
'ਕਸ਼ਮੀਰ ਬਣੇਗਾ ਪਾਕਿਸਤਾਨ' ਨਾਅਰੇ 'ਤੇ ਵੀਨਾ ਮਲਿਕ ਹੋਈ ਟਰੋਲ
Fri 16 Aug, 2019 0
ਮੁੰਬਈ(ਬਿਊਰੋ)— ਜੰਮੂ-ਕਸ਼ਮੀਰ ਤੋਂਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਪਾਕਿਸਤਾਨ ਬੌਖਲਾਇਆ ਹੋਇਆ ਹੈ। ਉਸ ਵੱਲੋਂ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ। ਭਾਰਤ ਖਿਲਾਫ ਅਕਸਰ ਵਿਵਾਦਿਤ ਟਿੱਪਣੀ ਕਰਨ ਵਾਲੀ ਪਾਕਿਸਤਾਨ ਅਦਾਕਾਰਾ ਵੀਨਾ ਮਲਿਕ ਨੇ ਕਸ਼ਮੀਰ ਨੂੰ ਲੈ ਕੇ ਇੰਸਟਾ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਉਹ ਪਾਕਿਸਤਾਨ ਜ਼ਿੰਦਾਬਾਦ ਅਤੇ ਕਸ਼ਮੀਰ ਬਣੇਗਾ ਪਾਕਿਸਤਾਨ ਦਾ ਨਾਅਰਾ ਲਗਾ ਰਹੀ ਹੈ। ਵੀਨਾ ਮਲਿਕ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਯੂਜ਼ਰਸ ਭੜਕ ਗਏ ਅਤੇ ਉਸ ਦੀ ਜੰਮ ਕੇ ਕਲਾਸ ਲਗਾਈ।ਵੀਨਾ ਮਲਿਕ ਦੇ ਇਸ ਨਾਅਰੇ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰਸ ਨੇ ਲਿਖਿਆ,''ਇਹ ਕਸ਼ਮੀਰ ਦੇ ਚੱਕਰ 'ਚ ਹਨ, ਜਦੋਂ ਕਿ ਹੁਣ ਤਾਂ ਲਾਹੌਰ ਵੀ ਲੈਣਾ ਹੈ।'' ਦੂਜੇ ਨੇ ਲਿਖਿਆ,''ਕਸ਼ਮੀਰ ਦੀ ਚਾਹਤ ਰੱਖੇਂਗੀ ਮੈਮ ਤਾਂ ਕਰਾਚੀ ਵੀ ਲੈ ਲੈਣਗੇ। ਆਖਿਰ ਹਿੰਦੂਸਤਾਨ ਤੋਂ ਹੀ ਤਾਂ ਪਾਕਿਸਤਾਨ ਪੈਦਾ ਹੋਇਆ। ਪੁੱਤਰ ਹੈ ਸਾਡਾ।'' ਇਕ ਸ਼ਖਸ ਨੇ ਲਿਖਿਆ,''ਜੰਗ ਤਾਂ ਜਿੱਤੀ ਨਹੀਂ ਜਾਂਦੀ ਇਨ੍ਹਾਂ ਤੋਂ ਅਤੇ ਕਸ਼ਮੀਰ ਦੀ ਗੱਲ ਕਰਦੇ ਹਨ।'' ਇਕ ਯੂਜ਼ਰ ਨੇ ਲਿਖਿਆ,''ਦੁੱਧ ਮੰਗੋਗੇ ਤਾਂ ਖੀਰ ਦੇਵਾਂਗੇ, ਕਸ਼ਮੀਰ ਮੰਗੋਗੇ ਤਾਂ ਚੀਰ ਦੇਵਾਂਗੇ।'' ਇਕ ਹੋਰ ਨੇ ਲਿਖਿਆ,''ਤੁਹਾਡਾ ਸੁਪਨਾ ਹਮੇਸ਼ਾ ਸੁਪਨਾ ਹੀ ਰਹੇਗਾ।''
Comments (0)
Facebook Comments (0)