ ਹੀ ਦੋਸ਼ ਨਹੀਂ ਕਿ ਉਹ ਯਹੂਦੀ ਵਿਰੋਧੀ ਹਨ, ਬਲਕਿ ਇਹ ਵੀ ਹੈ ਕਿ ਉਹ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਕਰਨ ਵਿੱਚ ਬਹੁਤ ਹੌਲੀ ਹਨ।
ਉਨ੍ਹਾਂ ਨੇ ਸਮੇਂ-ਸਮੇਂ 'ਤੇ ਜ਼ੋਰ ਦੇ ਕੇ ਕਿਹਾ, "ਲੇਬਰ ਪਾਰਟੀ ਵਿੱਚ ਯਹੂਦੀ ਵਿਰੋਧੀ ਵਿਚਾਰਾਂ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਕਿਹਾ ਕਿ 'ਜੋ ਕੁਝ ਵੀ ਵਾਪਰਿਆ ਹੈ, ਉਸ ਲਈ ਉਹ ਬਹੁਤ ਦੁਖੀ ਹੈ।"
ਜਿਊਇਸ਼ ਲੇਬਰ ਮੂਵਮੈਂਟ (ਜੇਐੱਲਐੱਮ) ਜੋ ਪਾਰਟੀ ਨਾਲ ਜੁਡ਼ੀ ਹੋਈ ਹੈ, ਦੀ ਰਿਪੋਰਟ ਨੇ ਇਸ ਨੂੰ 'ਯਹੂਦੀ' ਵਿਰੋਧ ਲਈ ਸ਼ਰਨਾਰਥੀਆਂ ਦਾ ਸਵਾਗ਼ਤ' ਵਜੋਂ ਦਰਸਾਇਆ ਹੈ। ਲੇਬਰ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ 'ਯਹੂਦੀ ਵਿਰੋਧ' ਦਾ ਹਵਾਲੇ ਦਿੰਦੇ ਹੋਏ ਪਾਰਟੀ ਛੱਡ ਦਿੱਤੀ ਸੀ।
Comments (0)
Facebook Comments (0)