ਲਾਇਲਪੁਰ ਦੀ ਸ਼ਾਇਰਾ ਸਫੀਆ ਹਯਾਤ ਦੀ ਨਵੀਂ ਨਜ਼ਮ --- ਇਖ਼ਤਿਆਰ

ਲਾਇਲਪੁਰ ਦੀ ਸ਼ਾਇਰਾ ਸਫੀਆ ਹਯਾਤ ਦੀ ਨਵੀਂ ਨਜ਼ਮ --- ਇਖ਼ਤਿਆਰ

ਇਖ਼ਤਿਆਰ
-----------
ਉਹਦੀ ਬੇਬੇ ਨੇ ਬੂਹਾ ਖੋਲ੍ਹਿਆ
ਤੇ ਬੋਲੀ
"ਆ ਜਾ ਕੁੜੇ
ਹੁਣ ਇਹ ਘਰ ਤੇਰਾ
ਤੂੰ ਈ ਮਾਲਕਨ ਏਂ "
ਮੈਂ ਕੰਧ ਓਹਲੇ ਹੱਸ ਪਈ

ਸ਼ਾਮ ਪਈ
ਪਹਿਲਾਂ ਸਜੇ ਕਮਰੇ ਵਿਚ
ਪਲੰਘ ਨੂੰ ਢੋਅ ਲਾ ਕੇ ਬੈਠੀ ਸਾਂ
ਤੇ ਆਪਣੀ ਚੌੜੀ ਛਾਤੀ ਤੇ
ਹੱਥ ਧਰ ਕੇ
ਉਹ ਬੋਲਿਆ
"ਮੈਂ ਤੇ ਸਾਰਾ ਘਰ ਹੁਣ ਤੇਰਾ "
ਮੇਰਾ ਦਿਲ
ਜੰਗਲ ਚ ਮੋਰ ਵਾਂਗੂੰ ਨੱਚਿਆ

ਅੱਜ ਮੇਰਾ ਕਾਕਾ
20 ਵਰ੍ਹਿਆਂ ਦਾ ਹੋ ਗਿਆ
ਪਰ ਉਸ ਨੇ
ਮੇਰੇ ਆਪਣੇ ਘਰ ਵਿਚ ਵੀ
ਮੈਨੂੰ ਫ਼ੈਸਲੇ ਦਾ ਇਖ਼ਤਿਆਰ ਨਹੀਂ ਦਿੱਤਾ

-- ਸਫ਼ੀਆ ਹਯਾਤ
ਲਿੱਪੀਅੰਤਰ : ਜਸਪਾਲ ਘਈ

‎اختیار
‎۔۔۔۔۔۔۔۔۔۔۔۔۔
‎اوہدی بے بے نے بوہا کھولیا
‎تے بولی
‎"آجا کڑے !
‎ہن ایس گھر دی
‎تو ای مالکن اے"
‎میں کنڈ اوہلے ہس پئی
‎۔
‎شاماں پئی
‎پھلاں سجے کمرے وچ
‎پلنگ نوں ٹوہ لاکے بیٹھی ساں
‎تے
‎اپنی چوڑی چھاتی تے ہتھ دھر کے
‎ او بولیا
‎"میں
‎تے
‎ساراگھر
‎ہن تیرا"
‎میرا دل جنگل چ مور وانگوں نچیا
‎۔
‎اج میرا کاکا 20 برہیاں دا ہوگیا
‎پر اوس نے
‎میرے اپنے گھر وچ وی
‎مینوں فیصلہ دا اختیار نئیں دتا۔

‎صفیہ حیات