ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਰ ਅਲਾਟਮੈਂਟ ਲਈ ਕੀਤੀ ਗਈ ਸੈਪਲੀਮੈਂਟਰੀ ਰੈਂਡੇਮਾਈਜੇਸ਼ਨ
Mon 6 May, 2019 0ਤਰਨ ਤਾਰਨ 6 ਮਈ 2019:
ਤਰਨ ਤਾਰਨ ਜ਼ਿਲੇ੍ਹ `ਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਰ ਸਪਲੀਮੈਂਟਰੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਤਾਇਨਾਤ ਜਨਰਲ ਅਬਜ਼ਰਬਰ ਸ੍ਰੀ ਵਿਸ਼ਾਲ ਸੋਲੰਕੀ ਦੀ ਅਗਵਾਈ `ਚ ਕੀਤੀ ਗਈ, ਇਸ ਰੈਂਡੇਮਾਈਜ਼ੇਸ਼ਨ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਐੱਸ. ਪੀ. ਹੈੱਡ ਕੁਆਟਰ ਸ੍ਰੀ ਗੌਰਵ ਤੂਰਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਦੀਪ ਸਿੰਘ ਧਾਲੀਵਾਲ, ਨੋਡਲ ਅਫ਼ਸਰ ਡਾ. ਬਾਜ਼ ਸਿੰਘ ਅਤੇ ਚੋਣ ਤਹਿਸੀਲਦਾਰ ਸ੍ਰੀ ਪਲਵਿੰਦਰ ਸਿੰਘ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਬੀ. ਜੇ. ਪੀ. ਤੋਂ ਸ੍ਰੀਮਤੀ ਸਰਬਜੀਤ ਕੌਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸ੍ਰੀ ਜੇ. ਪੀ. ਗੁਪਤਾ ਵੀ ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲਈ ਉਮੀਦਵਾਰਾਂ ਦੀ ਗਿਣਤੀ 15 ਤੋਂ ਵੱਧ ਹੋਣ ਕਾਰਨ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ ਹੋਰ ਅਡੀਸ਼ਨਲ ਬੈਲਟਿੰਗ ਯੂਨਿਟ ਸਪਲਾਈ ਕੀਤਾ ਜਾਣਾ ਹੈ।ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ `ਚ 878 ਪੋਲਿੰਗ ਬੂਥ ਬਣਾਏ ਗਏ ਹਨ, ਜਿਨਾਂ `ਤੇ ਇਸ ਵਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀ ਵੀ ਪੈਟ ਨੂੰ ਵੀ ਜੋੜਿਆ ਜਾਣਾ ਹੈ।
ਜ਼ਿਲਾ ਚੋਣ ਅਫ਼ਸਰ ਅਨੁਸਾਰ ਰੈਂਡੇਮਾਈਜ਼ੇਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਜ਼ਿਲੇ `ਚ ਰੱਖੀਆ ਹੋਈਆਂ ਈ. ਵੀ. ਐਮਜ਼ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਆਪੋ-ਆਪਣੇ ਤਿਆਰ ਕੀਤੇ ਗਏ ਸਟਰੌਂਗ ਰੂਮਜ਼ `ਚ ਤਬਦੀਲ ਕਰ ਲਈਆਂ ਜਾਣਗੀਆਂ ਅਤੇ 19 ਮਈ ਨੂੰ ਲੋਕ ਸਭਾ ਚੋਣਾਂ ਦੇ ਮਤਦਾਨ ਦੇ ਮੱਦੇਨਜ਼ਰ 18 ਮਈ ਨੂੰ ਇਨ੍ਹਾਂ ਥਾਂਵਾਂ ਤੋਂ ਹੀ ਚੋਣ ਪਾਰਟੀਆਂ ਨੂੰ ਸੌਂਪੀਆਂ ਜਾਣਗੀਆਂ।
ਇਸ ਮੌਕੇ ਮੌਜੂਦ ਰਾਜਨੀਤਿਕ ਨੁਮਾਇੰਦਿਆਂ ਨੂੰ ਈ. ਵੀ. ਐਮ. ਤੇ ਵੀ. ਵੀ. ਪੀ. ਏ. ਟੀ. ਮਸ਼ੀਨਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਵੀ ਦਿੱਤੀ ਗਈ। ਰਾਜਨੀਤਕ ਪਾਰਟੀਆਂ ਨੂੰ ਦੱਸਿਆ ਕਿ ਵੀ ਵੀ ਪੀ ਏ ਟੀ ਰਾਹੀਂ ਪਾਈ ਗਈ ਵੋਟ ਨੂੰ 7 ਸਕਿੰਟ ਤੱਕ ਸਕ੍ਰੀਨ `ਤੇ ਦੇਖਿਆ ਜਾ ਸਕਦਾ ਹੈ।
Comments (0)
Facebook Comments (0)