ਵਿਦੇਸ਼ ਵਿਚ ਵੀ ਹੁਣ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਹੋਣ ਲੱਗਿਆ

ਵਿਦੇਸ਼ ਵਿਚ ਵੀ ਹੁਣ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਹੋਣ ਲੱਗਿਆ

ਲੰਡਨ : ਨਾਗਰਿਕਤਾ ਸੋਧ ਕਾਨੂੰਨ 'ਤੇ ਦੇਸ਼ ਭਰ ਵਿਚ ਹੰਗਾਮਾ ਮਿੱਚਿਆ ਹੋਇਆ ਹੈ। ਪੱਛਮੀ ਬੰਗਾਲ, ਅਸਮ, ਤ੍ਰਿਪੁਰਾ ਅਤੇ ਨਾਗਾਲੈਂਡ ਸਮੇਤ ਉੱਤਰ ਪੂਰਬੀ ਸੂਬਿਆਂ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਵਿਦੇਸ਼ ਵਿਚ ਵੀ ਹੁਣ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਹੋਣ ਲੱਗਿਆ ਹੈ।

 

 

ਲੰਡਨ ਵਿਚ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਅਸਮ ਮੁੱਲ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਆ ਨੇ ਕਿਹਾ ਕਿ ਇਹ ਕਾਨੂੰਨ ਧਰਮ ਨੂੰ ਵੰਡਣ ਵਾਲਾ ਅਤੇ ਧਾਰਮਿਕ ਭੇਦਭਾਵ 'ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ''ਅਸੀ ਆਪਣੇ ਅਸਮ ਦੇ ਪਰਿਵਾਰਾਂ ਦੇ ਨਾਲ ਇਕਜੁੱਟਤਾ ਦੇ ਨਾਲ ਖੜੇ ਹਾਂ। ਅਸੀ ਚਾਹੁੰਦੇ ਹਾ ਕਿ ਸਾਡੀ ਅਵਾਜ਼ ਸੁਣੀ ਜਾਵੇ''। ਪ੍ਰਦਰਸ਼ਨਕਾਰੀਆਂ ਮੁਤਾਬਕ ''ਨਵੇਂ ਕਾਨੂੰਨ ਨਾਲ ਅਸਮ ਦੀ ਸੰਸਕ੍ਰਿਤੀ ਅਤੇ ਅਰਥਵਿਵਸਥਾ ਦੋਣੋਂ ਖਤਰੇ ਵਿਚ ਹਨ। ਅਸੀ ਕੋਈ ਵੀ ਇਮੀਗ੍ਰੇਸ਼ਨ ਕਾਨੂੰਨ ਨਹੀਂ ਚਾਹੁੰਦੇ ਹਨ। ਅਰਥਵਿਵਸਥਾ ਇਮੀਗ੍ਰੇਸ਼ਨ ਨੂੰ ਝੇਲਣ ਦੇ ਲਾਇਕ ਨਹੀਂ ਹੈ। ਇਸ ਕਾਨੂੰਨ ਦਾ ਅਧਾਰ ਧਾਰਮਿਕ ਹੈ''।

 

 

ਲੰਡਨ ਵਿਚ ਪ੍ਰਦਰਸ਼ਨਕਾਰੀਆਂ ਨੇ ਅਸਮ ਵਿਚ ਰਹਿਣ ਵਾਲੇ ਆਪਣੇ ਪਰਿਵਾਰਕ ਮੈਂਬਰਾ ਨੂੰ ਹੋਣ ਵਾਲੀ ਕਈਂ ਪਰੇਸ਼ਾਨੀਆਂ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਦੇ ਕਹਿਣਾ ਸੀ ਕਿ ''ਇਸ ਵੇਲੇ ਅਸਮ ਵਿਚ ਸਾਡੇ ਪਰਿਵਾਰ ਮੁਸਿਬਤ ਵਿਚ ਫ਼ਸੇ ਹੋਏ ਹਨ। ਪਰਿਵਾਰਕ ਮੈਂਬਰਾ ਨਾਲ ਗੱਲਬਾਤ ਨਹੀਂ ਹੋ ਪਾ ਰਹੀ ਕਿਉਂਕਿ ਫੋਨ ਸੇਵਾ ਠੱਪ ਹੈ। ਹਸਪਤਾਲਾਂ ਦੀ ਵੀ ਹਾਲਤ ਖ਼ਰਾਬ ਹੈ''।

 

 

ਦੱਸ ਦਈਏ ਕਿ ਨਾਗਰਿਕਤਾ ਬਿੱਲ ਰਾਜ ਸਭਾ ਅਤੇ ਲੋਕ ਸਭਾ ਵਿਚ ਪਾਸ ਹੋ ਕੇ ਰਾਸ਼ਟਰਪਤੀ ਦੇ ਦਸਤਖ਼ਤ ਨਾਲ ਹੁਣ ਇਕ ਕਾਨੂੰਨ ਬਣ ਗਿਆ ਹੈ।